Htv Punjabi
Punjab Siyasat Video

ਆਪ ਦਾ ਝਾੜੂ ਹੋਇਆ ਤੀਲਾ ਤੀਲਾ !

ਰਾਘਵ ਚੱਡਾ ਸਮੇਤ 7 ਲੀਡਰਾਂ ਦੇ ਪਾਰਟੀ ਛੱਡਣ ਤੇ ਭੱਖੀ ਸਿਆਸਤ
ਆਪ ਦੀ ਅੰਦਰੂਨੀ ਕਲੇਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼
ਆਮ ਆਦਮੀ ਪਾਰਟੀ ਇੱਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਪਾਰਟੀ ਦੀ ‘ਕੱਟੜ ਇਮਾਨਦਾਰੀ’ ਦੇ ਦਾਅਵਿਆਂ ਨੂੰ ਲੈ ਕੇ ਹੁਣ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਅੱਜ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਪਾਰਟੀ ਦੀਆਂ ਨੀਤੀਆਂ ਅਤੇ ਇਸਦੇ ਕੰਮ ਕਰਨ ਦੇ ਢੰਗ ‘ਤੇ ਕਰਾਰੀ ਚੋਟ ਕੀਤੀ ਗਈ ਹੈ। ਕੀ ਹੈ ਇਹ ਪੂਰਾ ਮਾਮਲਾ ਅਤੇ ਕਿਉਂ ਛੱਡ ਰਹੇ ਨੇ ਆਗੂ ਪਾਰਟੀ ਦਾ ਸਾਥ, ਵੇਖਦੇ ਹਾਂ ਇਸ ਖਾਸ ਰਿਪੋਰਟ ਵਿੱਚ।

ਆਮ ਆਦਮੀ ਪਾਰਟੀ (ਆਪ) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇੱਕ ਤਾਜ਼ਾ ਬਿਆਨ ਵਿੱਚ ਪਾਰਟੀ ਦੀਆਂ ਅੰਦਰੂਨੀ ਕਮਜ਼ੋਰੀਆਂ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਜਿਹੜੀ ਪਾਰਟੀ ਖੁਦ ਨੂੰ ‘ਕੱਟੜ ਇਮਾਨਦਾਰ’ ਕਹਿੰਦੀ ਸੀ, ਉਸ ਦੀ ਅਸਲੀਅਤ ਹੁਣ ਜਨਤਾ ਦੇ ਸਾਹਮਣੇ ਆ ਚੁੱਕੀ ਹੈ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਾਰਟੀ ਤੋਂ ਦੂਰੀ ਬਣਾ ਰਹੇ ਹਨ। ਇਹ ਸਿਰਫ ਇੱਕ-ਦੋ ਵਿਅਕਤੀਆਂ ਦੀ ਗੱਲ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਨੇਤਾਵਾਂ ਦਾ ਪਾਰਟੀ ਛੱਡਣਾ ‘ਆਪ’ ਦੀ ਹਾਈਕਮਾਂਡ ਲਈ ਵੱਡਾ ਝਟਕਾ ਹੈ। ਭਾਜਪਾ ਨੇਤਾ ਰਣਦੀਪ ਦਿਓਲ ਨੇ ਕਿਹਾ ਕਿ ਇਹ ਨੇਤਾ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਅਤੇ ਪਾਰਟੀ ਅੰਦਰ ਫੈਲੇ ਭ੍ਰਿਸ਼ਟਾਚਾਰ ਤੋਂ ਨਾਰਾਜ਼ ਹਨ।
ਬਾਈਟ ਰਣਦੀਪ ਦਿਓਲ

ਇਸ ਦੇ ਨਾਲ ਹੀ, ਹਰਭਜਨ ਸਿੰਘ ਅਤੇ ਰਾਜਿੰਦਰ ਗੁਪਤਾ ਵਰਗੇ ਵੱਡੇ ਚਿਹਰਿਆਂ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਲੋਕਾਂ ਦਾ ਭਰੋਸਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਵਿੱਚ ਵਧ ਰਿਹਾ ਹੈ। ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਸ ਉਮੀਦ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਉਹ ਉਮੀਦਾਂ ਹੁਣ ਟੁੱਟਦੀਆਂ ਨਜ਼ਰ ਆ ਰਹੀਆਂ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖ ਲੋ ਨੌਜਵਾਨ ਮੁੰਡੇ ਦੀਆਂ ਕਰਤੂਤਾਂ ਗਲੀ ਚ ਹੀ ਹੋਗਿਆ ਕੋਡਾ

htvteam

ਦਲ ਬਦਲਣ ਵਾਲੇ ਆਪ ਦੇ ਚਾਰ ਵਿਧਾਇਕਾਂ ਦੇ ਖਿਲਾਫ ਪਟੀਸ਼ਨ ਹਾਈਕੋਰਟ ਪਹੁੰਚੀ, ਕਾਰਵਾਈ ਦੀ ਮੰਗ

Htv Punjabi

ਸਕੇ ਭੈਣ ਭਰਾ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ ?

htvteam

Leave a Comment