Htv Punjabi
Punjab Video

ਆਹ 3 ਦਿਨ ਭੁੱਲਕੇ ਵੀ ਨਾ ਨਿਕਲਿਓ ਬਾਹਰ, ਮੌਸਮ ਵਿਭਾਗ ਦਾ ਦਾਅਵਾ

ਲੁਧਿਆਣਾ ਮੌਸਮ ਵਿਗਿਆਨੀ ਕੇਕੇ ਗਿੱਲ ਦਾ ਦਾਅਵਾ
ਛੇ ਸੱਤ ਅਤੇ ਅੱਠ ਤਰੀਕ ਨੂੰ ਸੂਬੇ ਭਰ ਚ ਹੋਵੇਗੀ ਬਰਸਾਤ
ਲੋਕਾਂ ਨੂੰ ਵੀ ਕੀਤੀ ਖਾਸ ਅਪੀਲ, ਕਿਸਾਨਾਂ ਨੂੰ ਹੋਵੇਗਾ ਲਾਭ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੀ ਛੇ ਸੱਤ ਅਤੇ ਅੱਠ ਤਰੀਕ ਨੂੰ ਸੂਬੇ ਭਰ ਚ ਭਾਰੀ ਬਾਰਿਸ਼ ਹੋਵੇਗੀ ਇਸ ਦੌਰਾਨ ਉਹਨਾਂ ਆਮ ਲੋਕਾਂ ਸਮੇਤ ਕਿਸਾਨਾਂ ਨੂੰ ਵੀ ਖਾਸ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਜਿੱਥੇ ਪਾਣੀ ਦੀ ਨਿਕਾਸੀ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਉੱਥੇ ਹੀ ਇਸ ਬਰਸਾਤ ਨਾਲ ਕਿਸਾਨਾਂ ਨੂੰ ਝੋਨੇ ਲਾਉਣ ਲਈ ਵੀ ਰਾਹਤ ਮਿਲੇਗੀ।

ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ ਮੌਨਸੂਨ ਵਿੱਚ ਬਦਲਾਵ ਦੇਖਣ ਨੂੰ ਮਿਲਿਆ ਹੈ ਉਹਨਾਂ ਕਿਹਾ ਕਿ ਇਸ ਮਹੀਨੇ ਵਿੱਚ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਿੱਥੇ ਇਸ ਤੋਂ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਤਾਂ ਉੱਥੇ ਹੀ ਪਹਾੜੀ ਇਲਾਕਿਆਂ ਵਿੱਚ ਇਸ ਬਾਰਿਸ਼ ਦੇ ਕਾਰਨ ਲੋਕਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਫਿਲਹਾਲ ਛੇ ਸੱਤ ਅਤੇ ਅੱਠ ਤਰੀਕ ਨੂੰ ਸੂਬੇ ਭਰ ਚ ਬਰਸਾਤ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਇਸ ਲਈ ਵਿਸ਼ੇਸ਼ ਧਿਆਨ ਰੱਖਣ ਦੀ ਜਰੂਰਤ ਹੈ ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਬਿਜਾਈ ਲਈ ਇਸਤੇਮਾਲ ਹੋਣ ਵਾਲੇ ਪਾਣੀ ਤੋਂ ਇਲਾਵਾ ਵਧਣ ਵਾਲੇ ਪਾਣੀ ਲਈ ਨਿਕਾਸੀ ਦਾ ਖਾਸ ਧਿਆਨ ਰੱਖਣ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇ ਬਿਮਾਰੀ ਲਾਸਟ ਸਟੇਜ ‘ਤੇ ਆ ਜਾਵੇ ਤਾਂ ਤੁਸੀਂ ਇਸ ਵੈਦ ਨੂੰ ਮਿਲ ਲਓ

htvteam

ਦੋ ਪਾਕਿਸਤਾਨੀ ਕੁੜੀਆਂ ਦਾ ਭਾਰਤੀ ਫੌਜੀ ‘ਤੇ ਆਇਆ ਦਿਲ

htvteam

ਖੂਫੀਆ ਇਤਲਾਹ ਤੇ ਪੁਲਿਸ ਨੇ ਨੌਜਵਾਨ ਰੰਗੇ ਹੱਥੀਂ ਕੀਤਾ ਕਾਬੂ; ਦੇਖੋ ਮੁੰਡੇ ਦੀ ਬੋਰੀ ‘ਚੋਂ ਕੀ ਨਿਕਲਿਆ

htvteam

Leave a Comment