ਤਸਵੀਰਾਂ ਦੇ ਵਿੱਚ ਤੁਸੀਂ ਕੁਝ ਜਨਾਨੀਆਂ ਨੂੰ ਭਾਜੇ ਨੂੰ ਇੱਕ ਘਰ ਦੇ ਵਿੱਚ ਬਲਦੇ ਨੂੰ ਦੇਖ ਰਹੇ ਹੋ ਤੇ ਤੁਸੀਂ ਸੋਚਦੇ ਹੋ ਕਿ ਸ਼ਾਇਦ ਇਨਾ ਦੇ ਪਿੱਛੇ ਕੋਈ ਪੈ ਗਿਆ ਹੋਣਾ,, ਨਹੀਂ ਇਹ ਤਸਵੀਰਾਂ ਨੇ ਨਾਭਾ ਸ਼ਹਿਰ ਦੀਆਂ ਜਿੱਥੇ ਕਿ ਛੋਟੀ ਜਿਹੀ ਗੱਲ ਨੂੰ ਲੈ ਕੇ 1520 ਮੁੰਡਿਆਂ ਵੱਲੋਂ ਆ ਕੇ ਗੁਆਂਡੀਆਂ ਤੇ ਕਿਰਪਾਨਾਂ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਸਾਰੀ ਘਟਨਾ ਕੈਮਰੇ ਚ ਕੈਦ,,,,,
ਇਹ ਜੋ ਤੁਸੀਂ ਸੀਸੀਟੀਵੀ ਦੇ ਵਿੱਚ ਲੜਾਈ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਤਸਵੀਰਾਂ ਕਿਸੇ ਫਿਲਮ ਦੀ ਸ਼ੂਟਿੰਗ ਦੀਆਂ ਨਹੀਂ। ਇਹ ਤਸਵੀਰਾਂ ਨਾਭਾ ਦੀ ਜੈਮਲ ਸਿੰਘ ਕਲੋਨੀ ਦੀਆਂ ਹਨ। ਜਿੱਥੇ ਗੁਆਂਢਆਂ ਵੱਲੋਂ ਗੁਆਂਢੀ ਦੇ ਘਰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ।
ਇਸ ਮੌਕੇ ਤੇ ਪੀੜਿਤ ਲੜਕੀ ਵਰਖਾ ਅਤੇ ਉਸ ਦੇ ਭਰਾ ਨਿਤਨ ਨੇ ਦੱਸਿਆ ਕਿ ਮੈਂ ਗੁਆਂਢੀਆਂ ਦੇ ਆਪਣੇ ਦੋਸਤ ਨੂੰ ਮਿਲਣ ਗਈ ਸੀ ਅਸੀਂ ਇਕੱਠੇ ਹੀ ਸਕੂਲ ਵਿੱਚ ਪਿਛਲੇ ਤਿੰਨ ਸਾਲ ਤੋਂ ਪੜਦੀ ਆ ਰਹੀਆਂ ਹਾਂ। ਮੈਂ ਉਹਨਾਂ ਦੇ ਘਰ ਸਿਰਫ ਦੋ ਮਿੰਟ ਹੀ ਰੁਕੀ ਅਤੇ ਮੈਂ ਵਾਪਸ ਆਪਣੇ ਘਰ ਆ ਗਈ ਪਰ ਬਾਅਦ ਵਿੱਚ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਗਾ ਦਿੱਤਾ ਕਿ ਤੂੰ ਸਾਡੇ ਘਰ ਤੋਂ 40 ਹਜਾਰ ਰੁਪਏ ਚੋਰੀ ਕਰ ਲਏ ਹਨ, ਅਸੀਂ ਇਹਨਾਂ ਨੂੰ ਘਰ ਬੁਲਾਇਆ ਅਤੇ ਸਮਝਾਇਆ ਕਿ ਅਸੀਂ ਪੈਸੇ ਚੋਰੀ ਨਹੀਂ ਕੀਤੇ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਸਿਆਣੇ ਨੇ ਤੁਹਾਡੀ ਫੋਟੋ ਸ਼ੀਸ਼ੇ ਵਿੱਚ ਵਿਖਾਈ ਹੈ ਪਰ ਅਸੀਂ ਇਹਨਾਂ ਨੂੰ ਬਾਰ ਬਾਰ ਕਿਹਾ ਕਿ ਅਸੀਂ ਚੋਰੀ ਨਹੀਂ ਕੀਤੀ ਜਿਸ ਕਰਕੇ ਇਹ ਸਾਡੇ ਘਰ ਆ ਕੇ ਹਮਲਾ ਕਰ ਦਿੱਤਾ ਤੇ,,,,,,,,
ਇਸ ਮੌਕੇ ਤੇ ਨਾਭਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਦੋਵਾਂ ਧਿਰਾਂ ਵਿੱਚ ਲੜਾਈ ਹੋਈ ਹੈ,, ਮਾਮਲੇ ਦੀ ਜਾਂਚ ਕਰ ਰਹੇ ਆ,,,,,,,,ਅੱਜ ਕੱਲ ਲੋਕਾਂ ਦਾ ਖੂਨ ਇਸ ਕਦਰ ਵਾਲੇ ਖਾਣ ਲੱਗਿਆ ਕਿ ਛੋਟੀਆਂ ਮੋਟੀਆਂ ਤਕਰਾਰਾਂ ਵੀ ਖੂਨੀ ਰੂਪ ਧਾਰਨ ਕਰਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
