Htv Punjabi
Punjab Video

ਆਹ ਦੇਖ ਲਓ ਜੀ ਰਿਸ਼-ਵਤ ਲੈਣ ਦਾ ਕੱਢਿਆ ਨਵਾਂ ਤਰੀਕਾ, ਆਹ ਮੁੰਡੇ ਨੇ ਦਲਾ-ਲਾਂ ਦੇ ਚਿਹਰੇ ਕਰਤੇ ਨੰ-ਗੇ

ਆਹ ਮੁੰਡਾਂ ਵੀ ਨਿਕਲਿਆ ਸਿਰੇ ਦਾ ਚਲਾਕ
ਮੁੰਡੇ ਨੇ ਸਕੀਮ ਲਾਕੇ ਰਿਸ਼ਵਤ ਲੈਂਦਾ ਫੜਲਿਆ ਰੰਗੇ ਹੱਥੀ
ਦੇਖੋ ਫਿਰ ਕਿਵੇਂ ਬਜ਼ਾਰ ‘ਚ ਹੋਗਿਆ ਹੰਗਾਮਾਂ, ਵੀਡੀਓ ਵਾਇਰਲ
ਪੁਲਿਸ ਦੇ ਨਾਂਅ ਤੇ ਬੰਦੇ ਨੇ ਲਏ ਪੈਸੇ – ਨੌਜਵਾਨ
ਨੌਜਵਾਨ ਨੇ ਮੌਕੇ ਤੇ ਵੀਡੀਓ ਬਣਾ ਫੜਿਆ ਰੰਗੇ ਹੱਥੀ
ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ

ਰਿਸ਼ਵਤਖੋਰੀ ਦੇ ਮਾਮਲੇ ਵਿੱਚ ਥਾਣਾ ਰਣਜੀਤ ਐਵੀਨਿਊ ਵੱਲੋਂ ਟ੍ਰੈਫਿਕ ਪੁਲੀਸ ਦੇ ਇੱਕ ਐਸ.ਆਈ. ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਐਸਆਈ ਪਰਮਜੀਤ ਸਿੰਘ ਵਜੋਂ ਹੋਈ ਹੈ। ਬੀਤੇ ਦਿਨ ਇਕ ਵਾਹਨ ਚਾਲਕ ਨੇ ਟ੍ਰੈਫਿਕ ਪੁਲਸ ਦੇ ਸਬ-ਇੰਸਪੈਕਟਰ ਵੱਲੋਂ ਪੈਸੇ ਮੰਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਸੀ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਵੀਡੀਓ ਦੀ ਜਾਂਚ ਕੀਤੀ। ਵੀਡੀਓ ਬਣਾਉਣ ਵਾਲੇ ਸਾਗਰ ਨਾਂ ਦੇ ਵਿਅਕਤੀ ਨੇ ਕਰਿੰਦੇ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਸੀ।

ਪੁਲੀਸ ਹਿਰਾਸਤ ਵਿੱਚ ਕਰਿੰਦੇ ਨੇ ਦੱਸਿਆ ਕਿ ਉਹ ਪੁਲੀਸ ਮੁਲਾਜ਼ਮਾਂ ਨੂੰ ਰਿਸ਼ਵਤ ਦਿਵਾਉਣ ਦਾ ਕੰਮ ਕਰਦਾ ਸੀ, ਜਿਸ ਦੇ ਬਦਲੇ ਉਸ ਨੂੰ ਕੁਝ ਹਿੱਸਾ ਵੀ ਮਿਲਦਾ ਸੀ। ਇਹ ਉਸਦਾ ਪਹਿਲਾ ਮਾਮਲਾ ਸੀ ਕਿ ਉਸਨੇ ਪੁਲਿਸ ਵਾਲੇ ਦੇ ਕਹਿਣ ‘ਤੇ ਕਿਸੇ ਵਿਅਕਤੀ ਤੋਂ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ। ਪਰ ਸਾਗਰ ਨੇ ਉਕਤ ਕਰਿੰਦੇ ਦੀ ਵੀਡੀਓ ਬਣਾ ਕੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰ ਦਿੱਤੀ।

ਵੀਡੀਓ ‘ਚ ਉਕਤ ਕਰਿੰਦਾ ਪੈਸੇ ਲੈਣ ਤੋਂ ਬਾਅਦ ਟਰੈਫਿਕ ਪੁਲਸ ਦੇ ਐੱਸ.ਆਈ ਪਰਮਜੀਤ ਸਿੰਘ ਦਾ ਨਾਂ ਲੈਣ ਲੱਗਾ ਅਤੇ ਕਹਿ ਰਿਹਾ ਸੀ ਕਿ ਜੇਕਰ ਦੁਬਾਰਾ ਕੋਈ ਕੰਮ ਹੈ ਤਾਂ ਜ਼ਰੂਰ ਦੱਸਣਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਅਕਸ ਨੂੰ ਖ਼ਰਾਬ ਹੁੰਦਾ ਵੇਖ ਉੱਚ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਕਾਇਤਕਰਤਾ ਸਾਗਰ ਦੇ ਬਿਆਨਾਂ ‘ਤੇ ਥਾਣਾ ਰਣਜੀਤ ਐਵੀਨਿਊ ਵਿਖੇ ਐਸ.ਆਈ ਪਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਬੱਸ ਸਟੈਂਡ ਚ ਬੰਦੇ ਦੀ ਗਈ ਜਾ& ਨ

htvteam

ਘਰ ਵਿੱਚ ਇੱਕਲੀ ਸੀ ਐਨਆਰਆਈ ਬਜ਼ੁਰਗ ਔਰਤ, ਬੇਸੁੱਧ ਕਰ ਕੇ ਗਹਿਣੇ ਦੇਸੀ ਵਿਦੇਸ਼ੀ ਕਰੰਸੀ ਲੈ ਫਰਾਰ ਬਦਮਾਸ਼

Htv Punjabi

ਪੈਦਲ ਹਜ ਯਾਤਰੀ ਸ਼ਿਹਾਬ ਚਿੱਤੁਰ ਦੀ ਯਾਤਰਾ ਨੂੰ ਲੈ ਕੇ ਪਾਕਿਸਤਾਨ ਸਰਕਾਰ ਦਾ ਦੋਗਲਾ ਚੇਹਰਾ ਬੇਨਕਾਬ: ਸ਼ਾਹੀ ਇਮਾਮ ਪੰਜਾਬ

htvteam

Leave a Comment