Htv Punjabi
Punjab

ਘਰ ਵਿੱਚ ਇੱਕਲੀ ਸੀ ਐਨਆਰਆਈ ਬਜ਼ੁਰਗ ਔਰਤ, ਬੇਸੁੱਧ ਕਰ ਕੇ ਗਹਿਣੇ ਦੇਸੀ ਵਿਦੇਸ਼ੀ ਕਰੰਸੀ ਲੈ ਫਰਾਰ ਬਦਮਾਸ਼

ਖੰਨਾ : ਖੰਨਾ ਸ਼ਹਿਰ ਦੀ ਜ਼ਿਆਦਾ ਆਬਾਦੀ ਵਾਲੇ ਇਲਾਕੇ ਗੁਲਮੋਹਰ ਨਗਰ ਵਿੱਚ ਇੱਕ ਨੌਜਵਾਨ ਨੇ ਘਰ ਵਿੱਚ ਵੜ ਕੇ ਔਰਤ ਦੇ ਹੱਥ ਤੋਂ ਸੋਨੇ ਦੀਆਂ 6 ਚੂੜੀਆਂ, ਕੰਨਾਂ ਦੀਆਂ ਵਾਲੀਆਂ, ਸੋਨੇ ਦੀ ਚੇਨ, ਸੋਨੇ ਦੀ 2 ਅੰਗੂਠੀਆਂ, ਅਮਰੀਕੀ ਡਾਲਰ ਅਤੇ ਭਾਰਤੀ ਕਰੰਸੀ ਲੈ ਕੇ ਫਰਾਰ ਹੋ ਗਿਆ l ਦੱਸ ਦਈਏ ਕਿ ਅਮਰੀਕਾ ਤੋਂ ਰਿਸ਼ਤੇਦਾਰਾਂ ਨੂੰ ਮਿਲਣ ਆਈ ਔਰਤ ਘਰ ਵਿੱਚ ਇੱਕਲੀ ਹੀ ਸੀ l ਮੁਲਜ਼ਮ ਦੀ ਆਉਂਦੇ ਹੋਏ ਅਤੇ ਫੇਰ ਜਾਂਦੇ ਹੋਏ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ, ਉੱਥੇ ਹੀ ਦੋਹਤੇ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਨੌਜਵਾਨ ਦੇ ਖਿਲਾਫ ਕੇਸ ਦਰਜ ਕਰ ਉਸ ਦੀ ਪਹਿਚਾਣ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ l
ਕ੍ਰਿਸ਼ਨਾ ਨਗਰ ਵਿੱਚ ਰਹਿ ਰਹੇ ਪ੍ਰਿੰਸ ਨੇ ਦੱਸਿਆ ਕਿ ਗੁਲਮੋਹਰ ਨਗਰ ਦੀ ਗਲੀ ਨੰਬਰ 7 ਦੀ ਰਹਿਣ ਵਾਲੀ ਔਰਤ ਦਰਸ਼ਨਾ ਰਾਣੀ ਪਤਨੀ ਰਤਨਲਾਲ ਉਸ ਦੀ ਨਾਨੀ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿੰਦੀ ਹੈ l ਕੁਝ ਦਿਨ ਪਹਿਲਾਂ ਹੀ ਭਾਰਤ ਆਈ ਹੈ l ਹਰ ਸਾਲ ਰਦ ਭਾਰਤ ਆਉਂਦੀ ਹੈ ਤਾਂ ਉਨ੍ਹਾਂ ਦੇ ਕੋਲ ਕ੍ਰਿਸ਼ਨਾ ਨਗਰ ਵਿੱਚ ਹੀ ਰਹਿੰਦੀ ਹੈ l ਦਿਨ ਵਿੱਚ ਗੁਲਮੋਹਰ ਨਗਰ ਸਥਿਤ ਉਨ੍ਹਾਂ ਦੇ ਘਰ ਛੱਡ ਜਾਂਦਾ ਹੈ, ਜਿੱਥੇ ਕੁਝ ਘੰਟ ਬਿਤਾ ਕੇ ਉਹ ਸ਼ਾਮ ਨੂੰ ਵਾਪਸ ਕ੍ਰਿਸ਼ਨਾ ਨਗਰ ਆ ਜਾਂਦੀ ਹੈ l ਵੀਰਵਾਰ ਦੁਪਹਿਰ ਕਰੀਬ 12 ਵਜੇ ਉਹ ਆਪਣੀ ਨਾਨੀ ਨੂੰ ਵਾਪਸ ਲੈਣ ਗਿਆ ਤਾਂ ਕੁਝ ਮੁਹੱਲਾਨਿਵਾਸੀ ਵੀ ਨਾਨੀ ਦੇ ਕੋਲ ਖੜੇ ਸਨ ਅਤੇ ਨਾਨੀ ਬੇਹੋਸ਼ ਗੇਟ ਦੇ ਕੋਲ ਖੜੀ ਸੀ l ਨਾਨੀ ਨੇ ਅੱਧੀ ਬੇਹੋਸ਼ੀ ਦੀ ਹਾਲਤ ਵਿੱਚ ਦੱਸਿਆ ਕਿ ਉਸ ਦੇ ਨਾਲ ਇੱਕ ਵਿਅਕਤੀ ਲੁੱਟ ਖੋਹ ਕਰ ਕੇ ਉਸ ਦੇ ਗਹਿਣੇ ਅਤੇ ਨਕਦੀ ਲੈ ਗਿਆ ਹੈ l ਇਸ ਦੌਰਾਨ ਉਸ ਨੂੰ ਕੁਝ ਸੁੰਘਾ ਦਿੱਤਾ ਗਿਆ l
ਸੀਸੀਟੀਵੀ ਕੈਮਰਿਆਂ ਤੋਂ ਪਤਾ ਚੱਲਦਾ ਹੈ ਕਿ ਇੱਕ ਵਿਅਕਤੀ ਦੁਪਹਿਰ 1 ਵੱਜ ਕੇ 14 ਮਿੰਟ ‘ਤੇ ਘਰ ਵਿੱਚ ਦਾਖਲ ਹੁੰਦਾ ਹੈ l 6ਮਿੰਟ ਬਾਅਦ ਉਹ ਘਰ ਤੋਂ ਬਾਹਰ ਨਿਕਲਦਾ ਦਿਖਾਈ ਦਿੰਦਾ ਹੈ l ਉਸ ਦੇ ਕਰੀਬ 4 ਮਿੰਟ ਬਾਅਦ ਉਹ ਵਿਅਕਤੀ ਦੁਬਾਰਾ ਘਰ ਆਉਂਦਾ ਹੈ, ਉਸ ਦੇ ਹੱਥ ਵਿੱਚ ਦੁੱਧ ਦਾ ਇੱਕ ਪੈਕੇਟ ਵੀ ਹੈ l ਇਸ ਤੋਂ ਬਾਅਦ ਲਗਭਗ ਪੌਣਾ ਘੰਟਾ ਬਾਅਦ 1 ਵੱਜ ਕੇ 52 ਮਿੰਟ ‘ਤੇ ਉਹ ਘਰ ਤੋਂ ਬਾਹਰ ਨਿਕਲ ਕੇ ਮੋਬਾਈਲ ਫੋਨ ਕੰਨ ‘ਤੇ ਲਾਇਆ ਜਾਂਦਾ ਦਿਖਾਈ ਦਿੰਦਾ ਹੈ l
ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਧੁੱਪ ਸੇਕ ਰਹੀ ਔਰਤ ਦੇ ਕੋਲ ਆਉਂਦਾ ਹੈ ਅਤੇ ਗੱਲਾਂ ਵਿੱਚ ਉਨ੍ਹਾਂ ਨੂੰ ਤੇਲ ਦੀ ਮਾਲਿਸ਼ ਕਰ ਜੋੜਾਂ ਦਾ ਦਰਦ ਠੀਕ ਕਰਨ ਦਾ ਦਾਅਵਾ ਕਰਦਾ ਹੈ l ਇਸ ਤੋਂ ਬਾਅਦ ਔਰਤ ਦੇ ਗਹਿਣੇ ਅਤੇ ਨਕਦੀ ਲੈ ਕੇ ਘਰਾਰ ਹੋ ਜਾਂਦਾ ਹੈ l ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l ਐਫਆਈਆਰ ਦਰਜ ਕਰ ਟੀਮਾਂ ਦਾ ਗਠਨ ਕੀਤਾ ਜਾਵੇਗਾ l

Related posts

ਦਵਾਈ ਲੈਣ ਗਏ ਮਰੀਜ਼ ਨਾਲ ਨਸ਼ੇੜੀਆਂ ਨੇ ਕਰਤੀ ਅਜਿਹੀ ਹਰਕਤ

htvteam

ਮੁੱਖਮੰਤਰੀ ਦੇ ਖਿਲਾਫ ਇਸ ਮਾਮਲੇ ਵਿੱਚ ਸੁਣਵਾਈ 9 ਮਾਰਚ ਨੂੰ

Htv Punjabi

ਸੋਸ਼ਲ ਮੀਡੀਆ ‘ਤੇ ਕੁੜੀਆਂ ਨਾਲ ਚੈਟ ਕਰਨ ਵਾਲੇ ਸਾਵਧਾਨ

htvteam

Leave a Comment