Htv Punjabi
Punjab Video

ਆਹ ਦੇਖਲੋ whatsapp ‘ਤੇ ਕਿਵੇਂ ਦਾ ਕੰਮ ਹੋਣ ਲੱਗਿਆ

ਲੁਧਿਆਣਾ ਦੇ ਵਿੱਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਇੱਕੋ ਦਿਨ ਦੇ ਵਿੱਚ ਲੁਧਿਆਣਾ ਦੇ ਅੰਦਰ ਤਿੰਨ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆਏ ਹਨ। ਇੱਕ ਮਾਮਲੇ ਦੇ ਵਿੱਚ 14 ਲੱਖ 93,000 ਜਦੋਂ ਕਿ ਦੂਜੇ ਮਾਮਲੇ ਦੇ ਵਿੱਚ 15 ਲੱਖ 1 ਹਜ਼ਾਰ ਅਤੇ ਤੀਜੇ ਮਾਮ ਦੇ ਵਿੱਚ ਇਕ ਲੱਖ ਰੁਪਏ ਦਾ ਫਰੋਡ ਹੋਇਆ ਹੈ। ਜਿਸ ਨੂੰ ਲੈ ਕੇ ਲੁਧਿਆਣਾ ਸਾਈਬਰ ਦੇ ਇੰਚਾਰਜ ਨੇ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਲਗਭਗ 30 ਲੱਖ ਦੇ ਨੇੜੇ ਠੱਗੇ ਹੋਈ ਹੈ।

ਪਹਿਲਾ ਮਾਮਲਾ ਲੁਧਿਆਣਾ ਦੇ ਦੁੱਗਰੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਨੇ ਦਰਜ ਕਰਵਾਇਆ, ਉਹਨਾਂ ਦੱਸਿਆ ਕਿਵ ਕਾਲ ਰਾਹੀਂ ਮੁਜਮ ਨੇ ਹੈਲਥ ਕਾਰਡ ਦਾ ਝਾਂਸਾ ਦੇ ਕੇ ਉਸ ਤੋਂ ਇੱਕ ਫਾਰਮ ਭਰਵਾਇਆ ਜਿਸ ਤੋਂ ਬਾਅਦ ਉਸ ਦੇ ਅਕਾਊਂਟ ਵਿੱਚੋਂ ਆਨਲਾਈਨ ਪੈਸੇ ਕਢਵਾ ਲਏ। ਕੁਲ 14 ਲੱਖ 93 ਹਜ਼ਾਰ ਦੀ ਠੱਗੀ ਹੋਈ।

ਦੂਜਾ ਮਾਮਲਾ ਲੁਧਿਆਣਾ ਦੇ ਸਾਹਿਲ ਗੋਇਲ ਸਰਾਭਾ ਨਗਰ ਵੱਲੋਂ ਦਰਜ ਕਰਵਾਇਆ ਗਿਆ ਹੈ, ਜਿਸ ਨੇ ਦੱਸਿਆ ਕਿ ਇੱਕ ਕੰਪਨੀ ਵੱਲੋਂ ਉਸ ਨੂੰ ਕਾਲ ਕਰਕੇ ਖੁਦ ਨੂੰ ਸ਼ਖਸ ਨੇ ਕੰਪਨੀ ਦਾ ਸੀਈਓ ਕਿਹਾ ਅਤੇ ਫਿਰ ਉਸ ਦੇ ਕੋਲ ਕਿਸੇ ਮੀਟਿੰਗ ਦਾ ਹਵਾਲਾ ਦੇ ਕੇ ਐਮਾਜ਼ੋਨ ਅਤੇ ਐਪਲ ਦਾ ਗਿਫਟ ਵਾਊਚਰ ਦੇਣ ਦਾ ਦਾਅਵਾ ਕਰਕੇ ਉਸ ਕੋਲੋਂ 1 ਲੱਖ ਰੁਪਏ ਦੀ ਧੋਖਾਧੜੀ ਕੀਤੀ।

ਤੀਜਾ ਮਾਮਲਾ ਲੁਧਿਆਣਾ ਦੇ ਹੀ ਗੁਰੂ ਨਾਨਕ ਨਗਰ ਦੁਗਰੀ ਦੇ ਤਰਨਜੀਤ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਹੈ ਜਿਸ ਨੇ ਦੱਸਿਆ ਕਿ ਵਿਅਕਤੀ ਵੱਲੋਂ ਵਟਸਐਪ ਰਾਹੀਂ ਕਾਲ ਕਰਕੇ ਉਸ ਕੋਲੋਂ ਪੁਰਾਣੇ ਖਰੀਦਣ ਦਾ ਝਾਂਸਾ ਦੇ ਕੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਉਸ ਨੂੰ ਡਰਾ ਧਮਕਾ ਕੇ ਪਹਿਲਾਂ ਉਸਨੇ ਖਾਤੇ ਦੇ ਵਿੱਚ ਪੈਸੇ ਪਵਾਏ ਅਤੇ ਫਿਰ ਉਸ ਨਾਲ 15 ਲੱਖ ਰੁਪਏ ਦੀ ਠੱਗੀ ਮਾਰੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਈਬਰ ਕ੍ਰਾਈਮ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਪੜੇ ਲਿਖੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ ਇਸ ਕਰਕੇ ਲੋਕਾਂ ਨੂੰ ਇਸ ਗੱਲ ਦਾ ਧਿਆਨ ਦੇਣ ਦੀ ਲੋੜ ਹੈ ਉਹਨੇ ਕਿਹਾ ਕਿ ਯੂਟੀਊਬ ਤੇ ਸਾਈਬਰ ਦੋਸਤ ਕਰਕੇ ਇੱਕ ਚੈਨਲ ਹੈ ਜਿਸ ਨੂੰ ਲੋਕਾਂ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਉਸ ਤੇ ਨਵੇਂ ਨਵੇਂ ਠੱਗੀ ਮਾਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿਨ ਦਿਹਾੜੇ ਜਵਾਨ ਦਿਓਰ ਨੇ ਭਰਜਾਈ ਨਾਲ ਰਿਸ਼ਤੇ ਕੀਤੇ ਤਾਰ ਤਾਰ; ਦੇਖੋ ਵੀਡੀਓ

htvteam

2 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਕੀਤਾ ਇੰਨੀ ਬੇਰਹਿਮੀ ਨਾਲ ਕਤਲ

Htv Punjabi

ਸੁਨੱਖੀ ਕੁੜੀ ਨਾਲ ਭਰਜਾਈ ਨੇ ਕੀਤਾ ਗੰਦੀਆਂ ਫ਼ਿਲਮਾਂ ਵਾਲਾ ਕਾਰਾ

htvteam

Leave a Comment