ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਸੱਤ ਪੁਲਿਸ ਨੇ ਇਲਾਕੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਦੋ ਮਹਿਲਾਵਾਂ ਸ਼ਾਮਿਲ ਨੇ ਉਧਰ ਇਸ ਸੰਬੰਧ ਵਿੱਚ ਏਡੀਸੀਪੀ ਨੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਹੈ ਤੇ ਕਿਹਾ ਕਿ ਇਸ ਮਾਮਲੇ ਚ ਉਹਨਾਂ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਤੇ ਆਰੋਪੀਆਂ ਪਾਸੋਂ ਤਿੰਨ ਐਕਟੀਵਾ ਦੋ ਮੋਟਰਸਾਈਕਲ ਅਤੇ ਛੇ ਮੋਬਾਈਲ ਫੋਨ ਬਰਾਮਦ ਕੀਤੇ ਨੇ ਕਿਹਾ ਕਿ ਵਾਰਦਾਤ ਦੌਰਾਨ ਵਰਤੇ ਜਾਣ ਵਾਲਾ ਦਾਤ ਵੀ ਬਰਾਮਦ ਕੀਤਾ।
ਉਧਰ ਏਡੀਸੀਪੀ ਨੇ ਪੱਤਰਕਾਰ ਵਾਰਤਾ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਇਹ ਜੋਨ ਫੋਰ ਦੇ ਏਰੀਏ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਥਾਣਾ ਡਿਵੀਜ਼ਨ ਨੰਬਰ ਸੱਤ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਕੁੱਲ ਪੰਜ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਹਨਾਂ ਵਿੱਚ ਦੋ ਮਹਿਲਾਵਾਂ ਨੇ ਜੋ ਰਾਤ ਦੇ ਸਮੇਂ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਕਿਹਾ ਕਿ ਇਹਨਾਂ ਪਾਸੋਂ ਜਾਂਚ ਦੌਰਾਨ ਤਿੰਨ ਐਕਟੀਵਾ ਬਿਨਾਂ ਨੰਬਰ ਹੀ ਆ ਤੇ ਦੋ ਮੋਟਰਸਾਈਕਲ ਛੇ ਮੋਬਾਈਲ ਫੋਨ ਅਤੇ ਵਾਰਦਾਤ ਦੌਰਾਨ ਵਰਤੇ ਜਾਣ ਵਾਲੇ ਦਾਤ ਵੀ ਬਰਾਮਦ ਕੀਤੇ ਨੇ ਕਿਹਾ ਕਿ ਇਹ ਰਾਤ ਦੇ ਸਮੇਂ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਇਸ ਬਾਬਤ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਦੇਖਿਆ ਜਾਵੇ ਤਾਂ ਚੋਰ ਲੁਟੇਰੇ ਬੇਖੌਫ਼ ਹੁੰਦੇ ਜਾਂ ਰਹੇ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
