ਸਿਵਲ ਹਸਪਤਾਲ ਦੇ ਬੈਠ ਤੇ ਪਏ ਨੌਜਵਾਨ ਦਾ ਨਾਮ ਨਿਸ਼ਾਨ ਸਿੰਘ ਹੈ ਤੇ ਤਸਵੀਰ ਚ ਨਜ਼ਰ ਆ ਰਹੀ ਮਾਤਾ ਹਰਜੀਤ ਕੌਰ ਹੈ ਇਹ ਉਹੀ ਦੋਵੇਂ ਮਾਂ ਪੁੱਤ ਨੇ ਜਿਨ੍ਹਾਂ ਬੀਤੀ ਰਾਤ ਉਨ੍ਹਾਂ ਫੁਕਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜੋ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਵਿੱਚ ਆਪਣੇ ਟਰੈਕਟਰ ਤੇ ਲੁੱਚੇ-ਲੁੱਚੇ ਗਾਣੇ ਲਗਾਕੇ ਹੁੱਲੜਬਾਜੀ ਕਰ ਰਹੇ ਸਨ,ਪਰ ਉਨ੍ਹਾਂ ਨੂੰ ਰੋਕਣਾ ਇਨ੍ਹਾਂ ਨੂੰ ਐਨਾ ਮਹਿੰਗਾ ਪੈ ਜਾਵੇਗਾ ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜੀ ਹਾਂ ਜਵਾਨ ਕੁੜੀ ਦੀ ਮਾਤਾ ਵੱਲੋਂ ਫੁਕਰਿਆਂ ਨੂੰ ਰੋਕਣ ਤੇ ਉਨ੍ਹਾਂ ਨੇ ਮਾਂ ਪੁੱਤ ਉੱਤੇ ਟਰੈਕਟਰ ਚੜ੍ਹਾ ਦਿੱਤਾ ਜਿਸ ਦੌਰਾਨ ਮਾਤਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਏਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋ ਪੀੜਤ ਨਿਸ਼ਾਨ ਸਿੰਘ ਨੇ ਜੋ ਅੱਗੇ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,,,,,
ਦੂਜੇ ਪਾਸੇ ਜਦੋਂ ਇਸ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਐਕਸ਼ਨ ਲਿਆ ਉਹ ਵੀ ਸੁਣ ਲਵੋ,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਛੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਾਵਈ ਸ਼ੁਰੂ ਕਰ ਦਿੱਤੀ ਹੈ ਜੋ ਕਿ ਹਲੇ ਤੱਕ ਫਰਾਰ ਚੱਲ ਰਹੇ ਹਨ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਉਨ੍ਹਾਂ ਫੁਕਰਿਆਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..