Htv Punjabi
Punjab Video

ਆਹ ਦੇਖਲੋ ਮੁੰਡੇ ਬਾਥਰੂਮ ‘ਚ ਵੜ੍ਹਕੇ ਕੀ ਕਰਨ ਲੱਗੇ ਹੋਏ ਸੀ

ਇਹ ਹੈ ਅੰਮ੍ਰਿਤਸਰ ਦਾ ਕੈਂਟ ਇਲਾਕਾ ਜਿੱਥੇ ਦੇ ਲੋਕ ਉਨ੍ਹਾਂ ਮੁੰਡਿਆਂ ਤੋਂ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ ਜਿਹੜੇ ਏਸ ਬਥਰੂਮ ਦੇ ਕਮਰਿਆਂ ਚ ਵੜ੍ਹਕੇ ਪੁੱਠੇ-ਪੁੱਠੇ ਕੰਮ ਕਰਦੇ ਨੇ ਜੀ ਹਾਂ ਏਸ ਬਾਥਰੂਮ ਚ ਗਲਤ ਮੁੰਡਿਆਂ ਦੀ ਭੀੜ ਲੱਗੀ ਰਹਿੰਦੀ ਹੈ ਪਰ ਹੁਣ ਸਥਾਨਕ ਵਾਸੀਆਂ ਨੂੰ ਦੇਖ ਸਾਰੇ ਭੱਜ ਗਏ ਹਨ ਪਰ ਉਨ੍ਹਾਂ ਵੱਲੋਂ ਕੀਤੀਆਂ ਕਰਤੂਤਾਂ ਇਹ ਬੰਦਾ ਮੀਡੀਆ ਵਾਲਿਆਂ ਨੂੰ ਖੁਦ ਆਪ ਦਿਖਾ ਰਿਹਾ,ਤਸਵੀਰਾਂ ਚ ਤੁਸੀ ਦੇਖ ਸਕਦੇ ਸਿਲਵਰ ਦੀ ਪੰਨੀ ਅਤੇ ਟੀਕੇ ਜਿਨ੍ਹਾਂ ਦੇ ਨਾਲ ਮੁੰਡੇ ਨਸ਼ਾ ਕਰਦੇ ਹਨ ਉਨ੍ਹਾਂ ਵਿੱਚ ਇਹ ਸੰਜੇ ਮਾਨ ਦਾ ਮੁੰਡਾ ਵੀ ਸ਼ਾਮਲ ਸੀ ਜਿਹੜਾ ਨਸ਼ਾ ਕਰਕੇ ਜਦੋਂ ਬਾਹਰ ਆਇਆ ਤਾਂ ਆਉਂਣ ਸਾਰ ਹੀ ਜ਼ਮੀਨ ਤੇ ਲੰਮਾ ਪੈ ਗਿਆ ਦੇਖਣ ਨੂੰ ਜਾਪਦਾ ਜਿਵੇਂ ਇਹ ਮੁੰਡਾ ਰੱਬ ਨੂੰ ਪਿਆਰਾ ਹੋ ਗਿਆ ਹੋਵੇ ਪਰ ਏਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋਈ,ਮੌਕੇ ਤੇ ਹੀ ਸਥਾਨਕ ਵਾਸੀਆਂ ਨੇ ਮੁੰਡੇ ਨੂੰ ਚੁੱਕ ਹਸਪਤਾਲ ਭੇਜ ਦਿੱਤਾ ਤੇ ਫਿਰ ਮੀਡੀਆ ਦੇ ਕੈਮਰੇ ਅੱਗੇ ਦੱਸਿਆ ਕਿ ਏਥੇ ਹਰ ਪ੍ਰਕਾਰ ਦਾ ਨਸ਼ਾ ਵਿਕਦਾ ਹੈ ਪਰ ਪੁਲਿਸ ਪ੍ਰਸ਼ਾਸਨ ਅੱਖਾਂ ਮੀਚ ਲੈਂਦਾ ਹੈ,,,,,,

ਉੱਧਰ ਮੌਕੇ ਤੇ ਪਹੁੰਚੇ ਜਨਾਬ ਪੁਲਿਸ ਮੁਲਾਜ਼ਮ ਮੀਡੀਆ ਦੇ ਕੈਮਰੇ ਅੱਗੇ ਬੋਲਣ ਲਈ ਤਿਆਰ ਨਹੀਂ ਪਰ ਫੇਰ ਵੀ ਪੱਤਰਕਾਰਾਂ ਨੇ ਹਿੰਮਤ ਕਰਕੇ ਨਸ਼ੇ ਸਬੰਧੀ ਸਵਾਲ ਪੁੱਛੇ ਤਾਂ ਜਨਾਬ ਨੇ ਗੱਲ ਗੋਲ ਮੋਲ ਕਰ ਦਿੱਤੀ ਹੈ,,,,,,,,

ਜਨਾਬ ਕਹਿ ਰਹੇ ਹਨ ਕਿ ਨਸ਼ੇ ਬਾਬਤ ਤਾਂ ਕੁਝ ਪਤਾ ਨਹੀਂ ਹੁਣ ਸਵਾਲ ਇਹ ਹੈ ਕੀ ਜੇਕਰ ਤੁਹਾਨੂੰ ਪਤਾ ਨਹੀਂ ਤਾਂ ਹੋਰ ਕਿਸਨੂੰ ਪਤਾ ਹੋਵੇਗਾ ਖੈਰ ਸੱਤਾ ਵਿੱਚ ਆਉਂਣ ਤੋਂ ਪਹਿਲਾਂ ਦਿੱਲੀ ਦੇ ਬਾਬੂ ਤੇ ਪੰਜਾਬ ਦੇ ਮਾਨ ਨੇ ਕਿਹਾ ਸੀ ਚਾਰ ਮਹੀਨਿਆਂ ਚ ਨਸ਼ਾ ਖਤਮ ਕਰ ਦਿਆਂਗੇ ਪਰ ਅੰਮ੍ਰਿਤਸਰ ਤੋਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਅਤੇ ਸਥਾਨਕ ਵਾਸੀ ਪਿੱਟ ਪਿੱਟ ਹੰਬ ਗਏ ਪਰ ਸਰਕਾਰਾਂ ਨੇ ਕੰਨ ਤੇ ਜੂੰ ਨਹੀਂ ਸਰਕੀ ਲਿਹਾਜਾ ਪਹਿਲਾਂ ਵਾਂਗੂ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਦੌਰਾਨ ਜਲੰਧਰ ਗੁੰਡਾਗਰਦੀ ਦਾ ਵੀ ਬਣਿਆ ਅੱਡਾ, ਅਜਿਹੀ ਵਰਦਾਤ ਹੋਈ ਸੀਸੀਟੀਵੀ ਕੈਮਰੇ ‘ਚ ਕੈਦ, ਵੇਖਣ ਵਾਲੀਆਂ ਨੇ ਕੀਤੀਆਂ ਅੱਖਾਂ ਬੰਦ

Htv Punjabi

ਸਵੇਰੇ ਸਵੇਰੇ ਧੁੰਦ ‘ਚ ਲੋਕਾਂ ਨੇ ਦੇਖੀ ਖੌਫਨਾਕ ਘਟਨਾ; ਸੀਸੀਟੀਵੀ ‘ਚ ਕੈਦ ਹੋਇਆ ਖੌਫਨਾਕ ਮੰਜ਼ਰ

htvteam

ਪਤੀ ਨੂੰ ਨਾ ਲੱਗੇ ਪਤਾ ਤਾਂ ਨੂੰਹ ਨੇ ਸੋਹਰੇ ਨਾਲ ਟੱਪੀਆਂ ਹੱਦਾਂ

htvteam

Leave a Comment