ਖਬਰ ਹੁਸਿ਼ਆਰਪੁਰ ਦੇ ਮੁਹੱਲਾ ਮਾਡਲ ਟਾਊਨ ਤੋਂ ਐ ਜਿੱਥੇ ਆਪਣੇ ਪਰਿਵਾਰ ਸਮੇਤ ਇਕ ਪਾਰਕ ਚ ਰਹਿਣ ਵਾਲੇ ਵਿਅਕਤੀ ਵਲੋਂ ਸ਼ਰਾਬੀ ਹਾਲਤ ਚ ਆਪਣੇ ਡੇਢ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਤੇ ਮ੍ਰਿਤਕ ਬੱਚੇ ਦੀ ਲਾਸ਼ ਕਬਜ਼ੇ ਚ ਲੈ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਨੇ ਐਸਐਚਓ ਦੇਸਰਾਜ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਆਪਣੀ ਪਤਨੀ ਅੰਜਲੀ ਯਾਦਵ ਅਤੇ ਡੇਢ ਸਾਲ ਦੇ ਬੱਚੇ ਸਿ਼ਵਾ ਨਾਲ ਮੁਹੱਲਾ ਮਾਡਲ ਟਾਊਨ ਚ ਬਣੀ ਗੁਰੂ ਤੇਗ ਬਹਾਦਰ ਪਾਰਕ ਚ ਰਹਿ ਰਿਹਾ ਸੀ ਤੇ ਬੀਤੇ ਦਿਨ ਦੋਹਾਂ ਵਲੋਂ ਸ਼ਰਾਬ ਪੀ ਕੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸਦੀ ਪਤਨੀ ਅੰਜਲੀ ਯਾਦਵ ਆਪਣੈ ਰਿਸ਼ਤੇਦਾਰਾਂ ਦੇ ਚਲੀ ਗਈ ਤੇ ਸੁਨੀਲ ਕੁਮਾਰ ਵਲੋਂ ਸ਼ਰਾਬੀ ਹਾਲਤ ਚ ਬੱਚੇ ਨੂੰ ਪਟਕ ਪਟਕ ਤੇ ਜ਼ਮੀਨ ਤੇ ਮਾਰਿਆ|
