Htv Punjabi
Punjab Video

ਆਹ ਦੇਖੋ ਮੁੰਡੇ ਨੇ ਚੰਦ ‘ਤੇ ਕਰਵਾ ਲਈ ਰਜਿਸਟਰੀ

ਤਸਵੀਰ ‘ਚ ਵਿਖਾਈ ਦੇ ਰਿਹਾ ਇਹ ਓਹੀ ਨੌਜਵਾਨ ਹੈ ਜਿਸਨੇ ਚੰਦਰਮਾ ‘ਤੇ ਅਜਿਹਾ ਕੁੱਝ ਕੀਤਾ ਹੈ ਕਿ ਇਸ ਨੌਜਵਾਨ ਦਾ ਵਿਲੱਖਣ ਜਿਹਾ ਕੰਮ ਦੇਖ ਕੇ ਸਭ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ ਨੇ | ਇਸਨੇ ਚੰਦ੍ਰਮਾ ਦਾ ਇੱਕ ਟੋਟਾ ਹੀ ਆਪਣੇ ਮਾਪਿਆਂ ਦੇ ਨਾਂ ਲਗਵਾ ਦਿੱਤਾ ਹੈ |
ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਯਮੁਨਾਨਗਰ ਦਾ ਹੈ, ਜਿੱਥੇ ਦੇ ਸਰੋਜਨੀ ਕਾਲੋਨੀ ‘ਚ ਰਹਿਣ ਵਾਲੇ ਸੁਭਾਸ਼ ਚੰਦਰ ਅਤੇ ਰੇਖਾ ਨੇ ਆਪਣੇ ਪੁੱਤ ਆਯੂਸ਼ ਨੂੰ ਤਕਰੀਬਨ 5 ਸਾਲ ਪਹਿਲਾਂ ਕੈਨੇਡਾ ਭੇਜਿਆ ਸੀ | ਆਯੂਸ਼ ਨੇ ਆਪਣੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਲਈ ਕੁਝ ਅਜਿਹਾ ਕਰੇਗਾ ਜੋ ਉਸ ਦੀ ਕਲਪਨਾ ਤੋਂ ਪਰੇ ਹੋਵੇਗਾ।
ਫੇਰ ਇੱਕ ਦਿਨ ਸੁਭਾਸ਼ ਚੰਦਰ ਅਤੇ ਰੇਖਾ ਕੈਨੇਡਾ ਤੋਂ ਪੁੱਤ ਆਯੂਸ਼ ਵੱਲੋਂ ਭੇਜਿਆ ਗਿਆ ਕੋਰੀਅਰ ਦੇਖ ਕੇ ਢੰਗ ਰਹਿ ਗਏ | ਕੈਨੇਡਾ ‘ਚ ਕੰਮ ਕਰ ਰਹੇ ਆਯੂਸ਼ ਨੇ ਕੁੱਝ ਕਰ ਦਿੱਤਾ, ਜਿਸ ਨੂੰ ਦੇਖ ਕੇ ਉਸ ਦੇ ਮਾਤਾ-ਪਿਤਾ ਦੀਆਂ ਅੱਖਾਂ ਅੱਡੀਆਂ ਦੀ ਅੱਡੀਆਂ ਰਹਿ ਗਈਆਂ। ਕੋਰੀਅਰ ਰਾਹੀਂ ਭੇਜੀ ਜ਼ਮੀਨ ਦੀ ਰਜਿਸਟਰੀ ਦੇਖ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ | ਇਹ ਰਜਿਸਟਰੀ ਧਰਤੀ ‘ਤੇ ਕਿਸੇ ਜ਼ਮੀਨ ਦੀ ਨਹੀਂ ਬਲਕਿ ਚੰਦ੍ਰਮਾ ਦੇ 3 ਏਕੜ ਜ਼ਮੀਨ ਦੀ ਸੀ | ਆਯੂਸ਼ ਨੇ ਆਪਣੇ ਮਾਤਾ-ਪਿਤਾ ਦੇ ਨਾਂ ‘ਤੇ ਚੰਦਰਮਾ ‘ਤੇ ਪਲਾਟ ਖਰੀਦਿਆ ਹੈ। ਆਪਣੇ ਪੁੱਤਰ ਤੋਂ ਹਜ਼ਾਰਾਂ ਮੀਲ ਦੂਰ ਯਮੁਨਾਨਗਰ ਵਿੱਚ ਬੈਠੇ ਮਾਪੇ ਚੰਦਰਮਾ ‘ਤੇ ਖਰੀਦੀ ਜ਼ਮੀਨ ਦੇ ਦਸਤਾਵੇਜ਼ ਪ੍ਰਾਪਤ ਕਰਕੇ ਖੁਸ਼ੀ ਦੇ ਮਾਰੇ ਫੁੱਲੇ ਨਹੀਂ ਸਮਾਂ ਰਹੇ |

Related posts

ਆਹ ਇਨ੍ਹਾਂ ਪਟਵਾਰੀਆਂ ‘ਤੇ ਤਹਿਸੀਲਦਾਰਾਂ ਦੀ ਹੁਣ ਖ਼ੈਰ ਨਹੀਂ, ਕੈਪਟਨ ਨੇ ਆਪ ਜ਼ਾਰੀ ਕੀਤੇ ਹੁਕਮ

Htv Punjabi

ਆਹ ਕਾਲਾ-ਕਾਲਾ ਫਲ ਖਾਓ ਆਪਣੇ ਦਿਲ ਦਾ ਮਾਮਲਾ ਹੱਲ ਕਰਵਾਓ

htvteam

ਪ੍ਰਵਾਸੀ ਮਹਿਲਾ ਤੇ ਪੰਜਾਬੀ ਮਹਿਲਾ ਦਾ ਸਰਪੰਚੀ ਚੋਣਾਂ ‘ਚ ਪੇਚਾ

htvteam