Htv Punjabi
Punjab Video

ਆਹ ਦੇਖੋ ਸੰਗਰੂਰ ‘ਚ ਮੁੰਡੇ ਘਰ ਵੜ੍ਹਕੇ ਕੀ ਕਰਗੇ

ਮੁਰਦਾ ਘਰ ਦੇ ਬਾਹਰ ਬੈਠੀਆਂ ਇਹ ਜਨਾਨੀਆਂ ਤੇ ਹਸਪਤਾਲ ਦੇ ਬਾਹਰ ਖੜੇ ਇਹ ਬੰਦੇ…ਬੇਸ਼ੱਕ ਦੇਖਣ ਨੂੰ ਆਮ ਵਰਗੇ ਚਿਹਰੇ ਦਿਖਾਈ ਦਿੰਦੇ ਨੇ …ਪਰ ਇਨ੍ਹਾਂ ਜਨਾਨੀਆਂ ਨੇ ਜੋ ਘਰ “ਚ ਦੇਖਿਆ ਤੇ ਮਾਂ ਤੋਂ ਸੁਣਿਆ ਉਹ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ। ਅਸਲ “ਚ ਮਾਮਲਾ ਸੰਗਰੂਰ ਦੇ ਹੇੜੀਕੇ ਪਿੰਡ ਨਾਲ ਸਬੰਧਤ ਐ …ਜਿੱਥੇ ਉਸ ਵੇਲੇ ਪੂਰੇ ਪਿੰਡ ‘ਚ ਹਾਹਾਕਾਰ ਮਚ ਗਈ ਜਦੋਂ ਪਿੰਡ ‘ਚ ਇਕ ਦਰਜਨ ਤੋਂ ਵੱਧ ਮੁੰਡੇ ਗੱਡੀਆਂ ‘ਚ ਆਏ ਤੇ ਅਮਨਦੀਪ ਸਿੰਘ ਰਿੰਕੂ ਹੌਰਾਂ ਦੇ ਘਰ ਵੜ੍ਹ ਗਏ। ਇਸੇ ਦੌਰਾਨ ਘਰ ‘ਚ ਵੜ੍ਹੇ ਮੁੰਡਿਆਂ ਨੇ ਜਿੱਥੇ ਘਰ ਦੇ ਇਕ ਇਕ ਸਮਾਨ ਦੇ ਟੁਕੜੇ ਕਰ ਦਿੱਤੇ ਉੱਥੇ ਹੀ ਮਾਂ ਦੇ ਸਾਹਮਣੇ ਤਿੰਨ ਪੁੱਤਾਂ ‘ਚੋਂ ਦੋ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਤੇ ਮਾਂ ਆਪਣੇ ਸਾਹਮਣੇ ਹੋਏ ਮੁੰਡਿਆਂ ਦੇ ਕਤਲਾਂ ਦਾ ਜਦੋਂ ਵਿਰੋਧ ਕਰਨ ਲੱਗੀ ਤਾਂ ਉਸਦੀ ਵੀ ਖੂਬ ਕੁੱਟਮਾਰ ਕੀਤੀ ਗਈ ਤੇ ਉਸਦੇ ਇਕ ਬੇਟੇ ਨੂੰ ਗੰਭੀਰ ਸੱਟਾਂ ਮਾਰੀਆਂ ਗਈਆਂ। ਪਿੰਡ ‘ਚ ਦਿਨ ਦਿਹਾੜ੍ਹੇ ਹੋਏ ਦੋਹਰੇ ਕਤਲ ਤੋਂ ਬਾਅਦ ਕਾਫੀ ਸਹਿਮ ਦਾ ਮਾਹੌਲ ਐ ਤੇ ਲੋਕ ਸੀਐਮ ਭਗਵੰਤ ਮਾਨ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਹੁਣ ਸੁਣੋ ਮੁੰਡਿਆਂ ਦੇ ਮੂੰਹੋਂ ਕਿਵੇਂ ਘਰ ‘ਚ ਵੜ੍ਹਕੇ ਗੁੰਡਿਆਂ ਨੇ ਯੂਪੀ ਬਿਹਾਰ ਦੇ ਮਾਹੌਲ ਤੋਂ ਉੱਪਰ ਦਾ ਸੀਨ ਬਣਾ ਦਿੱਤਾ,,,,,,

ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀ ਜਗਤਾਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਹਾ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਅਤੇ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਫਰਾਰ ਹੋਏ ਦੋਸ਼ੀਆਂ ਨੂੰ ਕਦੋਂ ਤਕ ਫੜਕੇ ਸਲਾਖਾ ਪਿੱਛੇ ਸੁੱਟਦੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਐਵੇਂ ਚੱਕੀ ਚਲਾਓ ਬੇਔਲਾਦ ਜੋੜੇ ਘਰ ‘ਚ ਜਵਾਕਾਂ ਦੀ ਲਾਈਨ ਲਗਾਓ

htvteam

ਵਾਰਦਾਤਾਂ ਕੈਸੀਆਂ ਕੈਸੀਆਂ! ਗੋਲੀ ਚਲਾ ਕੇ ਦੁਕਾਨਦਾਰ ਨੂੰ ਕੀਤਾ ਫੋਨ, ਕਹਿੰਦਾ ਗੋਲੀ ਦੀ ਆਵਾਜ਼ ਸੁਣੀ, ਦੁਕਾਨਦਾਰ ਨੇ ਕਿਹਾ ਹਾਂ, ਤਾਂ ਕਹਿੰਦਾ, ਅਗਲੀ ਗੋਲੀ ਤੇਰੇ ਮਾਰਾਂਗਾ ਨਹੀਂ ਤਾਂ 10 ਲੱਖ ਦੇ!

Htv Punjabi

ਪੰਜਾਬ ਦੇ 23 ਸਾਲਾ ਗੁਰਤੇਜ ਸਿੰਘ ਦੀ ਕਹਾਣੀ, ਜਿਹੜਾ ਚੀਨ ਨਾਲ ਹੋਈਆਂ ਹਿੰਸਕ ਝੜਪਾਂ ‘ਚ ਸ਼ਹੀਦ ਹੋਇਆ!

Htv Punjabi

Leave a Comment