Htv Punjabi
Punjab Video

ਆਹ ਦੋਗਲੇ ਯਾਰਾਂ ਤੋਂ ਰਹੋ ਬੱਚਕੇ

ਜਿਗਰੀ ਯਾਰਾਂ ਨੇ ਕੀਤਾ ਯਾਰ ਦਾ ਬੇਰਹਿਮੀ ਨਾਲ ਕਤਲ
2 ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ ਨੋਜਵਾਨ
ਮ੍ਰਿਤਕ ਦੇ ਭਰਾ ਨੇ ਸਖਤ ਸਜ਼ਾ ਦੀ ਕੀਤੀ ਮੰਗ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਸੁਲਤਾਨਪੁਰ ਲੋਧੀ ਤੋ ਬੇਹੱਦ ਦੁਖਦ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਜਿਗਰੀ ਯਾਰਾਂ ਨੇ ਆਪਣੇ ਹੀ ਇਕ ਯਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਉਮਰ 29 ਸਾਲ ਵਾਸੀ ਪਿੰਡ ਕੁਤਬੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਜੋਂ ਕਿ 2 ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ ਅਤੇ ਉਸ ਦੇ ਦੋਸਤ ਅਕਸਰ ਉਸ ਨੂੰ ਘਰੋਂ ਬੁਲਾ ਕੇ ਲੈ ਜਾਂਦੇ ਸਨ ਅੱਜ ਉਸਦਾ ਇਕ ਦੋਸਤ ਪਰਿਵਾਰ ਨੂੰ ਫੋਨ ਕਰਕੇ ਕਹਿਣ ਲੱਗਾ ਕਿ ਤੁਹਾਡਾ ਮੁੰਡਾ ਅਸੀਂ ਵੱਢ ਦਿੱਤਾ ਹੈ, ਉਸਦਾ ਇਲਾਜ ਕਰਵਾ ਲਓ।

ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਜਸਵਿੰਦਰ ਸਿੰਘ ਗੰਭੀਰ ਹਾਲਤ ਚ ਖੂਨ ਨਾਲ ਲੱਥ ਪੱਥ ਪਿੰਡ ਜੱਬੋਵਾਲ ਅਤੇ ਪਿੰਡ ਰਾਮੇ ਦਰਮਿਆਨ ਖੇਤਾਂ ‘ਚ ਬੇਸੁੱਧ ਪਿਆ ਸੀ ਅਤੇ ਉਸਦੇ ਸਰੀਰ ਤੇ ਤੇਜਧਾਰ ਹਥਿਆਰਾਂ ਦੇ ਕਈ ਨਿਸ਼ਾਨ ਵੀ ਸਨ । ਪਰਿਵਾਰ ਵਲੋਂ ਉਸਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲਿਆਂਦਾ ਗਿਆ। ਜਿੱਥੇ ਡਿਊਟੀ ਡਾਕਟਰਾਂ ਨੇ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਜਸਵਿੰਦਰ ਸਿੰਘ ਦਾ ਉਸ ਦੇ ਦੋਸਤਾਂ ਨੇ ਕਤਲ ਕੀਤਾ ਹੈ।

ਉਹਨਾਂ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਘਟਨਾ ਸੰਬੰਧੀ ਜਾਣਕਾਰੀ ਮਿਲਦਿਆਂ ਸੁਲਤਾਨਪੁਰ ਲੋਧੀ ਦੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦੇ ਨੇ ਬਣਾਇਆ ਹੂਬਹੂ ਸਿੱਧੂ ਦਾ ਸਟੈਚੂ, ਬਸ ਜਾਨ ਹੀ ਨਹੀਂ ਬਾਕੀ ਸਾਰਾ ਕੁਝ ਹੈ

htvteam

ਜਲਾਲਾਬਾਦ ਤੋਂ ਸੁਖਬੀਰ ਬਾਦਲ ਵੀ ਚੱਲ ਰਹੇ ਪਿੱਛੇ

htvteam

ਪੰਜਾਬ ਸਰਕਾਰ ਦੇ ਇਸ ਫ਼ੈਸਲੇ ‘ਤੇ ਦੂਲੋਂ ਹੋਇਆ ਤੱਤਾ, ਕਹਿੰਦਾ ਧਿਆਨ ਨਾਲ ਕਰੋ ਫ਼ੈਸਲੇ ਐਦਾਂ ਤਾਂ ਹਜ਼ਾਰਾਂ ਬੰਦੇ ਮਗਰ ਪੈ ਜਾਣਗੇ

Htv Punjabi

Leave a Comment