Htv Punjabi
Crime Punjab Video

ਆਹ ਪਿੰਡ ‘ਚ ਪਿਆ ਇੱਟਾ ਰੋੜਿਆਂ ਦਾ ਮੀਂਹ !

ਪਿੰਡ ਕਲੇਰ ਚ ਦੋ ਧਿਰਾਂ ਚ ਝਗੜਾ ਗੁਰਸਿੱਖ ਪਰਿਵਾਰ ਤੇ ਗੁਆਂਢੀਆਂ ਵੱਲੋਂ ਇੱਟਾਂ ਰੋੜਿਆਂ ਨਾਲ ਕੀਤਾ ਗਿਆ ਹਮਲਾ
ਪਰਿਵਾਰ ਨੇ ਲਗਾਏ ਇਲਜ਼ਾਮ, ਪੁਲਿਸ ਵੱਲੋਂ ਜਾਂਚ ਸ਼ੁਰੂ
ਪਿੰਡ ਕਲੇਰ ਦੇ ਗੁਰਸਿੱਖ ਪਰਿਵਾਰ ਉੱਪਰ ਗੁਆਂਢੀਆਂ ਵੱਲੋਂ ਇੱਟ ਰੋੜਿਆਂ ਨਾਲ ਕੀਤਾ ਗਿਆ ਹਮਲਾ, ਕੀਤਾ,ਇਸ ਮੌਕੇ ਤੇ ਗੱਲਬਾਤ ਕਰਦੇ ਹੋਇਆ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਬੱਚਿਆਂ ਵੱਲੋਂ ਖੇਡਦਿਆਂ ਬਾਲ ਆ ਗਈ ਅਤੇ ਉਹਨਾਂ ਉਲਾਮਾ ਦਿੱਤਾ ਇਸੇ ਰੰਜਿਸ਼ ਤਹਿਤ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਉੱਪਰ ਇਹ ਹਮਲਾ ਕੀਤਾ, ਉਹਨਾਂ ਨੇ ਦੱਸਿਆ ਕਿ ਬਲਜੀਤ ਸਿੰਘ ਜਸਬੀਰ ਕੌਰ ਬਾਊ ਨਿਰਮਲ ਸਿੰਘ ਸਮੇਤ ਅਣਪਛਾਤੇ ਨੌਜਵਾਨਾਂ ਵੱਲੋਂ ਉਹਨਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਇੱਟ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਜਿਸ ਨਾਲ ਉਹਨਾਂ ਦਾ ਬੇਟਾ ਬਿਕਰਮਜੀਤ ਸਿੰਘ ਜਖਮੀ ਹੋ ਗਿਆ ਅਤੇ ਉਨਾਂ ਦੀਆਂ ਦੋਨਾਂ ਲੜਕੀਆਂ ਦੇ ਕੱਪੜੇ ਵੀ ਪਾੜ ਕੇ ਮੌਕੇ ਤੋਂ ਫਰਾਰ ਹੋ ਗਏ ਗਏ, ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ,,,,,,,

ਇਸ ਸਬੰਧ ਦੇ ਵਿੱਚ ਜਦ ਦੂਜੀ ਧਿਰ ਦੇ ਜਸਬੀਰ ਕੌਰ ਨਿਰਮਲ ਸਿੰਘ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਵੱਲੋਂ ਕੋਈ ਵੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ ਸਗੋਂ ਇਹਨਾਂ ਦੇ ਪਰਿਵਾਰ ਵੱਲੋਂ ਸਾਡੇ ਘਰ ਵੀ ਰੋੜੇ ਚਲਾਏ ਗਏ ਹਨ,,,,,,,,,

ਇਸ ਮੌਕੇ ਚੌਂਕੀ ਇੰਚਾਰਜ ਰਸ਼ਪਾਲ ਸਿੰਘ ਨਾਲ ਇਸ ਪ੍ਰਤੀ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੋਨਾਂ ਧਿਰਾਂ ਵੱਲੋਂ ਦਰਖਾਸਤਾਂ ਪੁੱਜੀਆਂ ਹਨ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੰਗਰ ਕੁੜੀ ਨੇ “ਆਪ” ਦੇ ਇਸ ਨੇਤਾ ‘ਤੇ ਲਗਾਏ ਵੱਡੇ ਵੱਡੇ ਦੋਸ਼

htvteam

ਲਓ ਜੀ ਕੌਂਸਲਰ ਦੀ ਕੋਠੀ ਚੜ੍ਹੀ ਪੀਲੇ ਪੰਜੇ ਦੇ ਅੜਿੱਕੇ

htvteam

ਦੇਖੋ ਜਵਾਨ ਕੁੜੀ ਨੇ ਕੀ ਕੀਤਾ

htvteam

Leave a Comment