Htv Punjabi
Punjab Video

ਆਹ ਪਿੰਡ ਚ ਫ਼ਸੇ ਰਿਸ਼ਤੇਦਾਰ, ਆ ਗਿਆ ਹੜ੍ਹ !

ਬਿਆਸ ਦਰਿਆ ਚ ਵੱਧ ਰਿਹਾ ਪਾਣੀ ਲੋਕਾਂ ਦੀ ਵਧੀ ਪਰੇਸ਼ਾਨੀ
ਪਿੰਡ ਅਬਦੁੱਲਾਪੁਰ ਵਿੱਚ ਫ਼ਸੇ ਬਾਹਰੋਂ ਆਏ ਰਿਸ਼ਤੇਦਾਰ
ਪਿੰਡ ਦੀ ਹਿੰਮਤ ਨਾਲ ਟਰੈਕਟਰ ਟਰਾਲੀ ਨਾਲ ਰਿਸ਼ਤੇਦਾਰਾਂ ਕੱਢਿਆ ਬਾਹਰ
ਬਿਆਸ ਦਰਿਆ ਵਿੱਚ ਲਗਾਤਾਰ ਵੱਧ ਰਿਹਾ ਪਾਣੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ ਜਿੱਥੇ ਕਿ ਬਿਆਸ ਦਰਿਆ ਦੇ ਕੰਢੇ ਤੇ ਪੈਂਦੇ ਪਿੰਡ ਅਬਦੁੱਲਾਪੁਰ ਵਿੱਚ ਕੁਝ ਬਾਹਰਲੇ ਵੱਖ-ਵੱਖ ਖੇਤਰਾਂ ਤੋਂ ਆਏ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਰੱਖੜੀ ਬੰਨਣ ਵਾਸਤੇ ਪਿੰਡ ਅਬਦੁੱਲਾਪੁਰ ਵਿੱਚ ਆਏ ਸਨ ਪਰ ਜਦ ਬਿਆਸ ਦਰਿਆ ਵਿੱਚ ਆਏ ਪਾਣੀ ਕਾਰਨ ਲੋਕ ਪਿੰਡ ਵਿੱਚ ਹੀ ਘਿਰੇ ਹੋਏ ਨਜ਼ਰ ਆਏ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਆਪਣੀ ਹਿੰਮਤ ਦੇ ਨਾਲ ਆਪਣੇ ਟਰੈਕਟਰ ਟਰਾਲੀ ਦੇ ਨਾਲ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਪਿੰਡ ਪਹੁੰਚਾਉਣ ਲਈ ਬਿਆਸ ਦਰਿਆ ਦੇ ਪਾਣੀ ਦੇ ਘੇਰੇ ਵਿੱਚੋਂ ਬਾਹਰ ਕੱਢਿਆ ਜਿੱਥੇ ਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਖੇਤਰਾਂ ਤੋਂ ਰੱਖੜੀ ਬੰਨਣ ਲਈ ਪਿੰਡ ਅਬਦੁੱਲਾਪੁਰ ਵਿੱਚ ਆਏ ਸਨ ਜਦ ਪਾਣੀ ਆਇਆ ਤਾਂ ਲੋਕ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਜਿੱਥੇ ਕਿ ਪਿੰਡ ਵਾਸੀਆਂ ਨੇ ਆਪੋ ਆਪਣੀ ਹਿੰਮਤ ਦੇ ਨਾਲ ਆਪੋ ਆਪਣੇ ਵਾਹਨਾਂ ਤੇ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਅਤੇ ਉਹ ਆਪੋ ਆਪਣੇ ਪਿੰਡਾਂ ਤੇ ਸ਼ਹਿਰਾਂ ਵੱਲ ਨੂੰ ਚੱਲਦੇ ਬਣੇ ਲੋਕਾਂ ਦਾ ਕਹਿਣਾ ਕਿ ਜੋ ਪਿੰਡ ਦੇ ਵਿੱਚ ਹਾਲਾਤ ਬਣੇ ਹੋਏ ਹਨ ਉਹ ਬਹੁਤ ਹੀ ਵੱਧ ਤੋਂ ਵੱਧ ਨਜ਼ਰ ਆ ਰਹੇ ਹਨ।

ਜਿੱਥੇ ਕਿ ਪਿੰਡ ਪਾਣੀ ਦੀ ਚਪੇਟ ਵਿੱਚ ਘਿਰਿਆ ਹੋਇਆ ਹੈ ਬਿਜਲੀ ਸਪਲਾਈ ਬੰਦ ਹੋਣ ਕਾਰਨ ਬੱਚਿਆਂ ਦਾ ਕਾਫੀ ਜਾਦਾ ਮਾਹੌਲ ਔਖਾ ਹੋਇਆ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਦੇ ਵਿੱਚ ਹੀ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇੱਥੋਂ ਤੱਕ ਕਿ ਪਸ਼ੂਆ ਦਾ ਚਾਰਾ ਵੀ ਕਾਫੀ ਮੁਸ਼ਕਿਲ ਹੋਇਆ ਪਿਆ ਹੈ ਜਿਸ ਕਾਰਨ ਪਸ਼ੂ ਕਾਫੀ ਦਿਨਾਂ ਤੋਂ ਭੁੱਖੇ ਪਿਆਸੇ ਨਜ਼ਰ ਆ ਰਹੇ ਹਨ ਅਤੇ ਕੋਈ ਵੀ ਅਜੇ ਤੱਕ ਲੋਕਾਂ ਦੀ ਮਦਦ ਲਈ ਅੱਗੇ ਨਹੀਂ ਆਇਆ।

ਪਾਣੀ ਦੀ ਚਪੇਟ ਵਿੱਚ ਘਿਰੇ ਲੋਕ ਟਰਾਲੀ ਚ ਸਵਾਰ ਹੋ ਕੇ ਬਾਹਰ ਆਏ ਦੱਸਿਆ ਕੈਮਰੇ ਮੂਹਰੇ ਆਏ ਅਸਲ ਪਾਣੀ ਦੀ ਕਹਾਣੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀ ਛੇੜਣ ਨੂੰ ਲੈਕੇ ਪੂਰਾ ਪਿੰਡ ਬਣਿਆ ਗੈਂ@ ਗਲੈਂਡ

htvteam

ਸ਼੍ਰੋਮਣੀ ਅਕਾਲੀਦਲ ਨਿੱਕਲੀ ਦੱ ਲਿਆਂ ਦੀ ਪਾਰਟੀ

htvteam

ਇਸ ਕਰਕੇ ਪੁਲਿਸੀਏ ਨੇ ਕਤਲ ਕੀਤਾ ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰ, ਭਲਵਾਨ ਦੀ ਹਿੱਕ ਚ ਗੋਲੀਆਂ ਮਾਰਨ ASI ਦੀਆਂ ਦੇਖੋ LIVE ਤਸਵੀਰਾਂ

Htv Punjabi

Leave a Comment