ਸੀਸੀਟੀਵੀ ਚ ਕੈਦ ਇਹ ਤਸਵੀਰਾਂ ਧੂਰੀ ਚ ਪੈਂਦੇ ਪਿੰਡ ਧੂਰਾ ਦੀਆਂ ਨੇ… ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਦਾ ਵੇਲਾ ਤੇ ਸਮਾਂ ਪੋਣੇ ਇਕ ਦਾ ਹੋ ਚੁੱਕਿਆ ਸੀ,,, ਸੁੰਨੀ ਸੜਕ ਤੇ ਕੁਝ ਲੋਕ ਸਾਹਮਣੇ ਆਉਂਦੇ ਦਿਖਾਈ ਦੇ ਰਹੇ ਨੇ… ਜੋ ਨਾਲ ਮੱਝਾਂ ਨੂੰ ਸੜਕ ਤੇ ਤੋਰੀ ਲਈ ਆਉਂਦੇ ਨੇ ਤੇ ਪਿੱਛੇ ਉਨਾਂ ਦੇ ਇਕ ਗੱਡੀ ਵੀ ਆਉਂਦੀ ਨਜ਼ਰ ਆਉਂਦੀ ਐ,… ਹੁਣ ਮਨ ਚ ਸੌ ਤਰਾਂ ਦੇ ਖਿਆਲ ਆਉਂਦੇ ਹੋਣੇ ਕਿ ਅਸੀਂ ਇਹ ਕੀ ਦਿਖਾ ਰਹੇ ਹਾਂ ਦਰਅਸਲ ਇਹ ਵੀਡੀਓ ਚ ਜੋ ਬੰਦੇ ਮੱਝਾਂ ਨੂੰ ਲਈ ਜਾ ਰਹੇ ਨੇ ਉਹ ਉਨਾਂ ਦੀਆਂ ਅਪਣੀਆਂ ਨਹੀਂ ਸਗੋਂ ਚੋਰੀ ਦੀਆਂ ਨੇ। ਜੋ ਅੱਧੀ ਰਾਤ ਨੂੰ ਕਿਸੇ ਦੀਆਂ ਮੱਝਾਂ ਚੋਰੀ ਕਰਕੇ ਫਰਾਰ ਹੋ ਗਏ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ। ਪੀੜਤ ਪਰਿਵਾਰ ਦਾ ਕਹਿਣਾ ਕਿ ਉਨਾਂ ਦਾ ਗੁਜ਼ਾਰਾ ਇਨਾਂ ਮੱਝਾਂ ਦੀ ਸਿਰ ਤੇ ਚੱਲਦਾ ਸੀ ਜਿਸ ਦਾ ਉਨਾਂ ਨੂੰ ਲੱਖਾਂ ਦਾ ਨੁਕਸਾਨ ਹੋ ਗਿਆ।
ਉੱਧਰ ਪੁਲਿਸ ਵਲੋ ਸੀਸੀਟੀਵੀ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਕਿਹਾ ਕਿ ਜਲਦ ਹੀ ਇਨਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਅਜਿਹੇ ਮਾਮਲੇ ਹਰ ਤੀਜੇ ਦਿਨ ਪਿੰਡਾਂ ਚ ਦੇਖਣ ਨੂੰ ਮਿਲਦੇ ਨੇ ਪਰ ਪੁਲਿਸ ਤੇ ਸਰਕਾਰ ਨੂੰ ਚਾਹੀਦਾ ਕਿ ਇਨਾਂ ਖਿਲਾਫ ਸ਼ਖਤੀ ਨਾਲ ਕਾਰਵਾਈ ਕੀਤੀ ਜਾਵੇ ਤੇ ਇਨਾਂ ਵਾਰਦਾਤਾਂ ਨੂੰ ਰੋਕਣ ਲਈ ਠੋਸ ਤੋ ਠੋਸ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਕੋਈ ਹੋਰ ਵਧੀਕੀ ਹੋਣ ਤੋਂ ਬਚ ਸਕੇ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….