Htv Punjabi
Punjab Video

ਆਹ ਮੁੰਡੇ ਕਾਰਾਂ ‘ਚ ਦੇਖੋ ਕੀ ਕਰਦੇ ਸੀ

ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਦੂਜੇ ਰਾਜਿਆਂ ਤੋਂ ਗੱਡੀਆਂ ਲਿਆ ਕੇ ਪੰਜਾਬ ਵਿੱਚ ਜਾਅਲੀ ਨੰਬਰ ਪਲੇਟਾਂ ਲਗਾ ਕੇ ਨਕਲੀ ਕਾਗਜ਼ ਤਿਆਰ ਕਰ ਵੇਚਦੇ ਸਨ। ਜ਼ਿਕਰ ਯੋਗ ਹੈ ਕੀ ਦੋਵਾਂ ਦੀ ਨਿਸ਼ਾਨਦੇਹੀ ਉੱਪਰ ਪੁਲਿਸ ਨੇ ਰੇਡ ਕਰ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ ਨੇ। ਜਿਹਨਾਂ ਵਿੱਚ ਮਰਸਡੀਜ਼, ਬੀਐਮਡਬਲ , ਇਨੋਵਾ ਤੇ ਕਰੇਟਾ ਸ਼ਾਮਿਲ ਨੇ। ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਕਬਾੜੀਏ ਨੂੰ ਵੀ ਨਾਮਜਦ ਕੀਤਾ ਹੈ । ਕਿਹਾ ਕਿ ਅਜੇ ਤੱਕ ਕਬਾੜੀਏ ਦੀ ਗਿਰਫਤਾਰੀ ਨਹੀਂ ਹੋਈ।

ਜਾਣਕਾਰੀ ਦਿੰਦੇ ਹੋਏ ਏਡੀਸੀਪੀ ਕ੍ਰਾਈਮ ਅਮਨਦੀਪ ਬਰਾੜ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਤੋਂ ਮਹਿੰਗੀਆਂ ਗੱਡੀਆਂ ਬਰਾਮਦ ਹੋਈਆਂ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਇਹ ਗੱਡੀਆਂ ਨੂੰ ਲਿਆ ਕੇ ਜਾਲੀ ਨੰਬਰ ਪਲੇਟ ਲਗਾ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਵੇਚਦੇ ਸਨ ਕਿ ਸੂਚਨਾ ਮਿਲਣ ਉਪਰੰਤ ਸੀਆਈਏ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਪਾਸੋਂ ਪੰਜ ਗੱਡੀਆਂ ਲਗਜ਼ਰੀ ਬਰਾਮਦ ਕੀਤੀਆਂ ਨੇ ਉਹਨਾਂ ਕਿਹਾ ਇਹੀ ਨਹੀਂ ਇਸ ਦੇ ਨਾਲ ਨਾਲ ਇਹਨਾਂ ਵੱਲੋਂ ਜਾਲੀ ਕਾਗਜ਼ਾਤ ਵੀ ਤਿਆਰ ਕਰਵਾਏ ਜਾਂਦੇ ਸਨ ਅਤੇ ਇਸ ਵਿੱਚ ਕਿਸ ਦੀ ਸ਼ਮੂਲੀਅਤ ਹੈ ਉਸ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।

ਇਹੀ ਨਹੀਂ ਏਡੀਸੀਪੀ ਕ੍ਰਾਈਮ ਨੇ ਇਹ ਵੀ ਕਿਹਾ ਕਿ ਇਹਨਾਂ ਦੋਵਾਂ ਪਾਸੋਂ ਇਕ ਨਕਲੀ ਟੋਏ ਪਿਸਟਲ ਅਤੇ ਪੁਲਿਸ ਦੀ ਵਰਦੀ ਵੀ ਬਰਾਮਦ ਕੀਤੀ ਗਈ ਹੈ ਹਾਲਾਂਕਿ ਇਸ ਪਿੱਛੇ ਲੁੱਟ ਖੋਹ ਦੀ ਵਾਰਦਾਤ ਹੈ ਜਾਂ ਇਹਨਾਂ ਵੱਲੋਂ ਡਰਾਇਆ ਧਮਕਾਇਆ ਜਾਂਦਾ ਸੀ ਇਸ ਬਾਰੇ ਵੀ ਜਲਦ ਖੁਲਾਸਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜੋ ਇਹਨਾਂ ਵੱਲੋਂ ਹੁਣ ਤੱਕ ਗੱਡੀਆਂ ਵੇਚੀਆਂ ਗਈਆਂ ਨੇ ਜਾਂ ਉਸ ਦੇ ਕਾਗਜ਼ਾ ਤਿਆਰ ਕੀਤੇ ਗਏ ਨੇ ਉਸ ਦਾ ਵੀ ਸਾਰਾ ਵੇਰਵਾ ਖੰਗਾਲਿਆ ਜਾ ਰਿਹਾ ਹੈ। ਦੇਖਿਆ ਜਾ ਰਿਹਾ ਤਾਂ ਅੱਜ ਕੱਲ ਘਪਲੇਬਾਜ਼ੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਕਿਸੇ ਤੇ ਭਰੋਸਾ ਕਰਨ ਦਾ ਸਮਾਂ ਹੀ ਨਹੀਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਮੁੰਡਿਆਂ ਕੋਲੋਂ ਕੀ ਫੜਿਆ

htvteam

ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਤੇ ਬੀਜੇਪੀ ਅਤੇ ‘ਆਪ’ ਨੇ ਕੀਤੀ ਸਿੱਧੂ ਦੀ ਆਲੋਚਨਾ

htvteam

ਪੰਪ ਤੇ ਕਰਿੰਦਿਆਂ ਨੂੰ ਆਹ ਕਾਰ ਵਾਲੇ ਕੀ ਕੱਢਕੇ ਦਿਖਾ ਗਏ ?

htvteam

Leave a Comment