ਫਰੀਦਕੋਟ ਦੇ ਪਿੰਡ ਢਿਲਵਾਂ ਖੁਰਦ ਦੇ ਵਿਚ ਉਸ ਵੇਲੇ ਸਨਾਟਾ ਛਾ ਗਿਆ ਜਦੋਂ ਇੱਕ 30 ਸਾਲਾਂ ਨੋਜਵਾਨ ਨੂੰ ਗੋਲੀਆਂ ਨਾਲ ਭੁੰਨ ਕੇ ਰਖਤਾ, ਨੌਜਵਾਨ ਦਾ ਕਸੂਰ ਸਿਰਫ਼ ਇਹ ਵੀ ਉਹ ਨਸ਼ਿਆਂ ਖਿਲਾਫ ਅਵਾਜ ਉਠਾ ਰਿਹਾ ਸੀ ਜਿਸਦੀ ਕੀਮਤ ਉਸਨੂੰ ਜਾਨ ਗਵਾ ਕੇ ਚੁਕਾਉਣੀ ਪਈ,,,,,,,
ਜਾਣਕਾਰੀ ਮੁਤਾਬਿਕ ਪਿੰਡ ਢਿਲਵਾਂ ਖੁਰਦ ਦੇ ਵਸਨੀਕ ਨੌਜਵਾਨਾਂ ਵੱਲੋਂ ਪਿੰਡ ਪਿੰਡ ਚ ਵਿਕਦੇ ਆਮ ਨਸ਼ੇ ਨੂੰ ਰੋਕਣ ਲਈ ਇੱਕ ਨਸ਼ਾ ਵਿਰੋਧੀ ਕਮੇਟੀ ਬਣਾਈ ਗਈ ਸੀ ਜਿਸ ਵੱਲੋਂ ਅੱਜ ਨਸ਼ਾ ਕਰ ਰਹੇ ਦੋ ਨੌਜਵਾਨਾਂ ਨੂੰ ਫੜਿਆ ਜਿਨ੍ਹਾਂ ਨੇ ਸਭ ਦੇ ਸਾਹਮਣੇ ਮੰਨਿਆ ਕਿ ਉਨ੍ਹਾਂ ਨੇ ਪਿੰਡ ਦੇ ਹੀ ਇੱਕ ਲੜਕੇ ਤੋਂ ਨਸ਼ਾ ਖ਼ਰੀਦਿਆ ਸੀ ਜਿਸ ਦਾ ਉਨ੍ਹਾਂ ਨੇ ਨਾਮ ਵੀ ਲਿਆ ਪਰ ਇਨੇ ਚ ਉਸ ਨਸ਼ਾ ਵੇਚਣ ਵਾਲੇ ਵਿਅਕਤੀ ਨੇ ਸਭ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਸ ਦਾ ਇਕ ਹੋਰ ਸਾਥੀ ਆ ਗਿਆ ਜਿਸ ਨੇ ਆਉਂਦੇ ਸਾਰ ਹੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਹਰਭਗਵਾਨ ਸਿੰਘ ਤੇ ਗੋਲੀ ਚਲਾ ਦਿੱਤੀ,,,,,,,
ਇਸ ਸਬੰਧੀ ਇੰਸਪੈਕਟਰ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲ ਨੂੰ ਫੜਨ ਲਈ ਟੀਮਾਂ ਭੇਜੀਆਂ ਗਈਆਂ ਹਨ।
ਜਿਹੜੇ ਕੰਮ ਸਰਕਾਰਾਂ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਨੇ ਉਹ ਕੰਮ ਪਿੰਡ ਪੱਧਰ ਤੇ ਨੌਜਵਾਨਾਂ ਵੱਲੋਂ ਸ਼ੁਰੂ ਕੀਤੇ ਜਾ ਰਹੇ ਨੇ,,, ਪਰ ਨਸ਼ੇ ਵਿਰੁੱਧ ਆਵਾਜ਼ ਉਠਾਉਣ ਤੇ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………