Htv Punjabi
Punjab Video

ਕਿਸਾਨਾਂ ਦੇ ਮਟਰ ਹੋਏ ਖ਼ਰਾਬ

ਅਗੇਤੀ ਗਰਮੀ ਪੈਣ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ
ਸੰਗਰੂਰ ਚ ਕਣਕ ਦੀ ਫਸਲ ਦੇ ਨਾਲ ਕਿਸਾਨਾਂ ਦੇ ਹਰੇ ਮਟਰ ਦੀ ਫਸਲ ਦਾ ਨੁਕਸਾਨ
ਕਿਸਾਨਾਂ ਨੂੰ ਪਿਆ ਵੱਡਾ ਘਾਟਾ
ਅਗੇਤੀ ਗਰਮੀ ਪੈਣ ਦੇ ਨਾਲ ਸਮੇਂ ਤੋਂ ਪਹਿਲਾਂ ਹੀ ਸੁੱਕ ਗਏ ਮਟਰ ਦੇ ਦਾਣੇ,,ਅਪ੍ਰੈਲ ਮਹੀਨੇ ਦੇ ਅੰਤ ਤੱਕ ਦੇਣਾ ਸੀ ਫ਼ਲ,,ਜਿਹੜੇ ਹੁਣ ਹੀ ਸੁੱਕ ਗਏ*
ਅਪ੍ਰੈਲ ਮਹੀਨੇ ਤੱਕ ਝਾੜ ਦੇਣ ਵਾਲੀ ਹਰੇ ਮਟਰਾਂ ਦੀ ਫਸਲ ਗਰਮੀ ਕਾਰਨ ਹੁਣ ਹੀ ਸੁੱਕ ਗਈ,, ਮਜਬੂਰਨ ਕਿਸਾਨ ਸੁਕੇ ਹੋਏ ਮਟਰਾਂ ਹੁਣੇ ਹੀ ਤੋੜ ਕੇ ਘੱਟ ਮੁੱਲ ਵਿੱਚ ਵੇਚਣ ਲਈ ਮਜ਼ਬੂਰ ਸੰਗਰੂਰ ਦੇ ਖੇਤੀਬਾੜੀ ਬਲਾਕ ਅਫਸਰ ਅਮਰਜੀਤ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਅਗੇਤੀ ਗਰਮੀ ਕਾਰਨ ਹੋ ਰਹੇ ਨੁਕਸਾਨ,, ਪਰ ਕਿਸਾਨ ਆਪਣੇ ਫਸਲ ਨੂੰ ਬਚਾਉਣ ਦੇ ਲਈ ਸਪਰੇ ਕਰ ਸਕਦੇ ਹਨ ਅਤੇ ਸਮੇਂ ਸਿਰਫ ਪਾਣੀ ਵੀ ਦੇ ਸਕਦੇ ਹਨ

ਪੰਜਾਬ ਦੇ ਵਿੱਚ ਇਸ ਸਾਲ ਅਗੇਤੀ ਗਰਮੀ ਪੈਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਇਸ ਵਾਰ ਫਰਵਰੀ ਮਹੀਨੇ ਦੇ ਵਿੱਚ ਹੀ ਗਰਮੀ ਪੈਣੀ ਸ਼ੁਰੂ ਹੋ ਗਈ ਸੀ ਜਦੋਂ ਕਿ ਕਣਕ ਦੀ ਫਸਲ ਨੂੰ ਪੂਰਾ ਮਾਰਚ ਮਹੀਨਾ ਵੀ ਠੰਡ ਪੈਣੀ ਜਰੂਰੀ ਹੁੰਦੀ ਹੈ ,, ਜਿਸ ਕਾਰਨ ਕਣਕ ਦੀ ਫਸਲ ਦੇ ਝਾੜ ਦੇ ਵਿੱਚ ਭਾਰੀ ਕਮੀ ਆ ਰਹੀ ਹੈ ਕਿਉਂਕਿ ਗਰਮੀ ਦੇ ਕਾਰਨ ਕਣਕ ਦੀ ਫਸਲ ਦੇ ਦਾਣੇ ਮੋਟੇ ਹੋਣ ਤੋਂ ਪਹਿਲਾਂ ਹੀ ਪੱਕ ਰਹੇ ਹਨ ਜਿਸ ਨਾਲ ਝਾੜ ਵਿੱਚ ਕਮੀ ਰਹੀ ਹੈ।

ਸਾਡੇ ਵੱਲੋਂ ਸੰਗਰੂਰ ਦੇ ਪਿੰਡ ਲੱਡੀ ਵਿੱਚ ਜਾ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਤਸਵੀਰਾਂ ਵੀ ਲਈਆਂ ਗਈਆਂ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਸਾਡੀ ਕਣਕ ਦੀ ਫਸਲ ਦਾ ਲਗਭਗ 30 ਫੀਸਦੀ ਝਾੜ ਘੱਟ ਜਾਵੇਗਾ। ਜਿਸ ਹਿਸਾਬ ਦੇ ਨਾਲ ਗਰਮੀ ਪੈ ਰਹੀ ਹੈ ਅਸੀਂ ਕਦੇ ਵੀ ਇਸ ਲੈਵਲ ਦੀ ਗਰਮੀ ਪੈਂਦੀ ਨਹੀਂ ਦੇਖੀ ਇਹੋ ਜਿਹੀ ਗਰਮੀ ਅਪ੍ਰੈਲ ਮਹੀਨੇ ਵਿੱਚ ਪੈਂਦੀ ਹੈ ਜੋ ਕਿ ਮਾਰਚ ਦੇ ਸ਼ੁਰੂ ਵਿੱਚ ਹੀ ਤਪਸ਼ ਪੈਣੀ ਸ਼ੁਰੂ ਹੋ ਗਈ ਸੀ ਸਾਡਾ ਕਾਫੀ ਨੁਕਸਾਨ ਹੋ ਰਿਹਾ ਹੈ ਕਣਕ ਦੀ ਫਸਲ ਦੇ ਉੱਪਰ ਅਸੀਂ ਕਾਫੀ ਖਰਚਾ ਕੀਤਾ ਹੋਇਆ ਸੀ ਪਰ ਆਸ ਮੁਤਾਬਿਕ ਝਾੜ ਨਹੀਂ ਆਵੇਗਾ ਜਿਸ ਕਾਰਨ ਅਸੀਂ ਘਾਟੇ ਵਿੱਚ ਜਾਵਾਂਗੇ

ਦੂਜੇ ਪਾਸੇ ਲਾਡੀ ਦੇ ਕਿਸਾਨ ਚਮਕੌਰ ਸਿੰਘ ਨੇ ਆਪਣੇ ਖੇਤ ਵਿੱਚ ਢਾਈ ਏਕੜ ਦੇ ਲਗਭਗ ਹਰੇ ਮਟਰ ਦੀ ਸਬਜ਼ੀ ਦੀ ਖੇਤੀ ਵੀ ਕੀਤੀ ਹੋਈ ਸੀ ਚਮਕੌਰ ਸਿੰਘ ਨੇ ਦੱਸਿਆ ਕਿ ਮਟਰਾਂ ਦੀ ਖੇਤੀ ਨੂੰ ਵੀ ਅਗੇਤੀ ਗਰਮੀ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ ਮਟਰ ਛੋਟੇ ਸਾਈਜ਼ ਦੇ ਵਿੱਚ ਹੀ ਸੁੱਕ ਗਏ ਹਨ ਜਿਸ ਦੇ ਨਾਲ ਜੋ ਹਰਿਆਲੀ ਇਹਨਾਂ ਦੇ ਉੱਪਰ ਆਉਂਦੀ ਹੈ ਉਹ ਨਹੀਂ ਆਈ ਅਤੇ ਇਹਨਾਂ ਦਾ ਆਕਾਰ ਵੀ ਨਹੀਂ ਵਧਿਆ ਇਹ ਮਟਰ ਅਪ੍ਰੈਲ ਮਹੀਨੇ ਤੱਕ ਮੈਨੂੰ ਇਸ ਤੋਂ ਝਾੜ ਮਿਲਣਾ ਸੀ ਜੋ ਕਿ ਹੁਣ 13 ਮਾਰਚ ਨੂੰ ਮੈਂ ਹੀ ਮੈਂ ਇਹਨਾਂ ਨੂੰ ਤੁੜਵਾ ਰਿਹਾ ਹਾਂ ਉਹਨਾਂ ਦੱਸਿਆ ਕਿ ਹਰੇ ਮਟਰ ਦੀ ਕੀਮਤ ਬਾਜ਼ਾਰ ਦੇ ਵਿੱਚ 20 ਰੁਪਏ ਤੋਂ ਲੈ ਕੇ 25 ਰੁਪਏ ਕਿਲੋ ਤੱਕ ਆਉਂਦੀ ਹੈ ਪਰ ਹੁਣ ਸਾਨੂੰ ਇਹ ਮਜਬੂਰਨ ਅੱਧ ਰੇਟ ਹੀ ਵੇਚਣੇ ਨੇ ਪੈਣਗੇ ਅਤੇ ਮੈਨੂੰ ਮਾਟਰ ਦੀ ਫਸਲ ਤੋਂ ਵੀ ਭਾਰੀ ਨੁਕਸਾਨ ਹੋਇਆ ਹੈ।

ਜਦੋਂ ਅਸੀਂ ਕਣਕ ਦੀ ਫਸਲ ਦੇ ਬਚਾਓ ਦੇ ਹੱਲ ਦੇ ਲਈ ਸੰਗਰੂਰ ਦੇ ਬਲਾਕ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਗਰਮੀ ਪਹਿਲਾਂ ਪੈਨ ਦੇ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਹੈ ਪਰ ਕਿਸਾਨ ਭਰਾ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਫਸਲ ਦੇ ਉੱਪਰ 13045 ਦੀ ਸਪਰੇ ਵੀ ਕਰ ਸਕਦੇ ਹਨ ਅਤੇ ਕਣਕ ਦੀ ਫਸਲ ਨੂੰ ਹਲਕਾ ਪਾਣੀ ਵੀ ਦੇ ਸਕਦੇ ਹਨ ਜਿਸ ਦੇ ਨਾਲ ਕਣਕ ਨੂੰ ਨਮੀ ਵੀ ਮਿਲਦੀ ਰਵੇਗੀ ਅਤੇ ਜੋ ਗਰਮੀ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਉਸ ਦੇ ਵਿੱਚ ਕਾਫੀ ਹੱਦ ਤੱਕ ਬਚਾ ਹੋ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਿੰਨ ਮੁੰਡਿਆਂ ਨੇ ਇਕੱਲੀ ਜਾਂਦੀ ਘੇਰ ਲਈ ਜਨਾ-ਨੀ ਫਿਰ ਕੀਤੀ ਆਹ ਕਰਤੂਤ

htvteam

ਛਣਕਾਟੇ ਵਾਲੀ ਡੌਲੀ ਮੈਡਮ ਦੀ ਮੌਤ ਨਾਲ ਦੇਖੋ ਕਿਵੇਂ ਹੋਈ ਲੜਾਈ; ਪਛਾਣਨਾ ਵੀ ਹੋਇਆ ਔਖਾ

htvteam

ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢਣਾ ਪਿਆ ਭਾਰੀ !

htvteam

Leave a Comment