ਤਕਰੀਬਨ ਇਕ ਸਾਲ ਦੇ ਲੰਬੇ ਵਕਫੇ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਖੇਤੀ ਬਿੱਲਾਂ ਵਿਰੁੱਧ ਟਵੀਟ ‘ਤੇ ਬੋਲੇ ਨੇ। ਸਿੱਧੂ ਨੇ ਪੰਜਾਬੀ ‘ਚ ਟਵੀਟ ਕਰਦੇ ਹੋਏ ਕਿਹਾ,’’ਕਿਸਾਨੀ ਪੰਜਾਬ ਦੀ ਰੂਹ, ਸਰੀਰ ਦੇ ਘਾਓ ਭਰ ਜਾਂਦੇ ਹਨ ਪਰ ਆਤਮਾ ‘ਤੇ ਵਾਰ, ਸਾਡੇ ਅਸਤਿਤਵ ਉੱਤੇ ਹਮਲਾ ਬਰਦਾਸ਼ਤ ਨਹੀਂ। ਜੰਗ ਦੀ ਤੂਤੀ ਬੋਲਦੀ ਹੈ- ਇੰਕਲਾਬ ਜ਼ਿੰਦਾਬਾਦ, ਪੰਜਾਬ,ਪੰਜਾਬੀਅਤ ਤੇ ਹਰ ਪੰਜਾਬੀ ਕਿਸਾਨ ਦੇ ਨਾਲ।‘

ਇਕ ਹੋਰ ਟਵੀਟ ਹਿੰਦੀ ‘ਚ ਕਰਕੇ ਸਿੱਧੂ ਨੇ ਕੇਂਦਰ ਦੀ ਸਰਕਾਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨਾਂ ਲਿਖਿਆ,’’ਸਰਕਾਰੇਂ ਤਮਾਮ ਉਮਰ ਯਹੀ ਭੂਲ ਕਰਤੀ ਰਹੀਂ, ਧੂਲ ਉਨ ਕੇ ਚੇਹਰੇ ਪਰ ਥੀ, ਆਈਨਾ ਸਾਫ ਕਰਤੀ ਰਹੀਂ।

ਇਸ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਹ ਕਿਹਾ ਗਿਆ ਹੈ ਕਿ ‘ਹਰਮਿਸਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦਾ ਫੈਂਸਲਾ ਸ਼੍ਰੋਮਣੀ ਅਕਾਲੀ ਦਲ ਦੇ ਡਰਾਮਿਆਂ ਵਿਚ ਇਕ ਹੋਰ ਡਰਾਮਾ ਸ਼ਾਮਿਲ ਹੋ ਗਿਆ ਹੈ। ਅਸਤੀਫੇ ਦੇ ਬਾਵਜੂਦ ਇਨ੍ਹਾਂ ਨੇ ਹਾਲੇ ਤੱਕ ਸੱਤਾਧਾਰੀ ਗੱਠਜੋੜ ਨਹੀਂ ਛੱਡਿਆ। ਇਹ ਸਭ ਇਨ੍ਹਾਂ ਨੇ ਕਿਸਾਨਾਂ ਦੀ ਫਿਕਰ ਨੂੰ ਧਿਆਨ ਵਿੱਚ ਰੱਖਦੇ ਹੋਏ ਨਹੀਂ ਕੀਤਾ ਸਗੋਂ ਆਪਣੀ ਸਿਆਸਤ ਦੇ ਭਵਿੱਖ ਨੂੰ ਬਚਾਉਣ ਲਈ ਕੀਤਾ ਤੇ ਹੁਣ ਇਹ ਸਭ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਿਉਕਿ ਹੁਣ ਬਹੁਤ ਦੇਰ ਹੋ ਗਈ ਹੈ।‘

ਦੂਸਰੇ ਪਾਸੇ ਇਸ ਮਾਮਲੇ ਤੇ ਸੁਨੀਲ ਜਾਖੜ ਵੱਲੋਂ ਵੀ ਟਵੀਟ ਕਰ ਕੇ ਤੰਜ਼ ਕਸੇ ਗਏ ਨੇ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਖੇਤੀ ਆਰਡੀਨੈਂਸ ਬਿੱਲ ਪਾਸ ਹੋਣ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਵਿਰੋਧੀਆਂ ਵਲੋਂ ਗਠਜੋੜ ਤੇ ਸਵਾਲ ਕੀਤੇ ਜਾ ਰਹੇ ਹਨ।
‘
