Htv Punjabi
Punjab Video

ਕੁੜੀ ਦੇ ਮਾਮਿਆਂ ਨੇ ਮਿਲਣੀ ਦੀ ਥਾਂ ਢਾਹ ਢਾਹ ਕੁੱ/ਟੇ ਪਿਓ ਪੁੱਤ !

ਲੜਕੀ ਨੂੰ ਭਜਾ ਕੇ ਮੁੰਡੇ ਨੇ ਕਰਵਾਈ ਸੀ ਲਵ ਮੈਰਿਜ
ਲਵ ਮੈਰਿਜ਼ ਕਰਵਾਉਣ ਦੀ ਰੰਜਿਸ਼ ਨੂੰ ਲੈਕੇ ਲੜਕੀ ਦੇ ਮਾਮਿਆਂ ਨੇ ਕੀਤਾ ਹਮਲਾ
ਨੌਜਵਾਨ ਅਤੇ ਉਸਦੇ ਪਿਤਾ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਘਟਨਾ ਸੀਸੀ ਟੀਵੀ ਕੈਮਰੇ ਵਿੱਚ ਹੋਈ ਕੈਦ
ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਰਹਿਣ ਵਾਲੇ ਇੱਕ ਲੜਕੇ ਆਕਾਸ਼ਦੀਪ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਪਿੰਡ ਦਿਓਲ ਦੀ ਰਹਿਣ ਵਾਲੀ ਇੱਕ ਲੜਕੀ ਦੇ ਨਾਲ ਲਵ ਮੈਰਿਜ ਕਰਵਾਈ ਸੀ ਉਸ ਸਮੇਂ ਲੜਕੀ ਦੇ ਮਾਤਾ ਪਿਤਾ ਨੌਜਵਾਨ ਦੇ ਨਾਲ ਸਹਿਮਤ ਸਨ ਪਰ ਉਸਦੇ ਨਾਨਕਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ ਜਿਸ ਦੀ ਰੰਜਿਸ਼ ਨੂੰ ਲੈਕੇ ਕੱਲ ਦੁਕਾਨ ਤੇ ਖੜੇ ਪਿਓ ਪੁੱਤ ਦੇ ਉੱਪਰ ਪੰਜ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਦੋਨੋਂ ਪਿਓ ਪੁੱਤ ਵਿੱਚ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪਿਤਾ ਦੀ ਹਾਲਤ ਕਾਫੀ ਗੰਭੀਰ ਹੈ। ਜਿੱਸ ਦਾ ਇਲਾਜ ਗੁਰਦਾਸਪੁਰ ਦੇ ਇੱਕ ਨਿਜੀ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਕਰ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ,,,,,,,

ਜਾਣਕਾਰੀ ਦਿੰਦੇ ਹੋਏ ਜਖਮੀ ਨੌਜਵਾਨ ਆਕਾਸ਼ ਦੀਪ ਸਿੰਘ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਲਵ ਮੈਰਿਜ ਕਰਵਾਈ ਸੀ ਲੜਕੀ ਦੇ ਮਾਤਾ-ਪਿਤਾ ਉਸ ਨਾਲ ਸਹਿਮਤ ਹੋ ਗਏ ਪਰ ਲੜਕੀ ਦੇ ਕੁਝ ਰਿਸ਼ਤੇਦਾਰ ਉਹਨਾਂ ਨੂੰ ਧਮਕੀਆਂ ਦੇਣ ਲੱਗ ਪਏ ਜਿਸ ਤੋਂ ਬਾਅਦ ਉਨਾਂ ਵੱਲੋਂ ਕੱਲ ਦੁਕਾਨ ਉੱਤੇ ਖੜੇ ਦੋਨੋਂ ਪਿਓ ਪੁੱਤ ਉੱਪਰ ਹਥਿਆਰਾਂ ਨਾਲ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਦੌਰਾਨ ਓਸਦੇ ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨਾਂ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿਖੇ ਚੱਲ ਰਿਹਾ ਹੈ ਅਤੇ ਆਕਾਸ਼ਦੀਪ ਦਾ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਆਕਾਸ਼ਦੀਪ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਥੇ ਹੀ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲ ਕੀਤੀ ਗਈ ਤੇ ਐਸਐਚ ਓ ਦੁਰਾਗਲਾ ਦਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ,,,,,,,,

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਕਿਹਾ ਕਿ ਬੀਤੇ ਦਿਨ ਸਾਡੇ ਕੋਲ ਇੱਕ ਮਰੀਜ਼ ਆਇਆ ਸੀ ਜਿਸਦਾ ਨਾਮ ਅਮਰਜੀਤ ਸਿੰਘ ਸੀ ਜਿਸ ਦੀ ਹਾਲਤ ਕਾਫੀ ਜਿਆਦਾ ਗੰਭੀਰ ਸੀ ਉਹਨਾਂ ਨੇ ਕਿਹਾ ਕਿ ਮੌਕੇ ਤੇ ਹੀ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਡਾਕਟਰ ਨੇ ਕਿਹਾ ਕਿ ਉਹਨਾਂ ਦੇ ਸਿਰ ਉੱਪਰ ਕਾਫੀ ਜ਼ਿਆਦਾ ਚੋਟ ਲੱਗੀ ਹੈ ਅਤੇ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਉੱਥੇ ਹੀ ਡਾਕਟਰ ਨੇ ਕਿਹਾ ਕਿ ਇਹ ਇੱਕ ਲੜਾਈ ਦਾ ਕੇਸ ਦੱਸਿਆ ਜਾ ਰਿਹਾ ਹੈ ਜਿਸ ਦੌਰਾਨ ਮਰੀਜ਼ ਦੇ ਸਿਰ ਉੱਪਰ ਅਤੇ ਬਾਜੂ ਉੱਪਰ ਸੱਟਾਂ ਲੱਗੀਆਂ ਹਨ। ਜਿਨਾਂ ਦਾ ਇਲਾਜ ਚੱਲ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੌਜ਼ੀ ਅਧਿਕਾਰੀ ਸਣੇ ਇੱਕ ਹੋਰ ਨੂੰ ਲੈ ਕੇ ਉੱਡਿਆ ਜਹਾਜ਼ ਦੇਖਦੇ ਹੀ ਦੇਖਦੇ ਹੋਇਆ ਕਰੈਸ਼

Htv Punjabi

ਮਸਜਿਦ ਦੇ ਨਵੇਂ ਬਲਾਕਾਂ ਦੀ ਉਸਾਰੀ ਦਾ ਕੰਮ ਜ਼ੋਰਾਂ ‘ਤੇ ਚਾਲੂ

htvteam

ਸ਼ਮਸ਼ਾਨਘਾਟ ਹੇਠਾਂ ਪਾਤਾਲ ‘ਚੋਂ ਮਿਲੀਆਂ ਮਸਤ ਪਰੀਆਂ

htvteam

Leave a Comment