Htv Punjabi
Punjab Video

ਖੇਤਾਂ ‘ਚ ਕਿਵੇਂ ਚੱਲੀਆਂ ਠਾਹ ਠਾਹ ਅੰਨ੍ਹੇਵਾਹ ਗੋਲ਼ੀਆਂ; ਪੂਰੇ ਪਿੰਡ ‘ਚ ਪਸਰਿਆ ਸੰਨਾਟਾ

ਜ਼ਿਲਾ ਗੁਰਦਾਸਪੁਰ ਵਿਚ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਪਿੰਡ ਫੁੱਲੜਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਦਸੂਹਾ ਵਾਸੀ ਗਾਰਡ ਨਿਰਮਲ ਸਿੰਘ ਅੱਜ ਪਿੰਡ ਫੁੱਲੜਾ ਵਿਖੇ ਇਕ ਜ਼ਮੀਨ ‘ਤੇ ਕਬਜ਼ਾ ਕਰਨ ਲਈ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਨਾਲ ਪਹੁੰਚਿਆ ਸੀ। ਇਸ ਦੌਰਾਨ ਜਦ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਚਰਨ ਸਿੰਘ ਆਦਿ ਨੇ ਇਨ੍ਹਾਂ ਲੋਕਾਂ ਦਾ ਵਿਰੋਧ ਕੀਤਾ ਤਾਂ ਕਬਜ਼ਾ ਕਰਨ ਆਏ ਲੋਕਾਂ ਨੇ ਗੋਲੀਆਂ ਚਲਾ ਦਿੱਤੀ, ਜਿਸ ਨਾਲ ਸੁਖਰਾਜ ਸਿੰਘ ਸਮੇਤ ਨਿਸ਼ਾਨ ਸਿੰਘ ਪੁੱਤਰ ਹੰਸਾ ਸਿੰਘ ਅਤੇ ਜੈਮਲ ਸਿੰਘ ਪੁੱਤਰ ਤੇਜਾ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਸ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਗੋਲੀਆਂ ਲੱਗਣ ਕਾਰਣ ਜ਼ਖਮੀ ਹੋਏ ਵਿਅਕਤੀਆਂ ਨੂੰ ਹਰਚੋਵਾਲ ਦੇ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਰਨ ਵਾਲਿਆਂ ‘ਚ ਇਕ ਮਜ਼ਦੂਰ ਹੈ, ਜੋ ਸੁਖਰਾਜ ਸਿੰਘ ਦੇ ਖੇਤਾਂ ਵਿਚ ਦਿਹਾੜੀ ਲਗਉਣ ਲਈ ਗਿਆ ਸੀ।

Related posts

ਕਾਲੀ ਰਾਤ ‘ਚ ਡੀਪੂ ਵਾਲਾ ਗੱਡੀ ‘ਚ ਕਰ ਰਿਹਾ ਸੀ ਕਾਲਾ ਕੰਮ; ਦੇਖੋ ਵੀਡੀਓ

htvteam

18 ਸਾਲ ਦੀ ਕੁੜੀ ਨਾਲ ਟਰੱਕ ਵਾਲਾ ਸ਼ਰੇਆਮ ਕਰ ਗਿਆ ਧੱਕਾ; ਦੇਖੋ ਵੀਡੀਓ

htvteam

ਵੈਦ ਜੋੜੇ ਦੀ ਮੰਨੋਂ ਗੱਲ ਆੜੂ ਨਾਲ ਬਿਮਾਰੀਆਂ ਹੋਣਗੀਆਂ ਹੱਲ

htvteam