Htv Punjabi
Punjab Video

ਖੇਤਾਂ ਚ ਬਿਨਾਂ ਡਰਾਈਵਰ ਤੋਂ ਚੱਲੂ ਟਰੈਕਟਰ, ਕਿਸਾਨ ਵੱਟ ਤੇ ਬੈਠਾ ਦੇਖੁ

ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੀ ਨਵੀਂ ਟੈਕਨੋਲਜੀ
ਬਿਨਾਂ ਡਰਾਈਵਰ ਵਾਲਾ ਟਰੈਕਟਰ ਕੀਤਾ ਪੇਸ਼
ਕਿਹਾ ਇਸ ਟਰੈਕਟਰ ਵਿੱਚ ਹੁੰਦੀ ਹੈ ਪ੍ਰੋਗਰਮਿੰਗ ਸੈਟ
ਹੁਣ ਖੇਤਾਂ ਵਿੱਚ ਬਿਨਾਂ ਡਰਾਈਵਰ ਤੋਂ ਹੋ ਸਕੇਗੀ ਖੇਤੀ,ਕਿਸਾਨਾਂ ਲਈ ਹੈ ਲਾਹੇਬੰਦ
ਦੇਸ਼ ਦਾ ਪਹਿਲਾ ਬਿਨਾਂ ਡਰਾਈਵਰ ਦਾ ਖੇਤੀ ਯੁਕਤ ਟਰੈਕਟਰ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਟੈਕਨੋਲੋਜੀ ਦਾ ਟਰੈਕਟਰ ਖੇਤਾਂ ਲਈ ਤਿਆਰ ਕੀਤਾ ਹੈ ਜੋ ਬਿਨਾਂ ਡਰਾਈਵਰ ਦੇ ਖੇਤਾਂ ਵਿੱਚ ਕੰਮ ਕਰੇਗਾ। ਦੱਸ ਦਈਏ ਕਿ ਇਸ ਟਰੈਕਟਰ ਨੂੰ ਨਵੀਂ ਟੈਕਨੋਲੋਜੀ ਨਾਲ ਜੋੜਨ ਲਈ ਕਰੀਬ ਅੱਠ ਸਾਲ ਦੀ ਮਿਹਨਤ ਲੱਗੀ ਹੈ ਇਸ ਟਰੈਕਟਰ ਦੇ ਵਿੱਚ ਜੀਪੀਐਸ ਸਿਸਟਮ ਦੇ ਨਾਲ ਨਾਲ ਪ੍ਰੋਗਰਾਮਿੰਗ ਸੈੱਟ ਕੀਤੀ ਗਈ ਹੈ ਜੋ ਸਮੇਂ ਸੀਮਾ ਨਿਰਧਾਰਤ ਹੋਣ ਤੋਂ ਬਾਅਦ ਹੀ ਚਲੇਗਾ ਅਤੇ ਇਸ ਟਰੈਕਟਰ ਨੂੰ ਬਿਨਾਂ ਡਰਾਈਵਰ ਦੇ ਹੀ ਚਲਾਇਆ ਜਾ ਸਕਦਾ ਹੈ ਅਤੇ ਖੇਤਾਂ ਦੀ ਵਾਹੀ ਕੀਤੀ ਜਾ ਸਕਦੀ ਹੈ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਾਲੇ ਡਾਕਟਰ ਅਸੀਮ ਵਰਮਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੇਸ਼ ਦਾ ਇਹ ਪਹਿਲਾ ਟਰੈਕਟਰ ਹੈ ਜੋ ਬਿਨਾਂ ਡਰਾਈਵਰ ਦੇ ਖੇਤੀ ਕਰ ਸਕਦਾ ਹੈ ਉਹਨਾਂ ਕਿਹਾ ਕਿ ਇਸ ਵਿੱਚ ਪ੍ਰੋਗਰਾਮਿੰਗ ਸੈਟ ਕੀਤੀ ਗਈ ਹੈ। ਜੋ ਕਮਾਂਡ ਦੇਣ ਤੋਂ ਬਾਅਦ ਆਪਣੇ ਆਪ ਚੱਲੇਗੀ ਅਤੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਬਰਾਬਰ ਖੇਤੀ ਵਿੱਚ ਵਹਾਈ ਕਰੇਗੀ। ਉਹਨਾਂ ਕਿਹਾ ਕਿ ਇਹ ਪੁਰਾਣੇ ਟਰੈਕਟਰ ਵਿੱਚ ਵੀ ਟੈਕਨੀਕ ਨੂੰ ਅਪਣਾਇਆ ਜਾ ਸਕਦਾ ਹੈ। ਜਿਸ ਦਾ ਕੁੱਲ ਖਰਚਾ 4 ਲੱਖ ਰੁਪਏ ਦੇ ਕਰੀਬ ਹੋਵੇਗਾ। ਕਿਹਾ ਕਿ ਇਸ ਨਾਲ ਪਾੜਾ ਵੀ ਘਟੇਗਾ ਅਤੇ ਇਸ ਵਿੱਚ ਡਿਵਾਈ ਸਿਸਟਮ ਇੰਸਟਾਲ ਕੀਤਾ ਗਿਆ ਹੈ।

ਉਧਰ ਲੁਧਿਆਣਾ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਅਤੇ ਅਡੀਸ਼ਨਲ ਟਰੈਕਟਰ ਡਾਕਟਰ ਤਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਟਰੈਕਟਰ ਤਿਆਰ ਕੀਤਾ ਗਿਆ ਹੈ ਜੋ ਖੇਤਾਂ ਵਿੱਚ ਬਿਨਾਂ ਡਰਾਈਵਰ ਤੋਂ ਕੰਮ ਕਰੇਗਾ ਅਤੇ ਇਸ ਵਿੱਚ ਪ੍ਰੋਗਰਾਮਿੰਗ ਸੈੱਟ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਵਿੱਚ ਜੀਪੀਐਸ ਸਿਸਟਮ ਦੇ ਨਾਲ ਨਾਲ ਏਰੀਆ ਵੀ ਸਲੈਕਟ ਕੀਤਾ ਜਾਂਦਾ ਹੈ ਅਤੇ ਉਸੇ ਏਰੀਏ ਦੇ ਵਿੱਚ ਹੀ ਇਹ ਟਰੈਕਟਰ ਵਹਾਈ ਕਰਦਾ ਹੈ। ਉਹਨਾਂ ਕਿਹਾ ਕਿ ਇਹ ਜਿੱਥੇ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗਾ ਤਾਂ ਉਥੇ ਹੀ ਉਹਨਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ ਉਹਨਾਂ ਕਿਹਾ ਕਿ ਕਿਸਾਨ ਮੇਲੇ ਦੌਰਾਨ ਇਸ ਟਰੈਕਟਰ ਨੂੰ ਲੋਕਾਂ ਲਈ ਸਮਰਪਿਤ ਕਰ ਉਹਨਾਂ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਕਿਸਾਨ ਇਸ ਟੈਕਨੀਕ ਨੂੰ ਅਪਣਾ ਕੇ ਆਪਣੇ ਖੇਤਾਂ ਵਿੱਚ ਵਹਾਈ ਕਰ ਸਕਣ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਪਾਲ ਦੇ ਹੱਕ ਚ ਆਈ ਸਿੱਖ ਕੌਮ, ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਗਿਆ ਹੁਕਮ ਜਾਰੀ !

htvteam

ਆਹ ਬੰਦੇ ਕੋਲ ਆ ਭਗਤ ਸਿੰਘ ਵੇਲੇ ਦੀ ਪੁਰਾਣੀ ਐਂਟਮ, 104 ਸਾਲ ਤੋਂ ਲਕੋ ਕੇ ਰੱਖੀ ਅਨੋਖੀ ਚੀਜ਼

htvteam

ਸਰਕਾਰ ਨੇ ਮੇਰੇ ਪੁੱਤ ਤੇ ਕੀਤੀ ਸਿਆਸਤ, ਜਲੰਧਰ ਚੋਣ ਪ੍ਰਚਾਰ ‘ਚ ਗਰਜੈ ਬਲਕੌਰ ਸਿੰਘ

htvteam

Leave a Comment