ਜਿਸਦੀ ਮੌਤ ਤੇ ਔਰਤ ਦੁਹਾਈਆਂ ਪਾ ਰਹੀ ਹੈ,,ਇਹ ਉਹ ਵਿਅਕਤੀ ਹੈ ਜਿਸਨੇ ਬੱਬੂ ਮਾਨ ਦੀ ਏਕਮ ਤੇ ਹਸਰ ਫਿਲਮਾਂ ਸਮੇਤ ਹੋਰ ਅਨੇਕਾਂ ਫ਼ਿਲਮਾਂ ਦੀਆਂ ਸਕ੍ਰਿਪਟਾ ਲਿਖੀਆ ਜਿਸ ਨਾਲ ਦਰਦਨਾਕ ਹਾਦਸਾ ਵਾਪਰ ਗਿਆ,,,
ਤਰਲੋਚਨ ਸਿੰਘ ਸਥਾਨਕ ਭਗਵਾਨਪੁਰਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਵੱਲ ਸਕੂਟਰੀ ’ਤੇ ਸਵਾਰ ਹੋਕੇ ਜਾ ਰਹੇ ਸਨ, ਕਿ ਤੇਜ ਰਫ਼ਤਾਰ ਲਾਲ ਰੰਗ ਦੀ ਥਾਰ ਗੱਡੀ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਇਹ ਥਾਰ ਗੱਡੀ ਦੂਰ ਤੱਕ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ, ਜਿਸ ਸਦਕਾ ਥਾਂ ’ਤੇ ਉਨ੍ਹਾਂ ਦੀ ਮੌਤ ਹੋ ਗਈ। ਤਰਲੋਚਨ ਦੀ ਮੌਤ ਦੀ ਖ਼ਬਰ ਦਾ ਪਤਾ ਚਲਦੇ ਹੀ ਪੰਜਾਬੀ ਸਾਹਿਤਕ ਖੇਤਰਾਂ ਸਮੇਤ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ,,,,,,,,,
ਓਧਰ ਪੁਲਸ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੰਚ ਕੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਗੱਡੀ ਦੇ ਚਾਲਕ ਬਾਰੇ ਪੜਤਾਲ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਮਾਸਟਰ ਤਰਲੋਚਨ ਸਿੰਘ ਪੰਜਾਬੀ ਫਿਲਮ ‘ ਹਸ਼ਰ ਤੇ ਏਕਮ’ ਸਮੇਤ ਜਲੰਧਰ ਦੂਰਦਰਸਨ ‘ਤੇ ਪ੍ਰਸਾਰਿਤ ਹੋਏ ਟੈਲੀਵਿਜ਼ਨ ਸੀਰੀਅਲ ‘ਮੰਗੋ ‘ ਅਤੇ ਦੂਰਦਰਸ਼ਨ ਦੇ ਨੈਸ਼ਨਲ ਚੈਨਲ ਦਿੱਲੀ ‘ਤੇ ਪ੍ਰਸਾਰਿਤ ਟੈਲੀਵਿਜ਼ਨ ਸੀਰੀਅਲ ‘ਇੱਕ ਉਡਾਰੀ ਐਸੀ ਮਾਰੀ’ ਦੇ ਲੇਖਕ ਸਨ। ਇਸਦੇ ਨਾਲ ਹੀ ਮਾਸਟਰ ਤਰਲੋਚਨ ਸਿੰਘ ਨੇ ਬੱਬੂ ਮਾਨ ਦੀ ਫਿਲਮ ‘ਬਾਜ਼’ ਵਿਚ ਇੰਸਪੈਕਟਰ ਦਾ ਰੋਲ ਵੀ ਨਿਭਾਇਆ ਸੀ।,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………