Htv Punjabi
corona news Punjab

ਰਾਜਪੁਰਾ ਦੇ ਡਾਕਟਰ ਨੂੰ ਕੋਰੋਨਾ ਹੋਣ ਦੇ ਮਾਮਲੇ ਨੇ ਖੜ੍ਹੇ ਕੀਤੇ ਕਈ ਸਵਾਲ, ਡਾਕਟਰ ਕੁਝ ਛਿਪਾ ਰਿਹਾ ਸੀ ਜਾਂ ਜ਼ਰੂਰਤ ਨਾਲੋਂ ਜਿ਼ਆਦਾ…

ਪਟਿਆਲਾ : ਜਿਹੜੇ ਲੋਕ ਕੋਰੋਨਾ ਦੀ ਬੀਮਾਰੀ ਨੂੰ ਸਹਿਜ ਢੰਗ ਨਾਲ ਲੈ ਰਹੇ ਨੇ ਤੇ ਜਦੋਂ ਜੀਅ ਕਰਦਾ ਮੂੰਹ ਚੱਕ ਕੇ ਸੜਕਾਂ ਤੇ ਗੇੜ ਦੇਣ ਨਿਕਲ ਜਾਂਦੇ ਹਨ।ਉਨ੍ਹਾਂ ਲੋਕਾਂ ਲਈ ਬੀਤੀ ਕੱਲ ਰਾਜਪੁਰਾ ਤੋਂ ਇੱਕ ਅਜਿਹੀ ਬੁਰੀ ਖਬਰ ਆਈ ਹੈ, ਜਿਸ ਨੇ ਸਾਰਿਆਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜੇ ਇਹ ਬੰਦਾ ਵੀ ਕੋਰੋਨਾ ਦੀ ਚਪੇਟ ਵਿੱਚ ਆ ਸਕਦਾ ਹੈ ਤਾਂ ਅਸੀਂ ਤਾਂ ਕਿਦੇ ਵਿਚਾਰੇ ਹਾਂ।ਜੀ ਹਾਂ ਇਹ ਬਿਲਕੁਲ ਸੱਚ ਹੈ ਤੇ ਇਹ ਸੱਚ ਸਾਹਮਣੇ ਆਇਆ ਹੈ ਰਾਜਪੁਰਾ ਦੇ ਇੱਕ ਡਾਕਟਰ ਨੂੰ ਕੋਰੋਨਾ ਪਾਜ਼ੀਟਿਵ ਨੂੰ ਪਾਏ ਜਾਣ ਤੋਂ ਬਾਅਦ।

ਦੱਸ ਦਈਏ ਕਿ ਇਹ ਉਹ ਡਾਕਟਰ ਹੈ ਜਿਹੜਾ ਕੋਰੋਨਾ ਪਾਜ਼ੀਟਿਵ ਪਾਏ ਗਏ ਇੱਕ ਅਜਿਹੇ ਪਰਿਵਾਰ ਦਾ ਇਲਾਜ ਕਰ ਰਿਹਾ ਸੀ, ਜਿਹੜਾ ਕਿ ਟੈਸਟ ਦੌਰਾਨ ਕੋਰੋਨਾ ਪਾਜ਼ੀਟਿਵ ਪਾਇਆ ਗਿਆ।ਹੁਣ ਇਸ ਨੂੰ ਡਾਕਟਰ ਦੀ ਲਾਪਰਵਾਹੀ ਕਹੀਏ ਜਾਂ ਜ਼ਰੁਰਤ ਨਾਲੋਂ ਜਿ਼ਆਦਾ ਹੌਂਸਲਾ ਇਹ ਤਾਂ ਪਤਾ ਨਹੀਂ ਪਰ ਦੋਵਾਂ ਹੀ ਹਾਲਾਤਾਂ ਵਿੱਚ ਨਤੀਜਾ ਉਹ ਨਿਕਲਿਆ ਹੈ ਕਿ ਅੱਜ ਡਾਕਟਰ ਵੀ ਹੋਰਨਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਨਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਜਿ਼ਕਰਯੋਗ ਹੈ ਕਿ ਇਸ ਡਾਕਟਰ ਨੇ ਇਹ ਜਾਣਕਾਰੀ ਸਿਹਤ ਵਿਭਾਗ ਨੂੰ ਨਹੀਂ ਦਿੱਤੀ ਸੀ ਕਿ ਉਹ ਇੱਕ ਅਜਿਹੇ ਪਰਿਵਾਰ ਦਾ ਇਲਾਜ ਕਰ ਰਿਹਾ, ਜਿਸ ਅੰਦਰ ਕੋਰੋਨਾ ਦੇ ਲੱਛਣ ਪਾਏ ਜਾ ਰਹੇ ਹਨ।

ਉੱਧਰ ਦੂਜੇ ਪਾਸੇ ਸਿਵਿਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਅਨੁਸਾਰ ਰਾਜਪੁਰਾ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਾਸੀ ਇੱਕ ਬਜ਼ੁਰਗ ਮਹਿਲਾ ਤੇ ਉਸ ਦੇ ਪਰਿਵਾਰ ਦੇ 6 ਮੈਂਬਰ ਕੋਰੋਨਾ ਪਾਜ਼ੀਟਿਵ ਆ ਚੁੱਕੇ ਹਨ ਤੇ ਹੁਣ ਨਵੇਂ ਪਾਜ਼ੀਟਿਵ ਆਏ 5 ਲੋਕਾਂ ਵਿੱਚ ਇੱਕ ਡਾਕਟਰ ਤੋਂ ਇਲਾਵਾ ਪਰਿਵਾਰ ਨਾਲ ਜੁੜੇ ਮਰਦ ਦੇ 3 ਦੋਸਤ ਤੇ ਇੱਕ ਪਰਿਵਾਰਕਿ ਮੈਂਬਰ ਸ਼ਾਮਿਲ ਹੈ।ਇਨ੍ਹਾਂ ਸਾਰਿਆਂ ਨੂੰ ਪਟਿਆਲਾ ਦੇ ਰਜਿੰਦਰਾ ਵਾਰਡ ਸਥਿਤ ਕੋਰੋਨਾ ਵਾਰਡ ਅੰਦਰ ਦਾਖਲ ਕਰਾਇਆ ਗਿਆ ਹੈ ਤੇ ਇੰਝ ਜਿ਼ਲ੍ਹਾ ਪਟਿਆਲਾ ਅੰਦਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ।

Related posts

ਆਹ ਇਸ ਤੋਂ ਭਿਆਨਕ ਅੱਗ ਸ਼ਾਇਦ ਤੁਸੀਂ ਨਾ ਦੇਖੀ ਹੋਵੇ

Htv Punjabi

ਆਹ ਮੁੰਡਾ ਭੱਜਿਆ ਸੀ ਮਿਲਖ਼ਾ ਸਿੰਘ ਵਾਂਗੂੰ, ਦੇਖੋ ਫੇਰ ਕੀ ਹੋਇਆ

htvteam

ਦੇਖੋ ਤੁਹਾਡੇ ਘਰ ਵੀ ਅਜਿਹਾ ਹੋ ਸਕਦਾ, ਧਿਆਨ ਰੱਖੋ

htvteam

Leave a Comment