ਇਸ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ‘ਚ ਰਿਕਾਰਡ ਵੀਡੀਓ ਪਹਿਲੀ ਨਜ਼ਰ ‘ਚ ਦੇਖਣ ਨੂੰ ਆਮ ਜਿਹੀ ਲੱਗ ਰਹੀ ਹੈ, ਜਿਸ ‘ਚ ਇੱਕ ਔਰਤ ਦੁਕਾਨ ਦੇ ਅੰਦਰ ਬੈਠੀ ਪੈਸੇ ਗਿਣ ਰਹੀ ਹੈ | ਦੁਕਾਨ ਅੰਦਰ ਕੁੱਝ ਸਮਾਂ ਅਹਿਲਾਂ ਆਇਆ ਗਾਹਕ ਆਪਣੇ ਰੱਖੇ ਮੋਬਾਈਲ ਨੂੰ ਚੁੱਕ ਕੁਰਸੀ ‘ਤੇ ਬੈਠਦਾ ਨਜ਼ਰ ਆਉਂਦਾ ਹੈ | ਹੁਣ ਅੱਗੇ ਇਸ ਵੀਡੀਓ ‘ਚ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲਾ ਜੋ ਸੀਨ ਨਜ਼ਰ ਆਉਣ ਵਾਲਾ ਹੈ ਉਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ | ਤੁਸੀਂ ਵੇਖ ਸਕਦੇ ਹੋ ਕਿ ਇੱਕ ਹੋਰ ਗਾਹਕ ਕਾਊਂਟਰ ਦੇ ਬਾਹਰ ਖੜ੍ਹਾ ਹੋਇਆ ਹੈ |
ਫੇਰ ਅਚਾਨਕ ਕੁਰਸੀ ‘ਤੇ ਬੈਠਾ ਗਾਹਕ ਉੱਠ ਖੜ੍ਹਾ ਹੁੰਦਾ ਹੈ ਅਤੇ ਆਪਣਾ ਮੋਬਾਈਲ ਜ਼ੇਬ ‘ਚ ਪਾ ਕੇ ਅੱਗੇ ਜੋ ਕੁੱਝ ਕਰਨ ਲੱਗਾ ਹੈ ਉਸਨੂੰ ਦੇਖ ਤੁਸੀਂ ਵੀ ਦੰਗ ਰਹੀ ਜਾਓਗੇ |
ਇਹ ਮਾਮਲਾ ਹੈ ਨਾਭਾ ਦਾ, ਜਿੱਥੇ ਧੀਰਜ ਕੁਮਾਰ ਨਾਂ ਦਾ ਨੌਜਵਾਨ ਮਨੀ ਟਰਾਂਸਫਰ ਦਾ ਕੰਮ ਕਰਦੈ | ਲੰਘੇ ਦਿਨ ਧੀਰਜ ਆਪਣੀ ਦੁਕਾਨ ਦੇ ਅੰਦਰ ਬਣੇ ਕੈਬਿਨ ‘ਚ ਸੌਂ ਰਿਹਾ ਸੀ ਤੇ ਉਸਦੀ ਮਾਤਾ ਕਾਊਂਟਰ ਤੇ ਬੈਠੀ ਸੀ | ਏਨੀ ਦੇਰ ਨੂੰ ਗਾਹਕ ਬਣ ਦੋ ਨੌਜਵਾਨ ਆਉਂਦੇ ਨੇ ਤੇ ਉਹਨਾਂ ‘ਚੋਂ ਇੱਕ ਕੁਰਸੀ ਤੇ ਬੈਠ ਜਾਂਦਾ ਹੈ ਤੇ ਦੂਜਾ ਕਾਊਂਡਰ ਦੇ ਨਾਲ ਖੜ੍ਹ ਜਾਂਦਾ ਹੈ ਤੇ ਫੇਰ ਮੌਕਾ ਵੇਖਦੇ ਹੀ
ਇੱਕ ਜਣਾ ਪਿਸਤੌਲ ਕੱਢ ਕੇ ਧੀਰਜ ਦੀ ਮਾਤਾ ਕੋਲੋਂ ਪੈਸੇ ਖੋਹਣ ਲੱਗ ਜਾਂਦਾ ਹੈ |
previous post
