Htv Punjabi
Crime Punjab Video

ਗੱਡੀ ਤਾਂ ਲੱਖਾਂ ਦੀ ਕਰਤੂਤ ਗਿਰੀ ਹੋਈ

ਬਿਨਾਂ ਨੰਬਰੀ ਮਹਿੰਗੀ Audi ਕਾਰ ਵਿੱਚ ਆਏ 2 ਨੌਜਵਾਨ
4000 ਹਜ਼ਾਰ ਦਾ ਤੇਲ ਪਵਾ ਕੇ ਪੈਟਰੋਲ ਪੰਪ ਤੋਂ ਹੋਏ ਫਰਾਰ
QR ਕੋਡ ਤੇ ਆਨਲਾਈਨ ਪੈਮੇਂਟ ਕਰਨ ਦਾ ਕੀਤਾ ਡਰਾਮਾ
ਪਰ ਬਿਨਾਂ ਪੈਮੇਂਟ ਕੀਤੇ ਹੋਏ ਫ਼ਰਾਰ
ਗੱਡੀ ਦੀਆਂ ਤਸਵੀਰਾਂ ਕੈਮਰੇ ਚ ਹੋਈਆਂ ਕੈਦ
ਭਵਾਨੀਗੜ੍ਹ ਸੁਨਾਮ ਮੁੱਖ ਮਾਰਗ ਤੇ ਪਿੰਡ ਝਨੇੜੀ ਵਿਖੇ ਸਥਿਤ ਇੱਕ ਪੈਟਰੋਲ ਪੰਪ ਤੋਂ ਓਡੀ ਕਾਰ ਸਵਾਰ ਨੌਜਵਾਨ 4000 ਦਾ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਰਫੂ ਚੱਕਰ ਹੋ ਗਏ*

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਝਨੇੜੀ ਫੀਲਿੰਗ ਸਟੇਸ਼ਨ ਪੈਟਰੋਲ ਪੰਪ ਦੇ ਮਾਲਕ ਚਮਕੌਰ ਸਿੰਘ ਝਨੇੜੀ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਡੇਢ ਵਜੇ ਉਹਨਾਂ ਦੇ ਪੈਟਰੋਲ ਪੰਪ ‘ਤੇ ਤੇਲ ਪਵਾਉਣ ਲਈ ਸੁਨਾਮ ਸਾਈਡ ਤੋਂ ਆਈ ਇੱਕ ਬਿਨਾਂ ਨੰਬਰੀ ਓਡੀ ਕਾਰ ਆ ਕੇ ਰੁਕੀ ਜਿਸ ਵਿੱਚ ਦੋ ਨੌਜਵਾਨ ਸਵਾਰ ਸਨ। ਉਹਨਾਂ ਦੱਸਿਆ ਕਿ ਜਦੋਂ ਪੈਟਰੋਲ ਪੰਪ ਦੇ ਕਰਿੰਦੇ ਵੱਲੋਂ ਕਾਰ ਵਿੱਚ ਤੇਲ ਪਾਇਆ ਜਾ ਰਿਹਾ ਸੀ ਤਾਂ ਕਾਰ ਵਿੱਚ ਸਵਾਰ ਦੋਵੇਂ ਨੌਜਵਾਨਾਂ ਨੇ ਆਪਣੀਆਂ ਸੀਟਾਂ ਦੀ ਅਦਲਾ ਬਦਲੀ ਕੀਤੀ ਤੇ ਕਾਰ ਚਾਲਕ ਨੌਜਵਾਨ ਕਾਰ ਵਿੱਚ ਦੂਸਰੀ ਸਾਈਡ ‘ਤੇ ਜਾ ਬੈਠ ਗਿਆ ਤੇ ਦੂਸਰੀ ਸਾਈਡ ‘ਤੇ ਬੈਠਾ ਨੌਜਵਾਨ ਕਾਰ ਚਲਾਉਣ ਲਈ ਡਰਾਈਵਰ ਸੀਟ ‘ਤੇ ਆ ਕੇ ਬੈਠੇ ਗਿਆ।

ਉਹਨਾਂ ਦੱਸਿਆ ਕਿ ਕਰਿੰਦੇ ਨੇ ਤੇਲ ਪਾਉਣ ਤੋਂ ਬਾਅਦ ਅਜੇ ਕਾਰ ਦੀ ਟੈਂਕੀ ਦਾ ਢੱਕਣ ਵੀ ਨਹੀਂ ਲਗਾਇਆ ਸੀ ਕਿ ਕਾਰ ਸਵਾਰ ਬਿਨਾਂ ਪੈਸੇ ਦਿੱਤੇ ਹੀ ਕਾਰ ਭਜਾਕੇ ਪੈਟਰੋਲ ਪੰਪ ਤੋਂ ਭਵਾਨੀਗੜ੍ਹ ਸਾਇਡ ਨੂੰ ਫਰਾਰ ਹੋ ਗਏ। ਉਨਾਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਅਤੇ ਮੰਗ ਕੀਤੀ ਕਿ ਇਹਨਾਂ ਕਾਰ ਸਵਾਰਾਂ ਨੂੰ ਜਲਦ ਕਾਬੂ ਕੀਤਾ ਜਾਵੇ। ਉਹਨਾਂ ਰੋਸ ਜ਼ਾਹਿਰ ਕੀਤਾ ਕਿ ਸਥਾਨਕ ਇਲਾਕੇ ਤੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਬਿਨਾਂ ਨੰਬਰੀ ਕਾਰਾਂ ਤੇ ਮੋਟਰਸਾਈਕਲ ਖੁੱਲੇ ਆਮ ਘੁੰਮ ਰਹੇ ਹਨ ਤੇ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਆਏ ਦਿਨ ਵਾਪਰ ਰਹੀਆਂ ਹਨ ਪਰ ਪੁਲਸ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਈ ਸਖਤ ਕਦਮ ਨਹੀਂ ਚੁੱਕੇ ਜਾ ਰਹੇ। ਉਹਨਾਂ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਸ਼ਹਿਰ ਅਤੇ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਅਜਿਹੇ ਵਾਹਨਾਂ ਨੂੰ ਜਲਦ ਕਾਬੂ ਕੀਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲਾ ਬੱਚਿਆਂ ਸਾਹਮਣੇ ਹੀ ਘਰਵਾਲੀ ਨੂੰ ਕਰਦਾ ਸੀ ਜ਼ਲੀਲ; ਘਰਵਾਲੀ ਨੇ ਚੁਕਿਆ ਖੌਫਨਾਕ ਕਦਮ

htvteam

ਜਦੋਂ ਬੰਦਿਆਂ ਵਾਲੇ ਪਿਸ਼ਾਬ ਘਰ ‘ਚ ਵੜ੍ਹ ਗਈਆਂ ਜਨਾ-ਨੀਆਂ, ਫਿਰ ਬਾਬੇ ਨੇ…..

htvteam

ਘਰੋਂ ਫੋਨ ਆਇਆ ਘਰਵਾਲੀ ਬਿਮਾਰ ਐ, ਮਜ਼ਦੂਰ ਕਰਫ਼ਿਊ ਪਾਸ ਲੈਕੇ ਨਿੱਕਲ ਪਿਆ ਸਾਈਕਲ ‘ਤੇ, ਦੇਖੋ ਯੂਪੀ ਦੇ ਬਾਡਰ ‘ਤੇ ਪੁਲਿਸ ਨੇ ਮਜ਼ਦੂਰ ਨਾਲ ਕੀ ਕੀਤਾ!

Htv Punjabi

Leave a Comment