Htv Punjabi
Punjab Video

ਚੌਂਕ ‘ਚ ਰਸੂਖਦਾਰ ਮੁੰਡਾ ਡਿਊਟੀ ਅਫਸਰ ਨਾਲ ਕਰ ਗਿਆ ਧੱਕਾ

ਮਾਮਲਾ ਹੈ ਜਲੰਧਰ ਦਾ, ਜਿੱਥੇ ਦੁਪਹਿਰ ਵੇਲੇ ਟ੍ਰੈਫਿਕ ਪੁਲਿਸ ਦੇ ਐੱਸਆਈ ਸਤਨਾਮ ਸਿੰਘ ਨੇ ਆਪਣੀ ਟੀਮ ਦੇ ਨਾਲ ਨਾਕਾ ਲਾਇਆ ਹੋਇਆ ਸੀ | ਇਸ ਦੌਰਾਨ ਇਹਨਾਂ ਨੂੰ ਇੱਕ ਕਾਰ ਆਉਂਦੀ ਵਿਖਾਈ ਦਿੰਦਿਆਂ ਹੈ, ਜਿਸਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਚੜ੍ਹਾਈ ਹੋਈ ਸੀ | ਨਿੱਤ ਦਿਹਾੜੇ ਸੂਬੇ ‘ਚ ਹੋ ਰਹੀਆਂ ਘਟਨਾਵਾਂ ਨੂੰ ਵੇਖਦੇ ਹੋਏ ਪੁਲਿਸ ਰੂਟੀਨ ‘ਚ ਨਾਕਾਬੰਦੀ ਕਰ ਮੁਸ਼ਤੈਦ ਹੋ ਕੇ ਚੈਕਿੰਗ ਕਰ ਰਹੀ ਹੈ |
ਇਸ ਦੌਰਾਨ ਜਿਵੇਂ ਹੀ ਟ੍ਰੈਫ਼ਿਕ ਪੁਲਿਸ ਨੇ ਇਸ ਕਾਰ ਨੂੰ ਹੱਥ ਦੇ ਰੋਕਣ ਦੀ ਕੋਸ਼ਿਸ਼ ਕੀਤੀ ਕਾਰ ਸਵਾਰ ਨੌਜਵਾਨਾਂ ਨੇ ਬੇਹੱਦ ਲਾਪਰਵਾਹੀ ਨਾਲ ਓਥੋਂ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਹਾਦਸਾ ਵੀ ਹੋ ਸਕਦਾ ਸੀ | ਖੈਰ ਆਪਣਾ ਬਚਾਓ ਕਰਕਦੇ ਹੋਏ ਮੁਲਾਜ਼ਮਾਂ ਨੇ ਘੇਰਾ ਪਾ ਕਾਰ ਨੂੰ ਰੋਕ ਲਿਆ | ਕਾਰ ‘ਚ 4 ਨੌਜਵਾਨ ਸਵਾਰ ਸਨ ਉਹ ਵੀ ਬਿਨਾ ਸੀਟ ਬੈਲਟ ਦੇ | ਫੇਰ ਜਦ ਪੁਲਿਸ ਇਹਨਾਂ ਦਾ ਚਲਾਨ ਕੱਟਣ ਲੱਗੀ ਤਾਂ ਇਹ ਨੌਜਵਾਨ ਪੁਲਿਸ ਵਾਲਿਆਂ ਨਾਲ ਖਹਿਬੜ ਪਏ ਅਤੇ ਗਾਲ਼ਾਂ ਕੱਢਣ ਦਾ ਦੋਸ਼ ਲਗਾਉਣ ਲੱਗ ਪਏ |

Related posts

ਆਹ ਦੇਖੋ ਜਨਾਨੀਆਂ ਹੋਟਲ ਦੇ ਕਮਰੇ ‘ਚ ਕੀ ਕਰਦੀਆਂ ਸੀ ?

htvteam

ਪੰਜਾਬੀਓ ਬਚਾਅ ਲਵੋ ਆਪਣੀਆਂ ਧੀਆਂ-ਭੈਣਾਂ ਨੂੰ

htvteam

ਡੀਸੀਪੀ ਨੂੰ ਕੋਰੋਨਾ ਹੋਣ ਮਗਰੋਂ ਲੁਧਿਆਣਾ ਪੁਲਿਸ ਨੂੰ ਭਾਜੜਾਂ, ਦੇਖੋ ਕਿਵੇਂ ਕਰ ਲਏ ਸਾਰੇ ਪੁਲਿਸ ਵਾਲੇ ਇੱਕਠੇ !

Htv Punjabi