Htv Punjabi
Punjab Video

ਜੇਕਰ ਤੁਹਾਡੇ ਵੀ ਨੇ ਅਜਿਹੇ ਦੋਸਤ ਤਾਂ ਜ਼ਰਾ ਬੱਚਕੇ

ਆਪਣੇ ਸੁਨਹਿਰੀ ਭਵਿੱਖ ਦੇ ਵਾਸਤੇ ਲਗਾਤਾਰ ਜਹਾਜ਼ਾਂ ਦੇ ਜਹਾਜ ਭਰ ਭਰ ਕੇ ਵਿਦੇਸ਼ਾਂ ਚ ਪਹੁੰਚ ਰਹੇ ਪੰਜਾਬੀ ਕਈ ਤਾਂ ਉੱਥੇ ਜਾ ਕੇ ਸੈੱਟ ਹੋ ਜਾਂਦੇ ਨੇ ਪਰ ਕਈ ਅਜਿਹੇ ਕਸੂਤੇ ਫਸ ਜਾਂਦੇ ਨੇ ਕਿ ਪਿੱਛੇ ਪਰਿਵਾਰ ਫਿਰ ਸਮਾਜ ਸੇਵੀਆਂ ਤੇ ਸਰਕਾਰਾਂ ਨੂੰ ਗੁਹਾਰ ਲਗਾਉਂਦੇ ਨੇ, ਤਾਜਵਾ ਮਾਮਲਾ ਮਾਛੀਵਾਡ਼ਾ ਦੀ ਇੰਦਰਾ ਕਾਲੋਨੀ ਤੋਂ ਸਾਹਮਣੇ ਆਇਆ ਜਿੱਥੇ ਦਾ ਨੌਜਵਾਨ ਮਨਪ੍ਰੀਤ ਸਿੰਘ ਰੋਜ਼ਗਾਰ ਲਈ ਦੁਬਈ ਗਿਆ ਸੀ ਅਤੇ ਉੱਥੇ ਪਿਛਲੇ 2 ਸਾਲ ਤੋਂ ਜੇਲ੍ਹ ਵਿਚ ਬੰਦ ਹੈ ਜਿਸ ’ਤੇ ਵਿਧਵਾ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਸਰਕਾਰ ਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਹੈ।

ਵਿਧਵਾ ਮਾਂ ਪਰਮਜੀਤ ਕੌਰ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਪੁੱਤਰ ਮਨਪ੍ਰੀਤ ਸਿੰਘ ਰੋਜ਼ਗਾਰ ਤੇ ਆਪਣੇ ਚੰਗੇ ਭਵਿੱਖ ਲਈ 2019 ਵਿਚ ਦੁਬਈ ਗਿਆ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਥੇ ਇੱਕ ਕੰਪਨੀ ਵਿਚ ਕੰਮ ਰਿਹਾ ਸੀ ਜਿੱਥੇ ਕਿ ਉਸਦੀ ਸੁਪਰਵਾਈਜ਼ਰ ਨਾਲ ਤਕਰਾਰ ਹੋ ਗਈ ਅਤੇ ਉੱਥੋਂ ਨੌਕਰੀ ਛੱਡ ਕਿਸੇ ਹੋਰ ਲਡ਼ਕਿਆਂ ਨਾਲ ਕਮਰਿਆਂ ਵਿਚ ਰਹਿਣ ਲੱਗ ਪਿਆ ਸੀ। ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਇਹ ਆਪਣੇ ਨਵੇਂ ਦੋਸਤਾਂ ਨਾਲ ਕਮਰੇ ਵਿਚ ਰਹਿ ਰਿਹਾ ਸੀ ਕਿ ਉੱਥੇ ਪੁਲਸ ਨੇ ਛਾਪੇਮਾਰੀ ਕਰ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਉਥੇ ਹੀ ਨੌਜਵਾਨ ਦੇ ਭਰਾ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਡੀ ਮਦਦ ਕੀਤੀ ਜਾਵੇ ਅਤੇ ਮੇਰੇ ਭਰਾ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ। ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਗਰੀਬ ਪਰਿਵਾਰ ਦੀ ਸਮਾਜ ਸੇਵੀਆਂ ਦੇ ਵੱਲੋਂ ਤੇ ਸਰਕਾਰਾਂ ਦੇ ਵੱਲੋਂ ਕੀ ਮਦਦ ਕੀਤੀ ਜਾਂਦੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਵਲੈਤੋਂ ਆਈ ਮੈਡਮ ਨੂੰ ਦੇਖ ਚਾਂਬਲੇ ਮੁੰਡੇ ਟੱਪ ਗਏ ਹੱਦਾਂ; CCTV ਦੀ ਵੀਡੀਓ ਨੇ ਉਡਾਏ ਹੋਸ਼

htvteam

ਮੰਗੇਤਰ ਦਾ ਨਾਪ ਲੈਣ ਗਏ ਮੁੰਡੇ ਦਾ ਕੁੜੀ ਦੇ ਆਸ਼ਕਾਂ ਨੇ ਕੀਤਾ ਆਹ ਹਾਲ, ਸੁੱਨਖੀ ਮਾਸੀ ਨੇ ਵੀ ਪੱਟ ਕੇ ਲਾਏ ਸੀ ਮੁੰਡੇ ਮਗਰ

Htv Punjabi

ਇੱਕ ਵਿਧਾਇਕ ਨੂੰ ਖਰੀਦਣ ਲਈ 25 ਕਰੋੜ ਦੀ ਬੋਲੀ; ਪੰਜਾਬ ‘ਚ “ਅਪ੍ਰੇਸ਼ਨ ਲੋਟਸ”

htvteam

Leave a Comment