ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਭਾਰਤੀਆਂ ਨੂੰ ਭਰਮਾਉਣ ਲਈ ਡੋਨਾਲਡ ਟਰੰਪ ਨੇ ਨਿੱਕੀ ਹੇਲੀ ਨੂੰ ਰਿਪਬਲੀਕਨ ਪਾਰਟੀ ਦਾ ਸਟਾਰ ਪ੍ਰਚਾਰਕ ਬਣਾਇਆ ਹੈ ਤਾਂ ਡੈਮੋਕ੍ਰੇਟਿਕ ਪਾਰਟੀ ਨੇ ਉਪ-ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਨੂੰ ਮੈਦਾਨ ‘ਚ ਉਤਾਰਿਆ ਹੈ। ਰਾਜਦੂਤ ਹੇਲੀ ਨੇ ਕਿਹਾ ਹੈ ਕਿ ਬਿਡੇਨ-ਹੈਰਿਸ ਪ੍ਰਸ਼ਾਸਨ ਦੇਸ਼ ‘ਚ ਸਮਾਜਵਾਦ ਦੇ ਰਾਹ ‘ਤੇ ਲੈ ਜਾ ਸਕਦਾ ਹੈ, ਜਿਹੜਾ ਦੁਨੀਆਂ ‘ਚ ਹਰ ਜਗ੍ਹਾਂ ਤੇ ਫੇਲ੍ਹ ਹੋਇਆ ਹੈ।
ਇਸ ਮੋਕੇ ਨਿੱਕੀ ਹੇਲੀ ਨੇ ਰਾਸ਼ਟਰਪਤੀ ਟਰੰਪ ਦੇ ਹੱਕ ‘ਚ ਵੋਟ ਦੇਣ ਦੀ ਅਪੀਲ ਕੀਤੀ, ਉਹਨਾਂ ਨੇ ਕਿਹਾ ਹੈ ਕਿ ਟਰੰਪ ਕੋਲ ਸਫਲਤਾ ਦਾ ਰਾਜ਼ ਹੈ ਜਦ ਕੇ ਡੈਮੋਕ੍ਰੇਟਕਿ ਵਿਰੋਧੀਆਂ ਕੋਲ ਅਜਿਹਾ ਕੁੱਝ ਵੀ ਨਹੀੰ। ਇਸ ਮੌਕੇ ਟਰੰਪ ਦੀ ਸਫਲਤਾ ਤੇ ਕਈ ਵਧੀਆਂ ਗੱਲਾਂ ਕੀਤੀਆਂ ਗਈਆਂ। ਉਹਨਾਂ ਨੇ ਕਿਹਾ ਕੇ ਟਰੰਪ ਇਕ ਵੱਖਰੀ ਪੁਹੰਚ ਰਖਦੇ ਹਨ, ਉਹਨਾਂ ਨੇ ਆਈਐਸਆਈਐਸ ਦੇ ਖਿਲਾਫ ਜੰਗ ਸੰਭਾਲੀ ਹੋਈ ਹੈ ਅਤੇ ਨਾਲ ਹੀ ਚੀਨ ਨਾਲ ਵੀ ਸਖਤ ਹਨ।
ਇਕ ਪਾਸੇ ਜਿੱਥੇ ਨਿੱਕੀ ਹੇਲੀ ਦਾ ਕਹਿਣਾ ਹੈ ਕਿ ਉਹ ਸਿਰਫ ਟਰੰਪ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਹਨ ਤਾਂ ਦੂਸਰੇ ਪਾਸੇ ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕੇ ਨਿੱਕੀ ੨੦੨੪ ਦੀਆਂ ਚੋਣਾਂ ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੈ।