Htv Punjabi
Uncategorized

ਗੁੱਪਚੁੱਪ ਫਿਲਮ ਦੀ ਸ਼ੂਟਿੰਗ ਲਈ ਇਹ ਕਲਾਕਾਰ ਪਹੁੰਚੇ ਪਟਿਆਲਾ ਦੇ ਰੇਲਵੇ ਸਟੇਸ਼ਨ

ਪਟਿਆਲਾ (ਸਿਮਰਨਜੀਤ ਕੌਰ) : ਇੱਥੋਂ ਦੇ ਰੇਲਵੇ ਸਟੇਸ਼ਨ ਵਿੱਚ ਯਾਤਰੀ ਉਸ ਸਮੇਂ ਹੈਰਾਨ ਹੋ ਗਏ ਜਦ ਉਨ੍ਹਾਂ ਨੇ ਰੇਲਵੇ ਸਟੇਸ਼ਨ ‘ਤੇ ਹੁਸ਼ਿਆਰਪੁਰ ਸਟੇਸ਼ਨ ਦਾ ਬੋਰਡ ਲੱਗਿਆ ਦੇਖਿਆ l ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਇੱਥੇ ਬਾਲੀਵੁਡ ਫਿਲਮ ਗੁੱਪਚੁੱਪ ਦੀ ਸ਼ੂਟਿੰਗ ਚੱਲ ਰਹੀ ਹੈ l ਸਟੇਸ਼ਨ ‘ਤੇ ਐਕਟਰ ਪਰੇਸ਼ ਰਾਵਲ ਨੂੰ ਦੇਖ ਕੇ ਲੋਕ ਗਦਗਦ ਹੋ ਗਏ l

ਐਕਟਰ ਪਰੇਸ਼ ਰਾਵਲ ਪੰਜਾਬੀ ਕੁੜਤੇ ਪਜਾਮੇ ਵਿੱਚ ਨਜ਼ਰ ਆਏ ਅਤੇ ਪੰਜਾਬੀ ਵੀ ਬੋਲ ਰਹੇ ਸਨ l ਉਹ ਟਰੇਨ ਦਾ ਇੰਤਜ਼ਾਰ ਕਰ ਰਹੇ ਸਨ l ਇਸ ਦੌਰਾਨ ਉਨ੍ਹਾਂ ਦੇ ਨਾਲ ਐਕਟਰ ਮਰੂਨਲ ਠਾਕੁਰ, ਐਕਟਰ ਵਿਜੈ ਰਾਜ ਅਤੇ ਸ਼ਰਵਨ ਜੋਸ਼ੀ ਵਰਗੇ ਕਲਾਕਾਰ ਵੀ ਸਨ.ਸ਼ਾਮ ਦੇ ਸਾਢੇ ਚਾਰ ‘ਤੇ ਸਟੇਸ਼ਨ ਦੇ ਬਾਹਰ ਸੀਨ ਫਿਲਮਾਇਆ ਗਿਆ l ਇਸ ਵਿੱਚ ਵਿਜੈ ਰਾਜ ਲਾਲ ਰੰਗ ਦੀ ਗੱਡੀ ਵਿੱਚ ਬੈਠ ਕੇ ਮਰੂਨਲ ਠਾਕੁਰ ਨੂੰ ਸਟੇਸ਼ਨ ਲੈਣ ਪਹੁੰਚਦੇ ਹਨ l ਸਟੇਸ਼ਨ ਦੇ ਬਾਹਰ ਘੋੜਾ ਗੱਡੀਆਂ ਦਿਖਾਈ ਦਿੱਤੀਆਂ l

Related posts

ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

htvteam

ਰਾਵਣ ਨੇ ਉਡਾਇਆ ਸੀ ਦੁਨੀਆਂ ਦਾ ਸਭ ਤੋਂ ਪਹਿਲਾਂ ਜਹਾਜ਼, ਸ਼੍ਰੀਲੰਕਾ ਸਾਬਤ ਕਰਨ ‘ਚ ਲੱਗਾ!

Htv Punjabi

ਇਸ ਸ਼ਹਿਰ ‘ਚ ਬੀਜੇਪੀ ਦੇ ਕਈ ਉਮੀਦਵਾਰਾਂ ਨੇ ਭਰੇ ਕਾਗਜ਼!

htvteam

Leave a Comment