Htv Punjabi
Punjab Video

ਠੰਢੇ ਵਾਲੀ ਬੋਤਲ ਨੇ ਦੇਖੋ ਮੁੰਡੇ ਤੋਂ ਕੀ ਕਰਵਾ ਦਿੱਤਾ

ਜਦੋਂ ਤੱਕ ਤਾਂ ਇਹ ਬੋਤਲ ਖਾਲੀ ਸੀ ਉਦੋ ਤੱਕ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ। ਪਰ ਜਦੋਂ ਇਸ ਬੋਤਲ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੈਟਰੋਲ ਪੰਪ ਉੱਤੇ ਹੰਗਾਮਾ ਹੋ ਗਿਆ। ਜਿਸ ਬੋਤਲ ਨੂੰ ਇਹ ਨੌਜਵਾਨ ਪੰਪ ਉੱਤੇ ਲੈਕੇ ਖੜਾ ਇਸਦਾ ਕਹਿਣਾ ਐ ਕੀ ਇਹ ਬੋਤਲ ਘੱਟੋਂ ਘੱਟ ਅੱਧੀ ਭਰੀ ਹੋਣੀ ਚਾਹੀਦੀ ਸੀ ਪਰ ਭਰੀ ਸਿਰਫ ਇਕ ਹਿੱਸਾ ਐ।

ਬੱਸ ਫੇਰ ਕੀ ਦੇਖਦੇ ਦੇਖਦੇ ਮੌਕੇ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਨੇ ਸਪੀਕਰ ਲਾਕੇ ਪੰਪ ਉੱਤੇ ਧਰਨਾ ਲੱਗਾ ਦਿੱਤਾ ਤੇ ਬੋਤਲ ਨੇ ਪੁਆੜੇ ਪੁਆ ਦਿੱਤੇ। ਤਸਵੀਰਾਂ ਸੰਗਰੂਰ ਦੇ ਬਲਾਕ ਮੂਨਕ ਦੀਆਂ ਨੇ ਜਿੱਥੇ ਗੁਰਵਿੰਦਰ ਸਿੰਘ ਮੁਤਾਬਿਕ ਜਦੋਂ ਉਸਨੇ 100 ਰੁਪਏ ਦਾ ਤੇਲ ਇਸ ਬੋਤਲ ‘ਚ ਭਰਵਾਇਆ ਤਾਂ ਤੇਲ ਘੱਟ ਨਿਕਲਿਆ ਪਰ ਜਦੋਂ ਇਸਦੀ ਸ਼ਿਕਾਇਤ ਉਸਨੇ ਕਰਿੰਦੀਆਂ ਨੂੰ ਕੀਤੀ ਤਾਂ ਉਸਦੀ ਗੱਲ ਸੁਣਨ ਦੀ ਬਜਾਏ ਕਰਿੰਦੇ ਉਸਦੇ ਗੱਲ ਪੈ ਗਏ।

ਪਰ ਉਧਰ ਜਦੋਂ ਪੰਪ ਦੇ ਮੈਨੇਜਰ ਆਸ਼ੀਸ਼ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਹਾਣੀ ਹੀ ਬਦਲ ਦਿੱਤੀ। ਪੰਪ ਮੈਨੇਜਰ ਦਾ ਕਹਿਣਾ ਐ ਕੀ ਗੁਰਵਿੰਦਰ ਨੇ ਤੇਲ 100 ਦਾ ਨਹੀਂ ਸਗੋਂ 50 ਰੁਪਏ ਦਾ ਪੁਆਇਆ ਸੀ ਪਰ ਪੈਸੇ ਨਾ ਤਾਂ 50 ਦੇ ਦਿੱਤੇ ਤੇ ਨਾ 100 ਦੇ।

ਸੋ ਮਾਮਲੇ ‘ਚ ਕੌਣ ਸੱਚਾ ਐ ਤੇ ਕੌਣ ਝੂਠੇ ਇਸ ਬਾਬਤ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਹੁਣ ਕੰਪਨੀ ਨੂੰ ਚਾਹੀਦਾ ਐ ਜੇਕਰ ਕਿਸੇ ਨੇ ਘੱਟ ਤੇਲ ਪਾਉਣ ਦੀ ਸ਼ਿਕਾਇਤ ਕੀਤੀ ਤਾਂ ਇਸਦੀ ਜਾਂਚ ਕੀਤੀ ਜਾਵੇ। ,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਨਵਜੀਤ ਸਿੰਘ ਸਿੱਧੂ ਨੇ ਘੁਮਾਤੀ ਕਾਂਗਰਸ ਦੀ ਸਿਆਸੀ ਚਕਰੀ, ਆਹ ਬਣ ਗਏ ਨਵੇਂ ਹਾਲਾਤ ! ਚਲੋ ਸਿਧੂ ਦਾ ਕਿਸੇ ਨੂੰ ਤਾਂ ਫਾਇਦਾ ਹੋਇਆ ?

Htv Punjabi

21ਵੇਂ ਜਨਮ ਦਿਨ ‘ਤੇ ਦੋਸਤਾਂ ਨੇ ਮੁੰਡੇ ਨੂੰ ਤੋਹਫ਼ੇ ‘ਚ ਦਿੱਤੀ ਮੌਤ; ਦੇਖੋ ਵੀਡੀਓ

htvteam

ਜੰਗਲ ‘ਚ ਬੈਠਾ ਬਾਬਾ ਲਗਾਉਂਦੈ ਅਜਿਹਾ ਤੇਲ, ਉਮਰ ਤੋਂ ਪਹਿਲਾਂ ਸਫੈਦ ਵਾਲ ਖਤਮ ਦਿਸੋਗੇ ਜਵਾਨ

htvteam

Leave a Comment