Htv Punjabi
Punjab

ਡੇਢ ਮਹੀਨੇ ਬਾਅਦ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਡੇਢ ਮਹੀਨੇ ਬਾਅਦ ਚੰਡੀਗੜ੍ਹ ਸਥਿਤ ਕਾਂਗਰਸ ਭਵਨ ‘ਚ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਮੰਗਲਵਾਰ ਨੂੰ ਕਾਂਗਰਸ ਭਵਨ ਪਹੁੰਚੇ। ਇਸ ਮੌਕੇ ਸਿੱਧੂ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਵੀ ਮੌਜੂਦ ਸਨ।

ਨਵਜੋਤ ਸਿੱਧੂ ਨੇ 28 ਸਤੰਬਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਏਪੀਐਸ ਦਿਓਲ ਅਤੇ ਡੀਜੀਪੀ ਇਕਬਾਲਪ੍ਰੀਤ ਸਹੋਤਾ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਸਨ। ਹਾਲਾਂਕਿ 5 ਨਵੰਬਰ ਨੂੰ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ| ਕਾਂਗਰਸ ਨੂੰ ਉਮੀਦ ਸੀ ਕਿ ਹੁਣ ਸਿੱਧੂ ਖੁੱਲ੍ਹ ਕੇ ਪਾਰਟੀ ਦਾ ਕੰਮ ਕਰਨਗੇ। ਪਰ ਅਫਸਰਾਂ ਦੀ ਨਿਯੁਕਤੀ ਨੂੰ ਲੈ ਕੇ ਸਿੱਧੂ ਦੀ ਸੀਐਮ ਚੰਨੀ ਨਾਲ ਵੀ ਝੜਪ ਹੋ ਗਈ। ਹਾਲਾਂਕਿ ਹੁਣ ਮਾਮਲਾ ਸੁਲਝ ਜਾਣ ਤੋਂ ਬਾਅਦ ਕਾਂਗਰਸ ਦਾ ਧਿਆਨ ਸੰਗਠਨ ਬਣਾਉਣ ਅਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ‘ਤੇ ਹੋਵੇਗਾ|


Related posts

ਘਰ ‘ਚ ਸ਼ਰੇਆਮ ਚਲਦਾ ਸੀ ਉਹੀ ਕੰਮ, ਬੰਦੇ ਨੂੰ ਅੰਦਰ ਵਾੜ ਕਰ ਦਿੰਦੀਆਂ ਸੀ ਖੁਸ਼

htvteam

ਲਾਂਰੇਂਸ ਨੂੰ ਵਿਕਾਸ ਦੁਬੇ ਦੀ ਤਰ੍ਹਾਂ ਫਰਜ਼ੀ ਐਂਕਾਂਊਟਰ ਦਾ ਡਰ, ਹਾਈਕੋਰਟ ਤੋਂ ਮੰਗੀ ਸੁਰੱਖਿਆ

htvteam

ਮੀਂਹ ਦੀ ਤਬਾਹੀ ਨੇ ਲੋਕ ਕੀਤੇ ਬਰਬਾਦ

htvteam