Htv Punjabi
Punjab

ਢੱਡਰੀਆਂਵਾਲੇ ਦੇ ਮਾਮਲੇ ‘ਤੇ ਦਾਦੂਵਾਲ ਦਾ ਵੱਡਾ ਬਿਆਨ, ਕਿਹਾ ਇੰਨੀ ਦੇਰੀ ਕਿਓ!

ਭਾਈ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਢੱਡਰੀਆਂਵਾਲਿਆਂ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੱਤਾ। ਦਾਦੂਵਾਲ ਨੇ ਕਿਹਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਢੱਡਰੀਆਂਵਾਲਿਆਂ ਨੂੰ ਫੈਸਲਾ ਸੁਣਾਇਆ ਗਿਆ ਹੈ ਉਹ ਬਿਲਕੁਲ ਸਹੀ ਤੇ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕੇ ਇਹ ਫੈਸਲਾ ਬਹੁਤ ਪਹਿਲਾਂ ਹੀ ਸੁਣਾ ਦੇਣਾ ਚਾਹੀਦਾ ਸੀ।

ਦਾਦੂਵਾਲ ਨੇ ਕਿਹਾ ਕੇ ਸੰਗਤਾਂ ਵਲੋਂ ਵੀ ਕਈ ਵਾਰ ਢੱਡਰੀਆਂਵਾਲੇ ਨੂੰ ਮੌਕਾ ਦਿੱਤਾ ਗਿਆ ਸੀ ਕੇ ਉਹ ਪੰਥ ਦੇ ਦਿੱਤੇ ਹੁਕਮਾਂ ਅਨੁਸਾਰ ਕੰਮ ਕਰਨ ਪਰ ਉਹ ਲੰਬੇ ਸਮੇਂ ਤੋਂ ਪੰਥ ਦੀ ਪੁਰਾਤਜ਼ ਮਰਿਆਦਾਵਾਂ ਨੂੰ ਢਾਹ ਲਗਾ ਰਹੇ ਸਨ। ਕਾਬਿਲੇਗੌਰ ਹੈ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸ੍ਰੀ ਦਮਦਮਾ ਸਾਹਿਨ ਦੇ ਜਥੇਦਾਰ ਵੱਲੋਂ ਜਥੇਦਾਰੀ ਤੋਂ ਅਸਤੀਫਾ ਬੇਨਤੀ ਦੇ ਰੂਪ ‘ਚ ਦਿੱਤਾ ਗਿਆ ਹੈ। ਦਾਦੂਵਾਲ ਨੇ ਸਰਬੱਤ ਖਾਲਸਾ ਤੋਂ ਬੇਨਤੀ ਕੀਤੀ ਕੇ ਉਹਨਾਂ ਦੀ ਥਾਂ ਕਿਸੇ ਹੋਰ ਨੂੰ ਜਥੇਦਾਰੀ ਦਿੱਤੀ ਜਾਵੇ ।

ਤੁਹਾਨੂੰ ਦੱਸ ਦਈਏ ਕੇ ਬੀਤੀ 13 ਅਗਸਤ ਨੂੰ ਦਾਦੂਵਾਲ ਨੂੰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਸੀ ਅਤੇ ਉਹ ਸਿਰਫ 2 ਵੋਟਾਂ ਦੇ ਫਰਕ ਨਾਲ ਇਹ ਪ੍ਰਧਾਨਗੀ ਹਾਸਲ ਕਰ ਗਏ ਸਨ। ਜਿੱਥੇ ਦਾਦੂਵਾਲ ਦਾ ਮੁਕਾਬਲਾ ਝੀਂਡਾ ਗੁਰੱਪ ਦੇ ਜਸਬੀਰ ਸਿੰਘ ਨਾਲ ਸੀ

Related posts

ਕੰਮ ਕਰਾਉਣ ਲਈ ਜਨਾਨੀ ਨੇ ਘਰ ‘ਚ ਵਾੜਿਆ ਮੁੰਡ ! ਦੇਖੋ ਫੇਰ ਕੀ ਹੋਇਆ

htvteam

ਸਵੇਰੇ ਸਵੇਰੇ ਧੁੰਦ ‘ਚ ਲੋਕਾਂ ਨੇ ਦੇਖੀ ਖੌਫਨਾਕ ਘਟਨਾ; ਸੀਸੀਟੀਵੀ ‘ਚ ਕੈਦ ਹੋਇਆ ਖੌਫਨਾਕ ਮੰਜ਼ਰ

htvteam

ਬੈਂਕ ਦਾ ਸਾਬਕਾ ਗਾਰਡ ਹੀ ਨਿਕਲਿਆ ਮਾਸਟਰਮਾਈਂਡ

Htv Punjabi