Htv Punjabi
Crime Punjab Video

ਥਾਣੇ ਦੇ SHO ਤੇ ਚੱਲੀਆਂ ਤਾੜ ਤਾੜ goਲੀਆਂ

ਆਰੋਪੀ ਨੇ ਖਮਾਣੋਂ ਪੁਲਿਸ ਤੇ ਚਲਾਈਆਂ ਤਾੜ ਤਾੜ ਗੋਲੀਆਂ
ਆਪਣੇ ਬਚਾਅ ਲਈ ਐਸ.ਐਚ.ਓ ਨੇ ਚਲਾਈ ਗੋਲੀ
ਨੌਜਵਾਨ ਹੋਇਆ ਜ਼ਖਮੀ ਹਸਪਤਾਲ ਚ ਭਰਤੀ
ਖਮਾਣੋਂ ‘ਚ ਵਪਾਰੀ ਦੇ ਘਰ ਤੇ ਚਲਾਈਆਂ ਸੀ ਇਸ ਨੌਜਵਾਨ ਨੇ ਗੋਲੀਆਂ
ਖਮਾਣੋਂ ਪੁਲ਼ਸ ਤੇ ਰਾਣਵਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਰਿਕਵਰੀ ਲਈ ਇਕ ਪੁਰਾਣੇ ਕੋਠੇ ਚ ਇਕ ਨੌਜਵਾਨ ਨੂੰ ਜਿਵੇਂ ਹੀ ਪੁਲਸ ਲੈਕੇ ਗਈ ਤਾਂ ਉਕਤ ਨੌਜਵਾਨ ਨੇ ਪੁਲਸ ਤੇ ਗੋਲੀਆਂ ਚਲਾ ਦਿੱਤੀਆਂ ਸਿੱਟੇ ਵੱਜੋਂ ਖਮਾਣੋ ਦੇ ਐਸ.ਐਚ.ਓ ਨੇ ਆਪਣੇ ਬਚਾ ਲਈ ਜਵਾਬੀ ਗੋਲੀਆਂ ਚਲਾਈਆਂ ਜਿਸ ਉਪਰੰਤ ਗੋਲੀ ਚਲਾਉਣ ਵਾਲੇ ਨੌਜਵਾਨ ਦੇ ਲੱਤ ਚ ਗੋਲੀਆਂ ਲੱਗਣ ਕਾਰਨ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਖਮਾਣੋ ਵਿਖੇ ਭਰਤੀ ਕਰਵਾਇਆ ਗਿਆ।

ਮੌਕੇ ਤੇ ਪਹੁੰਚੇ ਜ਼ਿਲ੍ਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਜਨਵਰੀ ਖਮਾਣੋਂ ਵਿਖੇ ਸ਼ਰਮਾਂ ਵਪਾਰੀ ਦੇ ਘਰ ਵਾਰਦਾਤ ਹੋਈ ਸੀ ਜਿਸ ਵਿੱਚ ਵਪਾਰੀ ਦੇ ਘਰ ਦੇ ਬਾਹਰ ਉਕਤ ਨੌਜਵਾਨ ਨੇ ਗੋਲੀਆਂ ਚਲਾਈਆਂ ਇਸ ਦੌਰਾਨ ਕੋਈ ਵੀ ਵਿਅਕਤੀ ਜਖਮੀ ਨਹੀਂ ਹੋਇਆ ਸੀ ਪ੍ਰੰਤੂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦਿਨ ਤੋਂ ਲਗਾਤਾਰ ਐਸ.ਪੀ ਜਸਕੀਰਤ ਸਿੰਘ,ਡੀ.ਐਸ.ਪੀ ਖਮਾਣੋ ਗੁਰਮੀਤ ਸਿੰਘ ਤੇ ਐਸ.ਐਚ.ਓ ਖਮਾਣੋ ਸੀ.ਆਈ.ਸਟਾਫ ਦੇ ਸਹਿਯੋਗ ਨਾਲ ਟੀਮ ਲਗਾਤਾਰ ਕੰਮ ਕਰ ਰਹੀ ਸੀ ਜਿਸ ਦੇ ਚਲਦਿਆਂ ਦੋ ਤਿੰਨ ਦਿਨ ਪਹਿਲਾਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ

ਜਿਸ ਉਪਰੰਤ ਪੁਲਿਸ ਨੇ ਮੁਕਦਮਾ ਦਰਜ ਕਰਕੇ ਉਕਤ ਵਿਅਕਤੀ ਕੋਲੋਂ ਰਿਮਾਂਡ ਦੌਰਾਨ ਰਿਕਵਰੀ ਕਰਨੀ ਸੀ ਜਿਸ ਨੂੰ ਰਿਕਵਰੀ ਲਈ ਜਿਵੇਂ ਹੀ ਰਣਵਾਂ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਖੇਤਾਂ ਚ ਬਣੇ ਕੋਠੇ ਚ ਲਿਜਾਇਆ ਗਿਆ ਤਾਂ ਉਕਤ ਨੌਜਵਾਨ ਨੇ ਉਸ ਜਗ੍ਹਾ ਤੋਂ 32 ਬੋਰ ਦਾ ਪਿਸਟਲ ਕੱਢ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਉਪਰੰਤ ਐਸਐਚ ਓ ਸੁਰੇਸ਼ ਕੁਮਾਰ ਤੇ ਪੁਲਿਸ ਪਾਰਟੀ ਨੇ ਆਪਣੇ ਬਚਾ ਲਈ ਉਕਤ ਨੌਜਵਾਨ ਤੇ ਗੋਲੀਆਂ ਚਲਾਈਆਂ ਜਿਸ ਦੌਰਾਨ ਉਕਤ ਨੌਜਵਾਨ ਦੇ ਲੱਤ ਚ ਗੋਲੀਆਂ ਲੱਗੀਆਂ ਤੇ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਖਮਾਣੋ ਭਰਤੀ ਕਰਵਾਇਆ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਤੁਹਾਡੇ ਘਰ ਵੀ ਅਜਿਹਾ ਹੋ ਸਕਦਾ, ਧਿਆਨ ਰੱਖੋ

htvteam

ਵਾਅਦੇ ਕਰਕੇ ਮੂਕਰਿਆ ਸਾਬ੍ਹ ? ਖੁਸ਼ੀ ‘ਚ ਅਗਲਿਆਂ ਦੀ ਚਾਹ,ਲੱਡੂ,ਤੇ ਰਾਸ ਗੁੱਲੇ ਰਹਿ ਗਏ ਧਰੇ-ਧਰਾਏ

htvteam

ਕਾਰਵਾਈ ਕਰਨ ਗਏ ਅਧਿਕਾਰੀਆਂ ਨਾਲ ਹੋ ਗਿਆ ਆਹ ਕੰਮ, ਦੇਖੋ ਕੀ ਐ ਸਾਰਾ ਮਾਮਲਾ

Htv Punjabi

Leave a Comment