ਦਿੱਲੀ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਮ ਕੀਤਾ ਗਿਆ ਹੈ। ਪੁਲਿਸ ਦੀ ਸਪੈਸ਼ਲ ਸੈੱਲ ਨੇ ਇਸਲਾਮਿਕ ਸਟੇਟ (ਆਈਐੱਸਆਈ) ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿੱਲੀ ‘ਚ ਫੜੇ ਗਏ ਸ਼ੱਕੀ ਅੱਤਵਾਦੀ ਅਬੁ ਯੁਸਫ ਨੇ ਸ਼ੁਰੂਆਤੀ ਪੁੱਛਗਿੱਛ ‘ਚ ਕਈ ਅਹਿਮ ਫੈਂਸਲੇ ਕੀਤੇ ਹਨ।
ਖੁਲਾਸਿਆਂ ‘ਚ ਦੱਸਿਆ ਗਿਆ ਹੈ ਕੇ ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ ਧਮਾਕਿਆਂ ਦੀ ਸਾਜ਼ਿਸ਼ ਕੀਤੀ ਗਈ ਸੀ। ਅਬੁ ਯੁਸਫ ਰਾਮ ਮੰਦਿਰ ਦੇ ਨਿਰਮਾਣ ਨੂੰ ਲੈ ਕੇ ਧਮਾਕਾ ਕਰਨਾ ਚਾਹੁੰਦਾ ਸੀ। ਫਿਲਾਹਾਲ ਇਹ ਸ਼ੁਰੂਆਤੀ ਜਾਣਕਾਰੀ ਹੈ, ਉਹ ਅਫਗਾਨਿਸਤਾਨ ‘ਚ ਮੌਜੂਦ ਆਪਣੇ ਕੁੱਝ ਸਾਥੀਆਂ ਦੇ ਸੰਪਕਰ ‘ਚ ਸੀ।
ਕਾਬਿਲੇਗੌਰ ਹੈ ਕੇ ਖੁਫੀਆ ਏਜੰਸੀਆਂ ਵੱਲੋਂ ਪਿਛਲੇ ਦਿਨੀ ਦੋ ਅਹਿਮ ਅਲਰਟ ਜਾਰੀ ਕੀਤੇ ਗਏ ਸਨ। ਜਿਸ ‘ਚ ਰਾਮ ਮੰਦਿਰ ਦੇ ਮਾਮਲੇ ‘ਚ ਜਾਣੂ ਕਰਵਾਇਆ ਗਿਆ ਸੀ। ਹੁਣ ਇਸ ਖੁਲਾਸੇ ਤੋਂ ਬਾਅਦ ਉੱਤਰ ਪ੍ਰਦੇਸ਼ ਨੂੰ ਅਲਰਟ ‘ਤੇ ਰੱਖਿਆ ਗਿਆ ਹੈ, ਡੀਜੀਪੀ ਹਿਤੇਸ਼ ਚੰਦਰ ਅਵਸਥੀ ਨੇ ਸਾਰੇ ਜ਼ਿਲਿਆਂ ‘ਚ ਵੱਧ ਸੁਰੱਖਿਆ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਏਟੀਐੱਸ ਅਤੇ ਦਿੱਲੀ ਪੁਲਿਸ ਦੀ ਇਕ ਟੀਮ ਬਲਰਾਮਪੁਰ ‘ਚ ਅਬੁ ਯੁਸਫ ਦੇ ਪਿੰਡ ਪੁੱਜ ਗਈ ਹੈ।
ਅੱਤਵਾਦੀਆਂ ਦੇ ਕੋਲ ੨ ਆਈਈਡੀ , ਇਕ ਪਿਸਟਲ ਅਤੇ 4 ਕਾਰਤੂਸ ਮਿਲੇ ਹਨ। ਆਈਈਡੀ ਨੂੰ ਪ੍ਰੈਸ਼ਰ ਕੁੱਕਰ ‘ਚ ਫਿੱਟ ਕੀਤਾ ਗਿਆ ਸੀ। ਦਿੱਲੀ ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਯੁਸਫ ਦੀ ਉਮਰ 30 ਸਾਲ ਦੇ ਨਜ਼ਦੀਕ ਦੱਸੀ ਜਾ ਰਹੀ ਹੈ।