Htv Punjabi
Punjab

ਬਹਿਬਲ ਗੋਲੀ ਕਾਂਡ: ਹਾਈਕੋਰਟ ਵੱਲੋਂ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਦੀ ਜ਼ਮਾਨਤ ਮਨਜ਼ੂਰ

ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ‘ਚ ਗ੍ਰਿਫਤਾਰ ਕੀਤੇ ਗਏ ਪੰਕਜ ਮੋਟਰ ਅਤੇ ਸੁਹੇਲ ਸਿੰਘ ਬਰਾੜ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹਨਾਂ ਨੂੰ ਤਿੰਨ ਮਹੀਨੇ ਪਹਿਲਾਂ ਸਾਜ਼ਿਸ਼ ਰਚਣ ਅਤੇ ਝੂਠੀ ਗਵਾਹੀ ਤਿਆਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਬਹੁਚਰਚਿਤ ਬਹਿਬਲ ਕਲਾਂ ਗੋਲੀਕਾਂਡ ਵਿਚ ਪੁਲਿਸ ਨੇ ਸੁਹੇਲ ਸਿੰਘ ਬਰਾੜ ਅਤੇ ਪੁਲਿਸ ਮੁਲਾਜ਼ਮਾਂ ਨੂੰ ਮਿਲ ਕੇ ਸਾਜ਼ਿਸ਼ ਰਚਣ ਅਤੇ ਆਤਮ ਰੱਖਿਆ ਦੀ ਝੂਠੀ ਕਹਾਣੀ ਘੜਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।


ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਸੰਗਤਾਂ ਵੱਲੋਂ ਰੋਸ ਧਰਨਾ ਦਿੱਤਾ ਹੋਇਆ ਸੀ, ਜਿੱਥੇ ਪੁਲਿਸ ਦੀ ਗੋਲੀ ਨਾਲ ਕਿਸ਼ਨ ਭਗਵਾਨ ਆੇ ਗੁਰਜੀਤ ਸਿੰਘ ਨਾਮ ਦੇ ਨੌਜਵਾਨਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਮੌਤਾਂ ਨੂੰ ਜਾਇਜ਼ ਠਹਿਰਾਉਣ ਦਾ ਦਾਅਵਾ ਕੀਤਾ ਗਿਆ ਸੀ,
ਕਾਬਿਲੇਗੌਰ ਹੈ ਕਿ ਜਾਂਚ ਟੀਮ ਵੱਲੋਂ ਫਰਵਰੀ 2019 ‘ਚ ਸੁਹੇਲ ਸਿੰਘ ਬਰਾੜ ਨੂੰ ਗਵਾਹ ਬਣਾ ਲਿਆ ਗਿਆ ਸੀ ਅਤੇ ਅਦਾਲਤ ਵਿਚ ਉਸ ਨੇ 164 ਸੀਆਰਪੀਸੀ ਤਹਿਤ ਬਿਆਨ ਦਰਜ ਕਰਵਾਇਆ ਸੀ। ਹੁਣ ਮੁੜ ਪੁਲਿਸ ਵੱਲੋਂ ਸੁਹੇਲ ਸਿੰਘ ਬਰਾੜ ਨੂੰ ਉਸ ਮਾਮਲੇ ਵਿਚ ਮੁਲਜ਼ਮ ਵਲੋਂ ਨਾਮਜ਼ਦ ਕੀਤਾ ਹੈ।

Related posts

ਯੰਗ ਵੈਦ ਨੇ ਵਾਰ-ਵਾਰ ਆਉਂਦੇ ਪਿਸ਼ਾਬ ਦਾ ਦੱਸਿਆ ਕਾਰਨ ਤੇ ਇਲਾਜ

htvteam

ਆਹ ਦੇਖ ਲਓ ਮੁੰਡਿਆਂ ਨੇ ਫ਼ਿਲਮਾਂ ਦੇ ਸੀਨ ਵੀ ਫੇਲ੍ਹ ਕਰਤੇ

htvteam

ਬੰਦ ਕਮਰੇ ‘ਚ ਛੜਾ ਜੇਠ ਜਵਾਨ ਭਰਜਾਈ ਨਾਲ ਕਰ ਗਿਆ ਵੱਡਾ ਕਾਂਡ

htvteam