ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਬਾਂਗੜ ਦਾ, ਜਿੱਥੇ ਬਟਾਲਾ ਦੇ ਨੇੜੇ ਪਿੰਡ ਸ਼ਾਹ ਪੁਰ ਅਮਰਗੜ੍ਹ ਦੇ ਰਹਿਣਵਾਲੇ ਜਸਵਿੰਦਰ ਸਿੰਘ ਨਾਂ ਦੇ ਇਸ ਨੌਜਵਾਨ ਨਾਲ ਇਹ ਖੌਫਨਾਕ ਕਾਰਾ ਹੋਇਆ ਹੈ | ਕੁੱਝ ਸਾਲ ਪਹਿਲਾਂ ਹੀ ਜਸਵਿੰਦਰ ਦੁਬਈ ਤੋਂ ਵਾਪਿਸ ਆਪਣੇ ਪਿੰਡ ਪਾਰਟੀਆਂ ਸੀ ਤੇ ਇਥੇ ਰਹਿ ਕੇ ਹੀ ਕੰਮ ਕਾਜ ਕਰ ਰਿਹਾ ਸੀ | ਬੀਤੇ ਦਿਨ ਦੇਰ ਸ਼ਾਮ ਜਸਵਿੰਦਰ ਆਪਣੇ ਦੋ ਸਾਥੀਆਂ ਦੇ ਨਾਲ ਪਿੰਡ ਵਡਾਲਾ ਬਾਂਗੜ ਦੇ ਇੱਕ ਢਾਬੇ ਤੇ ਬੈਠਾ ਸੀ ਕਿ ਅਚਾਨਕ ਕੁੱਝ ਨੌਜਵਾਨ ਆਉਣੇ ਨੇ ਤੇ ਫਿਰ ਇਹਨਾਂ ਨਾਲ ਜੋ ਕੁੱਝ ਹੁੰਦਾ ਹੈ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ |
