Htv Punjabi
Punjab

ਪੰਜਾਬ ‘ਚ ਧੜਾਧੜ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ ਬੀਐਸਐਫ ਦੇ 16 ਜਵਾਨਾਂ ਸਮੇਤ 34 ਲੋਕਾਂ ਦੀ …

ਅੰਮ੍ਰਿਤਸਰ : ਪੰਜਾਬ ਵਿੱਚ ਕੋੋਰੋਨਾ ਵਾਇਰਸ ਦਾ ਖੌਫ ਘੱਟ ਨਹੀਂ ਹੋ ਰਿਹਾ ਹੈ।ਸੋਮਵਾਰ ਨੂੰ ਰਾਜ ਵਿੱਚ 34 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਬੀਐਸਐਫ ਦੇ 16 ਜਵਾਨ ਵੀ ਸ਼ਾਮਿਲ ਹਨ।ਜਲੰਧਰ ਵਿੱਚ 8 ਅਤੇ ਪਟਿਆਲਾ ਵਿੱਚ 9 ਨਵੇਂ ਮਰੀਜ਼ ਮਿਲੇ।ਫਰੀਦਕੋਟ ਵਿੱਚ ਵੀ ਇੱਕ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਵਿੱਚ 78 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ।ਇਨ੍ਹਾਂ ਸਭ ਨੂੰ ਮਿਲਾ ਕੇ ਹੁਣ ਤੱਕ ਸੂਬੇ ਵਿੱਚ ਪ੍ਰਭਾਵਿਤਾਂ ਦੀ ਕੁੱਲ ਸੰਖਿਆ 3268 ਹੋ ਗਈ ਹੈ।73 ਲੋਕਾਂ ਦੀ ਮੌਤ ਵੀ ਹੋ ਗਈ ਹੈ।

ਸੋਮਵਾਰ ਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਬੀਐਸਐਫ ਦੇ 16 ਜਵਾਨ ਕੁਝ ਦਿਨ ਪਹਿਲਾਂ ਹੈਦਰਾਬਾਦ ਤੋਂ ਮੁੜੇ ਸਨ।ਇਹ ਜਵਾਨ ਅਜਨਾਲਾ ਸਥਿਤ ਬਟਾਲੀਅਨ ਵਿੱਚ ਹਨ।ਪਟਿਆਲਾ ਵਿੱਚ ਕੋਰੋਨਾ ਦੇ 9 ਨਵੇਂ ਮਰੀਜ਼ ਮਿਲੇ ਹਨ।ਇਨ੍ਹਾਂ ਵਿੱਚ 4 ਪਟਿਆਲਾ, 4 ਸਮਾਨਾ ਅਤੇ ਇੱਕ ਨਾਭਾ ਦਾ ਵਿਅਕਤੀ ਸ਼ਾਮਿਲ ਹੈ।ਹੁਣ ਜਿਲੇ ਵਿੱਚ ਕੋਵਿਡ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 171 ਹੋ ਗਈ ਹੈ ਅਤੇ ਇਨ੍ਹਾਂ ਵਿੱਚ 43 ਐਕਟਿਵ ਕੇਸ ਹਨ।

ਸਮਾਨਾ ਤੋਂ ਮਿਲੇ 4 ਪਾਜ਼ੀਟਿਵ ਕੇਸਾਂ ਵਿੱਚੋਂ 2 ਨਗਰ ਕੌਂਸਿਲ ਦੇ ਕਰਮਚਾਰੀ ਅਤੇ ਇੱਕ ਗਰਭਵਤੀ ਔਰਤ ਸ਼ਾਮਿਲ ਹੈ।ਪਟਿਆਲਾ ਵਿੱਚ ਮਲੇ 4 ਪਾਜ਼ੀਟਿਵ ਕੇਸਾਂ ਵਿੱਚ ਇੱਕ ਮਾਡਲ ਟਾਊਨ ਨਿਵਾਸੀ ਵਿਅਕਤੀ ਸ਼ਾਮਿਲ ਹੈ, ਜਦ ਕਿ 2 ਹੋਰ ਵਿਅਕਤੀ ਦਿੱਲੀ ਤੋਂ ਮੁੜੇ ਹਨ।ਉੰਥੇ ਇੱਕ ਵਿਅਕਤੀ ਮਥੁਰਾ ਕਲੋਨੀ ਨਿਵਾਸੀ ਹੈ ਜੋ ਪਿਛਲੇ ਦਿਨੀਂ ਰਾਜਸਥਾਨ ਤੋਂ ਮੁੜਿਆ ਹੈ।

ਉੱਧਰ ਫਰੀਦਕੋਟ ਵਿੱਚ ਸਾਹਮਣੇ ਆਇਆ ਪ੍ਰਭਾਵਿਤ ਡੋਗਰ ਬਸਤੀ ਦਾ ਰਹਿਣ ਵਾਲਾ ਵਿਅਕਤੀ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਹਰਿਆਣਾ ਦੇ ਗੁੜਗਾਓਂ ਤੋਂ ਮੁੜਿਆ ਸੀ।ਪਰਿਵਾਰ ਦੇ ਹੋਰ ਮੈਂਬਰਾਂ ਦੀ ਰਿਪੋਰਟ ਹਲੇ ਆਣੀ ਬਾਕੀ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਅੰਮ੍ਰਿਤਸਰ ਵਿੱਚ 2 ਬਜ਼ੁਰਗਾਂ ਅਤੇ ਪਠਾਨਕੋਟ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਜਦ ਕਿ ਜਲੰਧਰ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ ਸੀ।ਰਾਜ ਵਿੱਚ ਇੱਕ ਹਫਤੇ ਵਿੱਚ 22 ਮੌਤਾਂ ਹੋ ਚੁੱਕੀਆਂ ਹਨ।ਕੁੱਲ ਮ੍ਰਿਤਕਾਂ ਦੀ ਸੰਖਿਆ 74 ਤੱਕ ਪਹੁੰਚ ਗਈ ਹੈ।ਇੱਕਲੇ ਅੰਮ੍ਰਿਤਸਰ ਵਿੱਚ ਹੀ ਹੁਣ ਤੱਕ ਕੋਰੋਨਾ ਤੋਂ ਮਰਨ ਵਾਲਿਆਂ ਦੀ ਸੰਖਿਆ 21 ਹੋ ਗਈ ਹੈ।ਇਨ੍ਹਾਂ ਵਿੱਚ 13 ਮੌਤਾਂ ਤਾਂ ਸਿਰਫ ਇੱਕ ਹਫਤੇ ਵਿੱਚ ਹੀ ਹੋਈਆਂ ਹਨ।

Related posts

ਹਾਰਨ ਤੋਂ ਬਾਅਦ ਧਾਲੀਵਾਲ ਦਾ ਬਿਆਨ, ਵੋਟ ਨਾ ਪਾਉਣ ਵਾਲੇ ਜ਼ਰੂਰ ਸੁਣਨ

htvteam

ਪੁਲਿਸ ਵਾਲਿਆਂ ਨੇ ਕੀਤਾ ਆ ਕੰਮ ਬਦਲੇ ‘ਚ ਮਿਲੇ ਛਿੱਤਰ

Htv Punjabi

ਹਰ ਚੀਜ਼ ਆਜ਼ਮਾਕੇ ਦੇਖ ਲਈ ਪਰ ਵਜਨ ਨੀਂ ਘਟਿਆ ਤਾਂ ਨਵਾਂ ਤਰੀਕਾ ਸੁਣੋ

htvteam

Leave a Comment