ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਮੈਕਸੀਕੋ ਦੇ ਸੈਨ ਲੁਈਸ ਪੋਟੋ ਦਾ, ਜਿੱਥੇ ਪੇਟ ਦੀ ਇਨਫੈਕਸ਼ਨ ਦਾ ਇਲਾਜ ਕਰਵਾਉਣ ਲਈ ਤਿੰਨ ਸਾਲਾ ਕੈਮੀਲੀਆ ਰੋਕਸਾਨਾ ਨੂੰ ਉਸਦੇ ਮਾਪਿਆਂ ਨੇ ਹਸਪਤਾਲ ਦਾਖਲ ਕਰਵਾਇਆ | ਉੱਥੇ ਇਲਾਜ ਦੌਰਾਨ 17 ਅਗਸਤ ਨੂੰ ਉਸ ਦੇ ਦਿਲ ਦੀ ਧੜਕਣ ਰੁਕ ਗਈ ਸੀ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਮਾਪੇ ਰੋਂਦੇ ਹੋਏ ਆਪਣੇ ਬੱਚੀ ਨੂੰ ਅੰਤਿਮ ਸੰਸਕਾਰ ਲਈ ਲੈ ਗਏ। ਕੈਮੇਲੀਆ ਦੀ ਮਾਂ ਪੇਟ ਦੀ ਇਨਫੈਕਸ਼ਨ ਤੋਂ ਬਾਅਦ ਬੁਖਾਰ ਕਾਰਨ ਹੋਈ ਬੱਚੀ ਦੀ ਮੌਤ ਨੂੰ ਮੰਨਣ ਲਈ ਤਿਆਰ ਨਹੀਂ ਸੀ। ਉਹ ਵਾਰ-ਵਾਰ ਰੌਲਾ ਪਾ ਰਹੀ ਸਿ ਕਿ ਉਸ ਦੀ ਧੀ ਮਰੀ ਨਹੀਂ। ਪਰ ਪਰਿਵਾਰਕ ਮੈਂਬਰਾਂ ਅਤੇ ਡਾਕਟਰਾਂ ਨੇ ਇਸ ਨੂੰ ਸਦਮਾ ਸਮਝਣਾ ਸ਼ੁਰੂ ਕਰ ਦਿੱਤਾ। ਬੱਚੀ ਦੀ ਮਾਂ ਨੂੰ ਉਸ ਦੀ ਲਾਸ਼ ਤੋਂ ਦੂਰ ਰੱਖਿਆ ਗਿਆ।
previous post