ਮਾਮਲਾ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਖਾਲੜਾ ਦਾ ਹੈ, ਜਿੱਥੇ 6/7 ਸਾਲ ਪਹਿਲਾਂ ਹਰਜੀਤ ਸਿੰਘ ਨਾਂ ਦੇ ਨੌਜਵਾਨ ਦਾ ਵਿਆਹ ਪਲਵਿੰਦਰ ਕੌਰ ਨਾਂ ਦੀ ਇਸ ਕੁੜੀ ਨਾਲ ਹੋਇਆ ਸੀ | ਹੁਣ ਇਹਨਾਂ ਦੇ ਦੋ ਬੱਚੇ ਵੀ ਨੇ | ਜ਼ਿੰਦਗੀ ਖੁਸ਼ੀ ਖੁਸ਼ੀ ਚੱਲ ਰਹੀ ਸੀ | ਪਲਵਿੰਦਰ ਕੌਰ ਦੇ ਘਰਵਾਲੇ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ 6 ਮਹੀਨੇ ਪਹਿਲਾਂ ਸਾਬਕਾ ਸਰਪੰਚ ਦੇ ਮੁੰਡੇ ਨੇ ਪਲਵਿੰਦਰ ਕੌਰ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ | ਫਿਰ ਇਹਨਾਂ ਦੀ ਜ਼ਿੰਦਗੀ ‘ਚ ਜੋ ਕੁੱਝ ਹੋਇਆ ਬੇਹੱਦ ਬੁਰਾ ਸੀ |