ਫਿਰੋਜ਼ਪੁਰ ਵਿੱਚ ਨਸ਼ਾ ਤਸਕਰ ਦਾ ਨਵਾਂ ਕਾਰਨਾਮਾ
ਨਸ਼ੇ ਦੀ ਖੇਪ ਨੂੰ ਲੁਕਾਉਣ ਲਈ ਘਰ ਵਿੱਚ ਬਣਾ ਰੱਖਿਆ ਸੀ ਤਹਿਖਾਨਾ
ਤਸਕਰ ਨੂੰ ਫੜਨ ਤੋਂ ਬਾਅਦ ਪੁਲਿਸ ਘਰ ਚ ਪਹੁੰਚੀ ਸੀ ਸਰਚ ਕਰਨ
ਘਰ ਵਿਚ ਬਣੇ ਤਹਿਖਾਨੇ ਨੂੰ ਵੇਖ ਕੇ ਹੋਈ ਹੈਰਾਨ
ਫਿਰੋਜ਼ਪੁਰ ਪੁਲਿਸ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਦੇ ਮੱਲਾਂਵਾਲਾ ਦੇ ਪਿੰਡਾ ਵਿੱਚ ਰਹਿਣ ਵਾਲੇ ਦੋ ਨਸ਼ਾ ਤਸਕਰਾਂ ਗੁਰਪ੍ਰਤਾਪ ਸਿੰਘ ਅਤੇ ਰਸ਼ਪਾਲ ਸਿੰਘ ਉਰਫ ਪਾਲਾ ਨੂੰ ਅੱਧਾ ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਤੇ ਤਸਕਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਜਦ ਨਸ਼ਾ ਤਸਕਰ ਗੁਰਪ੍ਰਤਾਪ ਸਿੰਘ ਦੇ ਘਰ ਪਿੰਡ ਗੁਲਾਮੀ ਵਾਲਾ ਵਿੱਚ ਸਰਚ ਆਪਰੇਸ਼ਨ ਕਰਨ ਦੇ ਲਈ ਪੁੱਜੀ ਤਾਂ ਪੁਲਿਸ ਇਸ ਨਸ਼ਾ ਤਸਕਰ ਵੱਲੋਂ ਬਣਾਏ ਹੋਏ ਤਹਿਖਾਨੇ ਨੂੰ ਵੇਖ ਕੇ ਹੈਰਾਨ ਰਹਿ ਗਈ ਇਸ ਤਹਿਖਾਨੇ ਦਾ ਰਸਤਾ ਕਪੜਿਆਂ ਵਾਲੀ ਅਲਮਾਰੀ ਵਿਚੋਂ ਨਿਕਲ ਜਮੀਨ ਦੇ ਥੱਲੇ ਜਾਂਦਾ ਸੀ,,,,,,,,,
ਪੂਰੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਨਸ਼ਾ ਤਸਕਰ ਨਸ਼ੇ ਦੀ ਖ਼ੇਪ ਨੂੰ ਇਸ ਤਹਿਖਾਨੇ ਵਿਚ ਲੁਕਾ ਦਿੰਦਾ ਸੀ ਫਿਰੋਜ਼ਪੁਰ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਤੇ ਨਸ਼ਾ ਤਸਕਰਾਂ ਦੀ ਨਸ਼ਾ ਵੇਚਣ ਦੇ ਲਈ ਵਰਤੀ ਜਾਂਦੀ ਚਾਲ ਨੂੰ ਨਾਕਾਮ ਕੀਤਾ ਜਾ ਰਿਹਾ ਹੈ ਇਸ ਕੜੀ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ ਫਿਰੋਜ਼ਪੁਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਅੱਧਾ ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਫਿਰੋਜ਼ਪੁਰ ਪੁਲਿਸ ਸਰਚ ਦੇ ਦੌਰਾਨ ਇਹਨਾਂ ਨਸ਼ਾ ਤਸਕਰਾਂ ਵੱਲੋਂ ਆਪਣੇ ਘਰਾਂ ਦੇ ਵਿੱਚ ਬਣਾਏ ਗਏ ਤਹਿਖਾਨਿਆਂ ਤੱਕ ਪਹੁੰਚ ਰਹੀ ਹੈ ਤਾਂ ਹੋ ਪੰਜਾਬ ਵਿੱਚ ਨਸ਼ੇ ਤੇ ਪੂਰੀ ਤਰ੍ਹਾਂ ਠੱਲ ਪਾਈ ਜਾ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
