Htv Punjabi
Punjab Video

ਨਿਹੰਗ ਸਿੰਘਾਂ ਨੂੰ ਨੌਜਵਾਨ ‘ਤੇ ਕਿਓਂ ਆਇਆ ਸੀ ਗੁੱਸਾ ? ਨਵੀਂ ਵੀਡੀਓ ਹੋਈ ਵਾਇਰਲ

ਅੰਮ੍ਰਿਤਸਰ : – ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਇਹ ਓਸੇ ਹੀ ਨੌਜਵਾਨ ਦੀ ਨਵੀ ਸੀਸੀਟੀਵੀ ਵੀਡੀਓ ਹੈ, ਜਿਸਨੂੰ ਬੀਤੀ ਰਾਤ ਨਿਹੰਗ ਸਿੰਘਾਂ ਵੱਲੋ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਅਧੀਨ ਪੈਂਦੇ ਇਲਾਕੇ ਕਹੀਆਂਵਾਲਾ ਬਾਜ਼ਾਰ ਵਿੱਚ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ |
ਜਿਵੇਂ ਕਿ ਦੱਸਿਆ ਜਾ ਰਿਹਾ ਸੀ ਕਿ ਚਾਟੀਵਿੰਡ ਦੇ 22 ਸਾਲ ਦੇ ਹਰਮਨਜੀਤ ਸਿੰਘ ਦੀ ਸਿਗਰਟ ਪੀਣ ਨੂੰ ਲੈ ਕੇ ਨਿਹੰਗ ਸਿੰਘਾਂ ਨਾਲ ਝੜਪ ਹੋ ਗਈ ਸੀ | ਪਰ ਵਾਇਰਲ ਹੋ ਰਹੀ ਇਸ ਵੀਡੀਓ ‘ਚ ਨੌਜਵਾਨ ਹਰਮਨਜੀਤ ਸਿੰਘ ਸਿਗਰਟ ਪੀਂਦਿਆਂ ਨਜ਼ਰ ਨਹੀਂ ਆਇਆ ਬਲਕਿ ਰਾਹ ਜਾਂਦੀ ਇੱਕ ਜਵਾਨ ਔਰਤ ਨੂੰ ਰੋਕ ਉਸ ਨਾਲ ਗੱਲ ਬਾਤ ਕਰਦਿਆਂ ਨਜ਼ਰ ਆ ਰਿਹਾ ਹੈ | ਜਿਸ ਤੋਂ ਬਾਅਦ ਤੁਰੇ ਆਉਂਦੇ ਦੋ ਨੌਜਵਾਨ ਜਿਹਨਾਂ ‘ਚੋਂ ਇੱਕ ਨਿਹੰਗ ਸਿੰਘ ਦੇ ਬਾਣੇ ‘ਚ ਵਿਖਾਈ ਦੇ ਰਿਹਾ ਹੈ | ਪਹਿਲਾਂ ਸਿੱਧੇ ਲੰਘ ਜਾਂਦੇ ਨੇ ਤੇ ਫੇਰ ਨੌਜਵਾਨ ਅਤੇ ਕੁੜੀ ਨੂੰ ਦੇਖ ਇਹਨਾਂ ਵੱਲ ਨੂੰ ਵਾਪਿਸ ਆ ਜਾਂਦੇ ਨੇ | ਉਸ ਤੋਂ ਬਾਅਦ ਜੋ ਕੁੱਝ ਹੁੰਦੈ ਉਹ ਜਗ ਜ਼ਾਹਿਰ ਹੈ |

Related posts

ਪਹਾੜ੍ਹੀ ਤੇਲ ਗੰਜਿਆਂ ਦੇ ਸਿਰ ‘ਤੇ ਰਾਤੋਂ-ਰਾਤ ਲਿਆ ਦਿੰਦੈ ਵਾਲ; ਇਕ ਸ਼ੀਸ਼ੀ ਤੇਲ ਨਾਲ ਸਫੈਦ ਵਾਲ ਜੜ੍ਹੋਂ ਹੋਣ ਲੱਗਦੇ ਨੇ ਕਾਲੇ

htvteam

ਜੇਲ੍ਹ ‘ਚ ਬਣਿਆ ਪਰਿਵਾਰ ਵਰਗਾ ਮਾਹੌਲ

htvteam

ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦਾ ਉੱਦਮ; 19 ਤੋਂ ਲੈਕੇ 22 ਅਪ੍ਰੈਲ ਤੱਕ ਲੱਗੇਗਾ ਕੈਨੇਡਾ ਸਿੱਖਿਆ ਮੇਲਾ

htvteam

Leave a Comment