ਅੰਮ੍ਰਿਤਸਰ : – ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਇਹ ਓਸੇ ਹੀ ਨੌਜਵਾਨ ਦੀ ਨਵੀ ਸੀਸੀਟੀਵੀ ਵੀਡੀਓ ਹੈ, ਜਿਸਨੂੰ ਬੀਤੀ ਰਾਤ ਨਿਹੰਗ ਸਿੰਘਾਂ ਵੱਲੋ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਅਧੀਨ ਪੈਂਦੇ ਇਲਾਕੇ ਕਹੀਆਂਵਾਲਾ ਬਾਜ਼ਾਰ ਵਿੱਚ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ |
ਜਿਵੇਂ ਕਿ ਦੱਸਿਆ ਜਾ ਰਿਹਾ ਸੀ ਕਿ ਚਾਟੀਵਿੰਡ ਦੇ 22 ਸਾਲ ਦੇ ਹਰਮਨਜੀਤ ਸਿੰਘ ਦੀ ਸਿਗਰਟ ਪੀਣ ਨੂੰ ਲੈ ਕੇ ਨਿਹੰਗ ਸਿੰਘਾਂ ਨਾਲ ਝੜਪ ਹੋ ਗਈ ਸੀ | ਪਰ ਵਾਇਰਲ ਹੋ ਰਹੀ ਇਸ ਵੀਡੀਓ ‘ਚ ਨੌਜਵਾਨ ਹਰਮਨਜੀਤ ਸਿੰਘ ਸਿਗਰਟ ਪੀਂਦਿਆਂ ਨਜ਼ਰ ਨਹੀਂ ਆਇਆ ਬਲਕਿ ਰਾਹ ਜਾਂਦੀ ਇੱਕ ਜਵਾਨ ਔਰਤ ਨੂੰ ਰੋਕ ਉਸ ਨਾਲ ਗੱਲ ਬਾਤ ਕਰਦਿਆਂ ਨਜ਼ਰ ਆ ਰਿਹਾ ਹੈ | ਜਿਸ ਤੋਂ ਬਾਅਦ ਤੁਰੇ ਆਉਂਦੇ ਦੋ ਨੌਜਵਾਨ ਜਿਹਨਾਂ ‘ਚੋਂ ਇੱਕ ਨਿਹੰਗ ਸਿੰਘ ਦੇ ਬਾਣੇ ‘ਚ ਵਿਖਾਈ ਦੇ ਰਿਹਾ ਹੈ | ਪਹਿਲਾਂ ਸਿੱਧੇ ਲੰਘ ਜਾਂਦੇ ਨੇ ਤੇ ਫੇਰ ਨੌਜਵਾਨ ਅਤੇ ਕੁੜੀ ਨੂੰ ਦੇਖ ਇਹਨਾਂ ਵੱਲ ਨੂੰ ਵਾਪਿਸ ਆ ਜਾਂਦੇ ਨੇ | ਉਸ ਤੋਂ ਬਾਅਦ ਜੋ ਕੁੱਝ ਹੁੰਦੈ ਉਹ ਜਗ ਜ਼ਾਹਿਰ ਹੈ |
previous post
