Htv Punjabi
Punjab

ਪਟਿਆਲਾ ਅਤੇ ਬਾਦਲ ਪਿੰਡ ‘ਚ 8000 ਕਿਸਾਨ ਧਰਨੇ ‘ਤੇ, ਅਕਾਲ ਤਖਤ ਦੇ ਜੱਥੇਦਾਰ ਨੇ ਕਹੀ ਵੱਡੀ ਗੱਲ

ਕੇਂਦਰ ਸਰਕਾਰ ਵੱਲੋਂ ਲੋਕ ਸਭਾ ‘ਚ ਪਾਸ ਕੀਤੇ ਖੇਤੀ ਆਰਡੀਨੈਂਸ ਬਿੱਲਾਂ ਤੋਂ ਬਾਅਦ ਕਿਸਾਨ ਸੜਕਾਂ ‘ਤੇ ਉੱਤਰ ਆਏ ਨੇ ਤਾਂ ਦੂਸਰੇ ਪਾਸੇ ਸਿਆਸੀ ਪਾਰਟੀਆਂ ਵੀ ਇੱਕ ਦੂਸਰੇ ‘ਤੇ ਇਲਜ਼ਾਮ ਲਗਾ ਰਹੀਆਂ ਨੇ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਪੂਰੇ ਸੂਬੇ ‘ਚ ਜਿੱਥੇ ਪ੍ਰਦਰਸ਼ਨ ਕੀਤੇ ਜਾ ਰਹੇ ਤਾਂ ਦੂਸਰੇ ਪਾਸੇ ਪਟਿਆਲਾ ਅਤੇ ਮੁਕਸਤਰ ਜ਼ਿਲ੍ਹਿਆਂ ‘ਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ।

ਇਹਨਾਂ ਧਰਨਿਆਂ ‘ਚ ਰੋਜ਼ਾਨਾਂ ਤਕਰੀਬਨ 8000 ਕਿਸਾਨ ਸ਼ਾਮਿਲ ਹੋ ਰਹੇ ਨੇ। ਇਸ ਦੇ ਇਲਾਵਾ ਫਿਰੋਜ਼ਪੁਰ ‘ਚ ਕਿਸਾਨਾਂ ਵਲੋਂ ਜੇਲ੍ਹ ਭਰੋ ਅੰਦੋਲਨ ਦੇ ਤਹਿਤ ਡੀਸੀ ਦਫਤਰ ਦੇ ਬਾਹਰ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਬਠਿੰਡਾ ‘ਚ ਆੜਤੀਆਂ ਵਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਗਿਆ। ਬੁਢਲਾਡਾ ‘ਚ ਆੜਤੀਆਂ, ਕਿਸਾਨਾਂ ਅਤੇ ਮੁਨੀਮਾਂ ਨੇ ਰੋਸ ਧਰਨਾ ਦਿੱਤਾ ਅਤੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਦਾ ਪੂਰਨ ਬਾਈਕਾਟ ਕਰਨ ਦਾ ਐਲਾਨ ਕੀਤਾ।

ਇਸ ਸਭ ਦੇ ਵਿੱਚ ਅਕਾਲ ਤਖਤ ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਹੈ। ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਬਿੱਲਾਂ ਨੂੰ ਘਾਤਕ ਦੱਸਿਆ ਅਤੇ ਕੇਂਦਰ ਸਰਕਾਰ ਦੇ ਰਵੀਏ ਨੂੰ ਦੁਖਦਾਈ ਦੱਸਿਆ। ਉਹਨਾਂ ਕਿਹਾ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਜੇਕਰ ਕਿਸਾਨਾਂ ਨੂੰ ਇਸ ਬਿੱਲ ਨਾਲ ਸਹਿਮਤੀ ਨਹੀਂ ਤਾਂ ਕੇਂਦਰ ਸਰਕਾਰ ਨੂੰ ਇਸ ਬਿੱਲ ਨੂੰ ਵਾਪਿਸ ਲੈਣਾ ਚਾਹੀਦਾ ਹੈ।

Related posts

ਜੰਜੀਰਾਂ ਨਾਲ ਬੰਨ੍ਹਿਆ ਘਰ ਦਾ ਕਮਰਾ, ਜਾਣੋ ਵਜ੍ਹਾ ?

htvteam

ਦਲ ਬਦਲਣ ਵਾਲੇ ਆਪ ਦੇ ਚਾਰ ਵਿਧਾਇਕਾਂ ਦੇ ਖਿਲਾਫ ਪਟੀਸ਼ਨ ਹਾਈਕੋਰਟ ਪਹੁੰਚੀ, ਕਾਰਵਾਈ ਦੀ ਮੰਗ

Htv Punjabi

ਗੁਰਦੁਆਰੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲੜਾਈ; ਦੇਖੋ ਵੀਡੀਓ

htvteam