Htv Punjabi
Punjab Video

ਪਰਾਏ ਮੁਲਕ ‘ਚ ਪੰਜਾਬੀ ਨੌਜਵਾਨ ਨਾਲ ਹੋਈ ਮਾੜੀ

ਸਾਡੇ ਪੰਜਾਬ ਦੀ ਨੌਜਵਾਨੀ ਜੋ ਲਗਾਤਾਰ ਚੰਗੇ ਭਵਿੱਖ ਵਾਸਤੇ ਬਾਹਰ ਦਾ ਰੁੱਖ ਕਰ ਰਹੀ ਹੈ। ਪਰ ਬਾਹਰ ਜਾ ਕੇ ਉਹਨਾਂ ਨਾਲ ਕੀ ਭਾਣਾ ਵਰਤ ਜਾਵੇ ਇਸ ਤੋਂ ਸਭ ਅਣਜਾਣ ਹੁੰਦੇ ਨੇ ਕਿਉਂਕਿ ਕਈ ਵਾਰ ਉਹ ਠੱਗ ਏਜੰਟਾਂ ਦੇ ਧੱਕੇ ਚੜ ਜਾਂਦੇ ਨੇ ਜਾਂ ਫਿਰ ਕਈ ਜਾ ਵਾਰ ਉਥੇ ਜਾ ਕੇ ਉਹ ਕਸੂਤੇ ਫਾਲ ਜਾਂਦੇ ਨੇ ਤੇ ਕਈ ਵਾਰ ਉਹਨਾਂ ਤੇ ਜਾਣ ਲੇਵਾ ਹਮਲਾ ਹੋ ਜਾਂਦਾ,, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਬੈਠਾ ਉਹਨਾਂ ਦਾ ਪਰਿਵਾਰ ਦੁਹਾਈਆਂ ਦਿੰਦਾ,, ਤਾਜਵਾ ਮਾਮਲ ਜਲੰਧਰ ਦੇ ਲੋਹੀਆਂ ਸਾਹਮਣੇ ਆਇਆ ਜਿੱਥੇ ਨੌਜਵਾਨ ਦੀ ਕੰਮ ਕਰਦੇ ਸਮੇਂ ਮਨੀਲਾ ਦੇ ਚਾਓ ਇਲਾਕੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ,,,,,,,,,,

ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜਤੀਆ ਐਸੋਸੀਏਸ਼ਨ ਲੋਹੀਆਂ ਦੇ ਪ੍ਰਧਾਨ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਰਣਜੀਤ ਰਾਣਾ (33) ਪੁੱਤਰ ਰੇਸ਼ਮ ਸਿੰਘ ਡੋਲ ਜੋ 2018 ਤੋਂ ਮਨੀਲਾ ਦੇ ਸ਼ਹਿਰ ਸਨਪਬਲੋ ’ਚ ਪਰਿਵਾਰ ਸਮੇਤ ਰਹਿਕੇ ਵੱਖ ਵੱਖ ਇਲਾਕਿਆਂ ’ਚ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਣਜੀਤ ਰਾਣਾ ਮਨੀਲਾ ਦੇ ਕਸਬੇ ਚਾਓ ਦੇ ਇਲਾਕੇ ਵਿੱਚ ਆਪਣੇ ਕੰਮ ’ਤੇ ਸੀ ਕਿ ਪਿੱਛਿਓ ਆ ਰਹੇ ਵਿਅਕਤੀਆਂ ਵੱਲੋਂ ਲਗਾਤਾਰ 5, 6 ਫਾਇਰ ਕਰਦੇ ਹੋਈ ਗੋਲੀਆਂ ਚਲਾਕੇ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਪਰਿਵਾਰ ਵੱਲੋਂ ਰਣਜੀਤ ਰਾਣਾ ਦੇ ਫਰਵਰੀ ’ਚ ਹੋਣ ਵਾਲੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਕਿ ਕਾਤਲਾਂ ਨੇ ਇਹ ਦੁਖਦਾਈ ਭਾਣਾ ਵਰਤਾ ਦਿੱਤਾ।

ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਪੰਜਾਬੀ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਵਿਦੇਸ਼ ਦੀ ਧਰਤੀ ਤੇ ਇਸ ਤਰੀਕੇ ਨਾਲ ਕਤਲ ਕੀਤਾ ਗਿਆ ਹੋਵੇ ਦੇਖਿਆ ਜਾਂਦਾ ਕਿ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇਸ ਦੇ ਪਿੱਛੇ ਕੀ ਕਾਰਨ ਹ ਇਹ ਵੱਡਾ ਸਵਾਲ ਖੜਾ ਹੁੰਦਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਕੋਰੋਨਾ ਕਾਰਨ ਦੇਖੋ ਕਿਵੇਂ ਹੋ ਰਹੇ ਨੇ ਝਗੜੇ, ਵੱਧ ਰਹੇ ਨੇ ਤਲਾਕ ਦੇ ਮਾਮਲੇ

Htv Punjabi

ਕੈਨੇਡਾ ਤੋਂ ਗੈਂਗਸਟਰ ਗੋਲਡੀ ਬਰਾੜ ਬਾਰੇ ਆਈ ਵੱਡੀ ਖ਼ਬਰ

htvteam

70 ਬੰਦੇ ਹਥਿ-ਆਰ ਲੈਕੇ ਵੜ੍ਹ ਗਏ ਬਿਜਲੀ ਦਫ਼ਤਰ

htvteam

Leave a Comment