Htv Punjabi
Crime Punjab Video

ਪਾਰਕਿੰਗ ‘ਚ ਪੈ ਗਿਆ ਘੜਮੱਸ

ਸੰਗਰੂਰ ਦੇ ਸਰਕਾਰੀ ਹਸਪਤਾਲ ਚ ਹੋਈ ਲੜਾਈ
ਪਾਰਕਿੰਗ ਦੀ ਪਰਚੀ ਕੱਟਣ ਵਾਲਿਆ ਦੀ ਲੜਾਈ
ਦੋ ਵਿਅਕਤੀ ਬੁਰੀ ਫੱਟੜ, ਪੁਲਿਸ ਨੇ ਮਾਮਲਾ ਕੀਤਾ ਦਰਜ
ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਾਰਕਿੰਗ ਦੇ ਠੇਕੇਦਾਰ ਵੱਲੋਂ ਰੱਖੇ ਵਿਅਕਤੀਆਂ ਵੱਲੋਂ ਦੂਜੇ ਵਿਅਕਤੀਆਂ ਨਾਲ ਲੜਨ ਦਾ ਮਾਮਲਾ ਸਾਹਮਣੇ ਆਇਆ ਹੈ ਲੜਾਈ ਦੇ ਵਿੱਚ ਪਾਰਕਿੰਗ ਚ ਪਰਚੀਆਂ ਕੱਟਣ ਵਾਲਿਆਂ ਵੱਲੋਂ ਰਾੜ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਵਿਅਕਤੀ ਹਸਪਤਾਲ ਵਿੱਚ ਦਾਖਲ ਹੋਏ ਹਨ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਖਮੀ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੇ ਨਾਮ ਦੇ ਬਦਲਾ ਸਬੰਧੀ ਤੇ ਸਰਕਾਰੀ ਹਸਪਤਾਲ ਆਇਆ ਸੀ ਤਾਂ ਉੱਥੇ ਹੀ ਜਦ ਉਸਨੇ ਆਪਣੀ ਮੋਟਰਸਾਈਕਲ ਹਸਪਤਾਲ ਕੋਲ ਖੜਾਈ ਤਾਂ ਪਾਰਕਿੰਗ ਦੇ ਵਿਅਕਤੀ ਉਹਨਾਂ ਨਾਲ ਲੜਨ ਲੱਗੇ ਅਤੇ ਉਹਨਾਂ ਨੂੰ ਕਿਹਾ ਕਿ ਉਹ ਆਪਣੀ ਬਾਈਕ ਜਾਂ ਤਾਂ ਅੰਦਰ ਲੈ ਜਾਣ ਜਾਂ ਫਿਰ ਇੱਥੇ ਨਾ ਖੜਾ ਨਹੀਂ ਤਾਂ ਉਹ ਇਸ ਬਾਈਕ ਨੂੰ ਤੋੜ ਦੇਣਗੇ ਜਿਸ ਤੋਂ ਬਾਅਦ ਬੈਂਸਬਾਜ਼ੀ ਹੋਣ ਤੋਂ ਬਾਅਦ ਪਾਰਕਿੰਗ ਵਾਲੇ ਵਿਅਕਤੀਆਂ ਨੇ ਉਸ ਉੱਪਰ ਹਮਲਾ ਕੀਤਾ ਅਤੇ ਨਾਲ ਹੀ ਉਸਦੇ ਪਿੰਡ ਦੇ ਸਾਥੀ ਉੱਪਰ ਵੀ ਹਮਲਾ ਕੀਤਾ ।

ਉੱਥੇ ਹੀ ਦੂਜੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿਅਕਤੀਆਂ ਨੂੰ ਪਾਰਕਿੰਗ ਵਿੱਚ ਲੱਗੇ ਪਰਚੀ ਕੱਟਣ ਵਾਲੇ ਮੁੰਡਿਆਂ ਵੱਲੋਂ ਕੁੱਟਮਾਰ ਕੀਤੀ ਗਈ ਜਦੋਂ ਚੌੜਾਨ ਗਏ ਤਾਂ ਉਹਨਾਂ ਤੇ ਵੀ ਹਮਲਾ ਕੀਤਾ ਗਿਆ।

ਇਸ ਦੇ ਨਾਲ ਹੀ ਪਿੰਡ ਦੇ ਬਾਕੀ ਲੋਕ ਵੀ ਇਸ ਮਾਮਲੇ ਤੋਂ ਬਾਅਦ ਸਰਕਾਰੀ ਹਸਪਤਾਲ ਪਹੁੰਚਿਆ ਤੇ ਉਹਨਾਂ ਨੇ ਮੀਡੀਆ ਨੂੰ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਾਰਕਿੰਗ ਵਿੱਚ ਰੱਖੇ ਵਿਅਕਤੀਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਪਹਿਲਾਂ ਵੀ ਕੀਤੀ ਗਈ ਹ ਤੇ ਹੁਣ ਵੀ ਕੀਤੀ ਜਾ ਰਹੀ ਹੈ ਜਿਸ ਉੱਪਰ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ। ਅਤੇ ਉਨਾਂ ਨੇ ਦੋ ਵਿਅਕਤੀਆਂ ਦੇ ਨਾਮ ਰੱਖੇ ਹਨ ਇੱਕ ਦਾ ਨਾਮ ਰਾਕਾ ਹੈ ਅਤੇ ਇੱਕ ਵਿਅਕਤੀ ਦਾ ਨਾਮ ਪ੍ਰਕਾਸ਼ ਹੈ ਇਹਨਾਂ ਦੋਨਾਂ ਵਿਅਕਤੀਆਂ ਨੇ ਉਹਨਾਂ ਦੇ ਪਿੰਡ ਦਿਆਂ ਲੋਕਾਂ ਉੱਪਰ ਹਮਲਾ ਕੀਤਾ ਸੀ। ਜਿਨਾਂ ਨੂੰ ਪੁਲਿਸ ਵੱਲੋਂ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਦੀ ਸਬੰਧੀ ਤੇ ਸਾਰੀ ਦਰਖਾਸਤ ਸੰਗਰੂਰ ਥਾਣਾ ਵਿੱਚ ਦਰਜ ਕਰਵਾ ਦਿੱਤੀ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਨਾਂ ਵਿਅਕਤੀਆਂ ਨੂੰ ਰਾਊਂਡ ਅਪ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੋਰਵੈਲ ਚੋਂ ਕੱਢੇ ਬੱਚੇ ਦੀਆਂ ਨਵੀਂਆਂ ਵੀਡੀਓ ਆਈਆਂ ਸਾਹਮਣੇ

htvteam

20 ਮਿੰਟ ‘ਚ ਅੱਖਾਂ ਠੀਕ ਕਰਨ ਵਾਲੇ ਡਾਕਟਰ ਨੇ ਕੀਤਾ ਕ੍ਰਿਸ਼ਮਾ; ਦੇਖੋ ਵੀਡੀਓ

htvteam

ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਇੰਨੇ ਠੱਗੇ

Htv Punjabi

Leave a Comment