Htv Punjabi
Punjab Video

ਪੋਤੇ ਪੋਤੀਆਂ ਵਾਲੀ ਉਮਰ ਚ ਬੇਬੇ ਬਾਪੂ ਆਹ ਕੀ ਕਰ ਬੈਠੇ

ਆਰਥਿਕ ਤੰਗੀ ਤੋਂ ਪਰੇਸ਼ਾਨ ਬਜ਼ੁਰਗ ਜੋੜੇ ਨੇ ਚੁੱਕਿਆ ਖੌਫਨਾਕ ਕਦਮ
ਸਾਰਾ ਪਰਿਵਾਰ ਗਿਆ ਸੀ ਰਿਸ਼ਤੇਦਾਰੀ ਚ ਮਰਗ ਤੇ
ਜਦੋਂ ਘਰ ਆ ਕੇ ਦੇਖਿਆ ਤਾਂ ਬੇਬੇ ਬਾਪੂ ਦੀ ਹੋ ਗਈ ਸੀ ਮੌਤ
ਪਿੰਡ ਵਾਸੀਆਂ ਤੇ ਪਰਿਵਾਰ ਨੇ ਸਹਾਇਤਾ ਦੀ ਕੀਤੀ ਮੰਗ
ਨੇੜਲੇ ਪਿੰਡ ਮਾਡਲ ਟਾਊਨ ਨੰਬਰ 2 (ਸ਼ੇਰੋ) ਵਿਖੇ ਆਰਥਿਕ ਤੰਗੀ ਤੋ ਤੰਗ ਆ ਕੇ ਪਤੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟੀ ਕਿਸਾਨੀ ਨਾਲ ਸੰਬੰਧਿਤ ਕਿਸਾਨ ਬਲਵੀਰ ਸਿੰਘ ਚਾਰ ਏਕੜ ਦਾ ਮਾਲਕ ਸੀ ਘਰ ਵਿੱਚ ਆਰਥਿਕ ਤੰਗੀ ਰਹਿਣ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ।ਜਦੋਂ ਉਹਨਾਂ ਦੇ ਭਰਾ ਅਤੇ ਪੁੱਤਰ ਰਿਸ਼ਤੇਦਾਰੀ ਵਿੱਚ ਮਰਗਤ ਹੋਣ ਤੇ ਬਾਹਰ ਗਏ ਹੋਏ ਸਨ ।ਪਿੱਛੋਂ ਬਲਵੀਰ ਸਿੰਘ(56) ਅਤੇ ਉਸਦੀ ਪਤਨੀ ਸੁੱਖ ਕੌਰ(52) ਵੱਲੋਂ ਘਰ ਵਿੱਚ ਸਲਫਾਸ ਖਾ ਕੇ ਜੀਵਨ ਲੀਲਾ ਕਰ ਲਈ। ਉਹ ਆਪਣੇ ਪਿੱਛੇ ਇੱਕ ਪੁੱਤਰ ਨੂੰਹ ਅਤੇ ਪੋਤਾ ਛੱਡ ਗਏ ਹਨ।

ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਪਨਸੀਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੱਧੂ ਨੇ ਕਿਹਾ ਕਿ ਮੇਰੇ ਪਿੰਡ ਦੇ ਵਿੱਚ ਵਾਪਰੀ ਛੋਟੀ ਕਿਸਾਨੀ ਨਾਲ ਸੰਬੰਧਿਤ ਆਰਥਿਕ ਮੰਦਹਾਲੀ ਕਾਰਨ ਪਤੀ ਪਤਨੀ ਵੱਲੋਂ ਕੀਤੀ ਖੁਦਕੁਸ਼ੀ ਬਹੁਤ ਹੀ ਦੁਖਦਾਈ ਘਟਨਾ ਹੈ, ਬਲਵੀਰ ਸਿੰਘ ਚਾਰ ਭਰਾ ਸਨ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਿੱਧੂ ਨੇ ਕਿਹਾ ਕਿ ਖੇਤੀਬਾੜੀ ਘਾਟੇਵੰਦ ਸਾਬਤ ਹੋ ਰਹੀ ਹੈ ਖਰਚੇ ਵਧ ਰਹੇ ਹਨ।

ਮਹਿੰਗਾਈ ਕਾਰਨ ਪ੍ਰੀਵਾਰਾਂ ਨੂੰ ਅਪਣਾ ਜੀਵਨ ਬਸਰ ਕਰਨਾ ਮੁਸ਼ਕਲਾਂ ਹੋ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਪਰਿਵਾਰ ਵਾਲੇ ਤੇ ਪਿੰਡ ਦੀ ਪੰਚਾਇਤ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੱਡੇ ਸਿਆਸੀ ਆਗੂ ਦੇ ਰਿਜ਼ੋਰਟ ‘ਚ ਕੁੜੀ ਦੀ ਇੱਜ਼ਤ ਤਾਰ ਤਾਰ

htvteam

ਝਾੜੀਆਂ ਦੇ ਓਹਲੇ ਰਲ਼ ਗ਼ਲਤ ਕੰਮ ਕਰਦੇ ਦੋ ਨੌਜਵਾਨ ਕਾਬੂ

htvteam

ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ; ਘਰ ਦੇ ਸੀਸੀਟੀਵੀ ਕੈਮਰੇ ਤੋੜੇ

htvteam

Leave a Comment