Htv Punjabi
Punjab Video

ਪ੍ਰਵਾਸੀ ਵੀ ਪੰਜਾਬ ਚ ਮੰਗਾਂ ਨੂੰ ਲੈਕੇ ਕਰਨ ਲੱਗੇ ਪ੍ਰਦਰਸ਼ਨ

ਅੰਮ੍ਰਿਤਸਰ ‘ਚ ਪ੍ਰਵਾਸੀਆਂ ਦੀ ਮੀਟਿੰਗ
5 ਕਿਲੋ ਸਿਲੰਡਰਾਂ ਦੀ ਸਹੂਲਤ ‘ਤੇ ਸਰਕਾਰ ਦਾ ਧੰਨਵਾਦ
ਛੋਟੇ ਸਿਲੰਡਰਾਂ ਦੀ ਕੀਮਤ ਘਟਾਉਣ ਦੀ ਮੰਗ ਤੇਜ਼
ਮਜ਼ਦੂਰਾਂ ਨੇ ਦੱਸੀਆਂ ਮੁਸ਼ਕਲਾਂ
ਰੋਜ਼ੀ-ਰੋਟੀ ‘ਤੇ ਪੈ ਰਿਹਾ ਅਸਰ”
ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਇਕੱਠ ਕਰਕੇ 5 ਕਿਲੋ ਵਾਲੇ ਗੈਸ ਸਿਲੰਡਰਾਂ ਨੂੰ ਲੈ ਕੇ ਆਪਣੀਆਂ ਸਮੱਸਿਆਵਾਂ ਅਤੇ ਸਰਕਾਰ ਵੱਲੋਂ ਦਿੱਤੀ ਗਈ ਸਹੂਲਤ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਦੇ ਪ੍ਰਧਾਨ ਮਹੇਸ਼ ਵਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇੱਕ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਤਹਿਤ ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰਾਂ, ਸਟੂਡੈਂਟਾਂ ਅਤੇ ਕਿਰਾਏਦਾਰਾਂ ਨੂੰ ਹੁਣ ਆਪਣਾ ਪਰੂਫ ਦਿਖਾ ਕੇ ਸੌਖੇ ਤਰੀਕੇ ਨਾਲ ਛੋਟੇ 5 ਕਿਲੋ ਦੇ ਸਿਲੰਡਰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹਨਾਂ ਵਰਗਾਂ ਨੂੰ ਸਿਲੰਡਰ ਪ੍ਰਾਪਤ ਕਰਨ ਵਿੱਚ ਕਾਫੀ ਦਿੱਕਤ ਆ ਰਹੀ ਸੀ।

ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਬਹੁਤ ਵਧੀਆ ਹੈ, ਪਰ ਸਿਲੰਡਰ ਦੀ ਕੀਮਤ ਅਜੇ ਵੀ ਕਾਫੀ ਜ਼ਿਆਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਕੀਮਤ ਨੂੰ ਘਟਾ ਕੇ ਲਗਭਗ 500 ਰੁਪਏ ਕੀਤਾ ਜਾਵੇ ਤਾਂ ਜੋ ਮਜ਼ਦੂਰ ਵਰਗ ਨੂੰ ਵੱਡੀ ਰਾਹਤ ਮਿਲ ਸਕੇ। ਇਸ ਮੌਕੇ ਹੋਰ ਮਜ਼ਦੂਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੀਤਾ ਰਾਮ ਨਾਮਕ ਮਜ਼ਦੂਰ ਨੇ ਕਿਹਾ ਕਿ ਮਹਿੰਗਾਈ ਕਾਰਨ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿਹਾੜੀ ਘੱਟ ਹੈ ਤੇ ਖਰਚੇ ਵੱਧ ਰਹੇ ਹਨ, ਇਸ ਲਈ ਸਿਲੰਡਰ ਦੀ ਕੀਮਤ ਘਟਾਉਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਕੁਝ ਰਾਹਤ ਦਿੱਤੀ ਗਈ ਹੈ, ਪਰ ਜਦ ਤੱਕ ਕੀਮਤਾਂ ਵਿੱਚ ਕਮੀ ਨਹੀਂ ਆਉਂਦੀ, ਤਦ ਤੱਕ ਮਜ਼ਦੂਰ ਵਰਗ ਨੂੰ ਅਸਲੀ ਫਾਇਦਾ ਨਹੀਂ ਮਿਲੇਗਾ। ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਹੋਰ ਸੂਬਿਆਂ ਤੋਂ ਆਏ ਪ੍ਰਵਾਸੀ ਇੱਥੇ ਰਹਿ ਕੇ ਮਿਹਨਤ ਕਰ ਰਹੇ ਹਨ ਅਤੇ ਉਹਨਾਂ ਨੂੰ ਸਿਲੰਡਰ ਦੀ ਸਹੂਲਤ ਮਿਲਣਾ ਜ਼ਰੂਰੀ ਹੈ, ਤਾਂ ਜੋ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਅਤੇ ਕੰਮ ਆਸਾਨੀ ਨਾਲ ਚਲਾ ਸਕਣ। ਪ੍ਰਵਾਸੀਆਂ ਨੇ ਇਕੱਠੇ ਹੋ ਕੇ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਕਿ ਛੋਟੇ ਸਿਲੰਡਰਾਂ ਦੀ ਕੀਮਤ ਵਿੱਚ ਕਮੀ ਕੀਤੀ ਜਾਵੇ, ਤਾਂ ਜੋ ਮਜ਼ਦੂਰ ਵਰਗ ਨੂੰ ਹੋਰ ਵੱਡੀ ਰਾਹਤ ਮਿਲ ਸਕੇ ਅਤੇ ਕਾਲਾਬਾਜ਼ਾਰੀ ‘ਤੇ ਵੀ ਰੋਕ ਲੱਗ ਸਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

SYL ਨਹਿਰ ਮਾਮਲੇ ਚ ਹੋ ਗਿਆ ਵੱਡਾ ਖੁਲਾਸਾ ?

htvteam

ਐਂਵੇ ਵੀ ਲੱਗ ਜਾਂਦਾ ਆਟੇ ਨਾਲ ਪਲੇਥਣ, ਦੇਖੋ ਕਿਵੇਂ

htvteam

ਪੰਜਾਬ ‘ਚ ਆਹ ਹੁਣ ਕੀ ਹੋਣ ਲੱਗਾ ?

htvteam

Leave a Comment