Htv Punjabi
Crime Punjab Video

ਪ੍ਰਵਾਸੀਆ ਦੀ ਇੱਕ ਹੋਰ ਕਰਤੂਤ….

ਜੋਧਾ ਪਟਾਕਾ ਗੁਦਾਮ ਅਪਡੇਟ
ਨਜਾਇਜ਼ ਢੰਗ ਨਾਲ ਪਟਾਕੇ ਬਣਾ ਰਹੇ ਦੋ ਭਰਾਵਾਂ ਤੇ ਪੁਲਿਸ ਵੱਲੋਂ ਮਾਮਲਾ ਦਰਜ
ਬੀਤੇ ਦਿਨ ਹੋਏ ਧਮਾਕੇ ਚ ਇੱਕ ਸ਼ਖਸਰੀ ਹੋਈ ਸੀ ਮੌ
ਡੀਐਸਪੀ ਮੁਲਾਪੁਰ ਨੇ ਸਾਂਝੀ ਕੀਤੀ ਜਾਣਕਾਰੀ
ਮੁੱਲਾਪੁਰ ਦਾਖਾ ਦੇ ਡੀਐਸਪੀ ਵਰਿੰਦਰ ਖੋਸਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪੁਲਿਸ ਸਟੇਸ਼ਨ ਜੋਧਾ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਧਮਾਕੇ ਦੀ ਆਵਾਜ਼ ਸੁਣੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਤਾਂ ਪਤਾ ਲੱਗਾ ਕਿ ਇੱਕ ਯੂਪੀ ਤੋਂ ਆਇਆ ਹੋਇਆ ਪਰਿਵਾਰ ਜਿਸ ਵਿਖੇ 13 ਤੋਂ 14 ਮੈਂਬਰ ਹਨ ਉਹਨਾਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਪਟਾਕੇ ਬਣਾਏ ਜਾ ਰਹੇ ਸਨ। ਜਿਸ ਕਾਰਨ ਉੱਥੇ ਧਮਾਕਾ ਹੋ ਗਿਆ ਅਤੇ ਘਰ ਦੀ ਛੱਤ ਡਿੱਗ ਗਈ। ਇਸ ਵਿੱਚ ਇੱਕ 19 ਸਾਲ ਦਾ ਲੜਕਾ ਲੈਂਟਰ ਦੇ ਹੇਠਾਂ ਆ ਗਿਆ । ਜਿਸ ਤੋਂ ਬਾਅਦ ਮੌਕੇ ਤੇ ਐਨਡੀਆਰਐਫ ਦੀ ਟੀਮਾਂ ਅਤੇ ਆਰਮੀ ਨੂੰ ਭੇਜ ਕੇ ਪਿੰਡ ਦੇ ਨੌਜਵਾਨਾਂ ਦੀ ਮਦਦ ਦੇ ਨਾਲ ਕੁਝ ਹੀ ਸਮੇਂ ਬਾਅਦ ਨੌਜਵਾਨ ਨੂੰ ਹੇਠਾਂ ਕੱਢ ਲਿਆ ਗਿਆ। ਪਰ ਜਦੋਂ ਤੱਕ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ

ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਦੋ ਭਰਾ ਇੱਕ ਵਾਜਿਬ ਅਤੇ ਇੱਕ ਸਾਜਿਦ ਇਹ ਦੋਵੇਂ ਹੀ ਮੁਜ਼ੱਫਰ ਨਗਰ ਦੇ ਰਹਿਣ ਵਾਲੇ ਹਨ। ਇਹਨਾਂ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਪਟਾਕੇ ਦਾ ਕਾਰੋਬਾਰ ਕੀਤਾ ਜਾਂਦਾ ਹੈ। ਪਰਿਵਾਰ ਦਾ ਬਹਾਨਾ ਬਣਾ ਕੇ ਇਹ ਇੱਥੇ ਆ ਕੇ ਰਹਿਣ ਲੱਗੇ। ਉਹਨਾਂ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸੈਕਸ਼ਨ 345 ਤੇ 108 ਬੀਐਨਐਸ ਦੀ ਧਾਰਾ ਦੇ ਤਹਿਤ ਐਫ ਆਈਆਰ ਦਰਜ ਕੀਤੀ ਗਈ ਹੈ। ਦੋਵਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਬਾਕੀ ਅਸੀਂ ਜਿਸ ਦਾ ਇਹ ਘਰ ਹੈ ਉਸ ਦਾ ਵੀ ਰੋਲ ਵੇਖ ਰਹੇ ਹਨ। ਜੇਕਰ ਉਸ ਦਾ ਵੀ ਕੋਈ ਰੋਲ ਹੋਵੇਗਾ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡ ਦੀਆਂ ਜਨਾਨੀਆਂ ਲੈ ਹੋਟਲਾਂ ਚ ਵੜ ਗਏ ਬੰਦੇ ! ਪਿੱਛੇ ਹੀ ਆ ਗਿਆ ਸਾਰਾ ਪਿੰਡ

htvteam

ਸੁੰਨੀ ਥਾਂ ਤੇ ਬੰਦੇ ਦੀ ਪੁੱ ਠੀ ਹਰਕਤ, ਕੈਮਰੇ ‘ਚ ਰਿਕਾਰਡ

htvteam

ਕਿਸਾਨੀ ਅੰਦੋਲਨ ਦੇ ਚੱਲਦੇ ਅਮਰੀਕਾ ਦਾ ਰਾਜਦੂਤ ਪਹੁੰਚਿਆ ਪੰਜਾਬ

htvteam

Leave a Comment